3 ਹਜ਼ਾਰ ਰੁਪਏ ਸਸਤਾ ਹੋਇਆ Oppo ਦਾ ਇਹ ਫੋਨ

06/24/2020 3:36:49 PM

ਗੈਜੇਟ ਡੈਸਕ– ਜੇਕਰ ਤੁਸੀਂ ਓਪੋ ਦਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਕੰਪਨੀ ਨੇ ਪਿਛਲੇ ਸਾਲ ਸਤੰਬਰ ’ਚ ਲਾਂਚ ਹੋਏ ਆਪਣੇ ਪ੍ਰਸਿੱਧ ਸਮਾਰਟਫੋਨ ਓਪੋ ਏ9 2020 ਦੇ ਬੇਸ ਮਾਡਲ (4 ਜੀ.ਬੀ.) ਦੀ ਕੀਮਤ ’ਚ 3000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਕੀਮਤ ’ਚ ਕਟੌਤੀ ਤੋਂ ਬਾਅਦ ਓਪੋ ਦੇ ਇਸ ਫੋਨ ਦੀ ਸ਼ੁਰੂਆਤੀ ਕੀਮਤ 12,990 ਰੁਪਏ ਹੋ ਗਈ ਹੈ। ਮਰੀਨ ਗ੍ਰੇਅ, ਗ੍ਰੇਡੀਐਂਟ ਵਾਈਟ, ਵਨੀਲਾ ਮਿੰਟ ਅਤੇ ਸਪੇਸ ਪਰਪਲ ਰੰਗ ’ਚ ਆਉਣ ਵਾਲੇ ਇਸ ਸਮਾਰਟਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹਾਲਾਂਕਿ, ਐਮਾਜ਼ੋਨ ਇੰਡੀਆ ’ਤੇ ਇਹ ਫੋਨ 500 ਰੁਪਏ ਦੀ ਛੋਟ ਨਾਲ ਉਪਲੱਬਧ ਹੈ। 

ਫੋਨ ਦੇ ਫੀਚਰਜ਼ 
ਫੋਨ ’ਚ 1600x720 ਪਿਕਸਲ ਰੈਜ਼ੋਲਿਊਸ਼ਨ ਨਾਲ 6.5 ਇੰਚ ਦੀ ਵਾਟਰਡ੍ਰੋਪ ਸਨਲਾਈਟ ਡਿਸਪਲੇਅ ਹੈ। ਫੋਨ ਦੀ ਸਕਰੀਨ-ਟੂ-ਬਾਡੀ ਰੇਸ਼ੀਓ 89 ਫੀਸਦੀ ਹੈ। ਫੋਨ ਚਲਾਉਂਦੇ ਸਮੇਂ ਯੂਜ਼ਰ ਦੀਆਂ ਅੱਖਾਂ ਨੂੰ ਥਕਾਨ ਨਾ ਹੋਵੇ ਇਸ ਲਈ ਓਪੋ ਏ9 2020 ’ਚ ਬਲਿਊ ਲਾਈਟ ਫਿਲਟਰ ਲਈ ਖਾਸ ਬਲਿਊ ਸ਼ਲੀਡ ਦਿੱਤੀ ਗਈ ਹੈ। 

8 ਜੀ.ਬੀ. ਰੈਮ ਅਤੇ 128 ਜੀ.ਬੀ. ਦੀ UFS 2.1 ਇੰਟਰਨਲ ਸਟੋਰੇਜ ਨਾਲ ਆਉਣ ਵਾਲੇ ਇਸ ਫੋਨ ’ਚ ਸਨੈਪਡ੍ਰੈਗਨ 665 ਪ੍ਰੋਸੈਸਰ ਲੱਗਾ ਹੈ। ਮਾਈਕ੍ਰੋ-ਐੱਸ.ਯੂ. ਦੀ ਮਦਦ ਨਾਲ ਤੁਸੀਂ ਫੋਨ ਦੀ ਮੈਮਰੀ ਨੂੰ 256 ਜੀ.ਬੀ. ਤਕ ਵਧਾ ਸਕਦੇ ਹੋ। ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਇਕ 8 ਮੈਗਾਪਿਕਸਲ ਅਤੇ ਦੋ 2 ਮੈਗਾਪਿਕਸਲ ਦੇ ਕੈਮਰੇ ਲੱਗੇ ਹਨ। ਸੈਲਫ਼ੀ ਲਈ ਫੋਨ ’ਚ ਨੌਚ ’ਚ 16 ਮੈਗਾਪਿਕਸਲ ਦਾ ਕੈਮਰਾ ਹੈ. 

ਸਟੀਰੀਓ ਸਪੀਕਰ ਅਤੇ ਡਾਲਬੀ ਐਟਮੈਸ ਸਾਊਂਡ ਨਾਲ ਆਉਣ ਵਾਲੇ ਇਸ ਫੋਨ ’ਚ ਐਂਡਰਾਇਡ 9 ਪਾਈ ’ਤੇ ਬੇਸਡ ਕਲਰ ਓ.ਐੱਸ. 6.0.1 ਦਿੱਤਾ ਗਿਆ ਹੈ। ਫੋਨ 5000mAh ਦੀ ਫਾਸਟ ਚਾਰਜਿੰਗ ਨਾਲ ਆਉਂਦਾ ਹੈ ਅਤੇ ਇਹ ਰਿਵਰਸ ਚਾਰਜਿੰਗ ਫੀਚਰ ਨੂੰ ਵੀ ਸੁਪੋਰਟ ਕਰਦਾ ਹੈ। 

Rakesh

This news is Content Editor Rakesh