48 ਮੈਗਾਪਿਕਸਲ ਵਾਲੇ Oppo F11 Pro ਦੀ ਪਹਿਲੀ ਸੇਲ ਕੱਲ, ਜਾਣੋ ਖੂਬੀਆਂ ਤੇ ਲਾਂਚ ਆਫਰਸ

03/14/2019 10:44:34 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਹਾਲ ਹੀ 'ਚ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਓਪੋ ਐੱਫ11 ਪ੍ਰੋ ਲਾਂਚ ਕੀਤਾ ਸੀ। ਇਸ ਫੋਨ ਦੀ ਪਹਿਲੀ ਸੇਲ 15 ਮਾਰਚ ਨੂੰ ਫਲਿੱਪਕਾਰਟ, ਐਮਾਜ਼ੋਨ ਅਤੇ ਪੇ.ਟੀ.ਐੱਮ. 'ਤੇ ਆਯੋਜਿਤ ਹੋਵੇਗੀ। 

ਕੀਮਤ ਤੇ ਲਾਂਚ ਆਫਰਸ
ਓਪੋ ਐੱਫ11 ਪ੍ਰੋ ਫੋਨ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 24,990 ਰੁਪਏ ਹੈ ਪਰ ਪਹਿਲੀ ਸੇਲ 'ਚ ਤੁਸੀਂ ਫੋਨ ਨੂੰ ਜ਼ਬਰਦਸਤ ਆਫਰ ਨਾਲ ਸਸਤੇ 'ਚ ਪਾ ਸਕਦੇ ਹੋ। 
ਐੱਚ.ਡੀ.ਐੱਫ.ਸੀ. ਬੈਂਕ ਦੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਰਾਡ ਤੋਂ ਈ.ਐੱਮ.ਆਈ. ਟ੍ਰਾਂਜੈਕਸ਼ਨ ਕਰਨ 'ਤੇ ਗਾਹਕਾਂ ਨੂੰ 5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ।
ਫੋਨ ਖਰੀਦਣ 'ਤੇ ਪੇ.ਟੀ.ਐੱਮ. ਯੂਜ਼ਰਸ ਨੂੰ 3400 ਰੁਪਏ ਦਾ ਕੈਸ਼ਬੈਕ ਵਾਊਚਰ ਵੀ ਮਿਲੇਗਾ।
ਰਿਲਾਇੰਸ ਜਿਓ ਯੂਜ਼ਰਸ ਨੂੰ 3.2 ਟੀ.ਬੀ. ਡਾਟਾ ਫ੍ਰੀ ਦਿੱਤਾ ਜਾਵੇਗਾ।
ਪਹਿਲੀ ਸੇਲ 'ਚ ਫੋਨ ਖਰੀਦਣ ਵਾਲਿਆਂ ਨੂੰ 180 ਦਿਨਾਂ ਦੀ ਫੁਲ ਡੈਮੇਜ ਪ੍ਰੋਟੈਕਸ਼ਨ ਦਿੱਤੀ ਜਾਵੇਗੀ।
1 ਸਾਲ ਲਈ ਫ੍ਰੀ ਮੋਬਾਇਲ ਇੰਸ਼ੋਰੈਂਸ
ਸਿਰਫ 169 ਰੁਪਏ 'ਚ ਤਿੰਨ ਮਹੀਨਿਆਂ ਲਈ ਹੰਗਾਮਾ ਸਬਸਕਰੀਪਸ਼ਨ

ਸਪੈਸੀਫਿਕੇਸ਼ਨਸ
ਫੋਨ 'ਚ 1080x2340 ਪਿਕਸਲ ਰੈਜੋਲਿਊਸ਼ਨ ਨਾਲ 6.53 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਕਲਰ ਓ.ਐੱਸ.6 ਯੂਜ਼ਰ ਇੰਟਰਫੇਸ 'ਤੇ ਚੱਲਦਾ ਹੈ ਅਤੇ ਇਸ 'ਚ ਮੀਡੀਆਟੇਕ ਹੀਲੀਓ ਪੀ70 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ VOOC 3.0 ਫਾਸਟ ਚਾਰਜਿੰਗ ਨੂੰ ਸਪਾਰਟ ਕਰੇਗੀ। ਓਪੋ ਦਾ ਦਾਅਵ ਹੈ ਕਿ ਫੁੱਲ ਚਾਰਜ 'ਚ ਰੈਗੂਲਰ ਯੂਜੇਜ 'ਤੇ ਬੈਟਰੀ ਦੀ ਲਾਈਫ 15.5 ਘੰਟੇ ਹੋਵੇਗੀ। ਜਿਥੇ ਤੱਕ ਕੈਮਰੇ ਦੀ ਗੱਲ ਹੈ ਤਾਂ ਇਸ 'ਚ ਅਪਰਚਰ ਐੱਫ/1.79 ਨਾਲ 48 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ 6ਪੀ ਲੈਂਸ, ਬਾਲ-ਬੇਰਿੰਗ ਕਲੋਜਡ ਲੂਪ ਵੀ.ਸੀ.ਐੱਮ. ਫੀਚਰ ਨਾਲ ਆਉਂਦਾ ਹੈ। ਫੋਨ ਦੇ ਰੀਅਰ 'ਚ ਦਿੱਤਾ ਗਿਆ ਸਕੈਂਡਰੀ ਕੈਮਰਾ 5 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫੋਨ 'ਚ ਅਪਰਚਰ ਐੱਫ/2.0 ਨਾਲ 16 ਮੈਗਾਪਿਕਸਲ ਦਾ ਏ.ਆਈ. ਪਾਪ-ਅਪ ਸੈਲਫੀ ਕੈਮਰਾ ਮੌਜੂਦ ਹੈ।

Karan Kumar

This news is Content Editor Karan Kumar