Oppo A9 2020 ਤੇ Oppo A5 2020 ਭਾਰਤ ’ਚ ਲਾਂਚ, ਮਿਲਣਗੇ ਚਾਰ ਰੀਅਰ ਕੈਮਰੇ

09/13/2019 1:36:05 PM

ਗੈਜੇਟ ਡੈਸਕ– ਚੀਨ ਦੀ ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਭਾਰਤੀ ਬਾਜ਼ਾਰ ’ਚ Oppo A9 2020 ਅਤੇ Oppo A5 2020 ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸਾਫ ਕਰ ਦਿੱਤਾ ਸੀ ਕਿ ਦੋਵੇਂ ਫੋਨ ਗਾਹਕਾਂ ਲਈ ਈ-ਕਾਮਰਸ ਵੈੱਬਸਾਈਟ ਅਮੇਜ਼ਨ ’ਤੇ ਉਪਲੱਬਧ ਹੋਣਗੇ। ਉਥੇ ਹੀ ਮਹੀਨੇ ਦੇ ਅੰਤ ’ਚ ਗਾਹਕ Oppo A9 2020 ਅਤੇ Oppo A5 2020 ਨੂੰ ਆਫਲਾਈਨ ਸਟੋਰ ਤੋਂ ਖਰੀਦ ਸਕਣਗੇ। ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਦੇ ਦੋਵਾਂ ਫੋਨਜ਼ ’ਚ ਕਵਾਡ (4) ਕੈਮਰਾ ਸੈੱਟਅਪ, ਪਾਵਰਫੁਲ ਬੈਟਰੀ ਅਤੇ ਦਮਦਾਰ ਪ੍ਰੋਸੈਸਰ ਮਿਲੇਗਾ। ਓਪੋ ਨੇ ਇਨ੍ਹਾਂ ਦੋਵਾਂ ਸਮਾਰਟਫੋਨਸ ’ਚ 4 ਜੀ.ਬੀ. ਰੈਮ ਸਮੇਤ 64 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਹੈ। 

ਕੀਮਤ ਤੇ ਆਫਰਜ਼
ਕੰਪਨੀ ਨੇ Oppo A9 2020 ਅਤੇ Oppo A5 2020 ਨੂੰ ਦੇ ਰੈਮ ਵੇਰੀਐਂਟ ’ਚ ਪੇਸ਼ ਕੀਤਾ ਹੈ ਜਿਨ੍ਹਾਂ ’ਚ 4 ਜੀ.ਬੀ. ਰੈਮ ਅਤੇ 8 ਜੀ.ਬੀ. ਰੈਮ ਮਿਲੇਗੀ। ਉਥੇ ਹੀ ਓਪੋ ਏ9 ਦੇ ਪਹਿਲੇ ਵੇਰੀਐਂਟ ਦੀ ਕੀਮਤ 16,990 ਰੁਪਏ ਜਦੋਂਕਿ ਦੂਜੇ ਵੇਰੀਐਂਟ ਦੀ 19,990 ਰੁਪਏ ਕੀਮਤ ਹੈ। ਗਾਹਕ ਇਸ ਸਮਾਰਟਫੋਨ ਨੂੰ ਮਰੀਨ ਗ੍ਰੀਨ ਅਤੇ ਸਪੇਸ ਪਰਪਲ ਕਲਰ ਆਪਸ਼ਨ ਦੇ ਨਾਲ ਖਰੀਦ ਸਕਣਗੇ। ਉਥੇ ਹੀ ਦੂਜੇ ਪਾਸੇ ਓਪੋ ਏ5 2020 ਵੀ 3 ਜੀ.ਬੀ. ਰੈਮ ਅਤੇ 4 ਜੀ.ਬੀ. ਰੈਮ ਆਪਸ਼ਨ ਦੇ ਨਾਲ ਮਿਲੇਗਾ। 

ਇਸ ਦੇ ਪਹਿਲੇ ਵੇਰੀਐਂਟ ਦੀ ਕੀਮਤ 12,490 ਰੁਪਏ ਅਤੇ ਦੂਜੇ ਵੇਰੀਐਂਟ ਦੀ ਕੀਮਤ 13,990 ਰੁਪਏ ਹੈ। ਗਾਹਕਾਂ ਨੂੰ ਇਸ ਓਪੋ ਏ2020 ਮਿਰਰ ਬਲੈਕ ਅਤੇ ਵਾਈਟ ਆਪਸ਼ਨ ਦੇ ਨਾਲ ਮਿਲੇਗਾ। ਓਪੋ ਏ9 2020 ਦੀ ਸੇਲ ਅਮੇਜ਼ਨ ’ਤੇ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਗਾਹਕਾਂ ਲਈ ਕੰਪਨੀ ਇਸ ਸਮਾਰਟਫੋਨ ਨੂੰ 19 ਸਤੰਬਰ ਤੋਂ ਆਫਲਾਈਨ ਸਟੋਰ ’ਤੇ ਉਪਲੱਬਧ ਕਰਵਾਏਗੀ। ਉਥੇ ਹੀ ਓਪੋ ਏ5 2020 ਦੀ ਸੇਲ 21 ਸਤੰਬਰ ਤੋਂ ਅਮੇਜ਼ਨ ’ਤੇ ਹੋਵੇਗੀ। 

ਆਫਰਜ਼ ਦੀ ਗੱਲ ਕਰੀਏ ਤਾਂ ਕੰਪਨੀ ਗਾਹਕਾਂ ਨੂੰ ਦੋਵਾਂ ਸਮਾਰਟਫੋਨਜ਼ ਦੀ ਖਰੀਦ ’ਤੇ ਨੋ ਕਾਸਟ ਈ.ਐੱਮ.ਆਈ. ਅਤੇ ਐਕਸਚੇਂ ਆਫਰ ਪ੍ਰਦਾਨ ਕਰੇਗੀ। ਐੱਚ.ਡੀ.ਐੱਫ.ਸੀ. ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਇਸ ਫੋਨ ਦੀ ਖਰੀਦ ’ਤੇ 5 ਫੀਸਦੀ ਦਾ ਡਿਸਕਾਊਂਟ ਮਿਲੇਗਾ। ਉਥੇ ਹੀ ਗਾਹਕ ਇਸ ਫੋਨ ਨੂੰ ਜ਼ੀਰੋ ਡਾਊਨ ਪੇਮੈਂਟ ਦੇ ਨਾਲ ਆਫਲਾਈਨ ਸਟੋਰ ਤੋਂ ਖਰੀਦ ਸਕਣਗੇ। ਉਥੇ ਹੀ ਰਿਲਾਇੰਸ ਜਿਓ ਵੀ ਆਪਣੇ ਗਾਹਕਾਂ ਨੂੰ ਇਨ੍ਹਾਂ ਦੋਵਾਂ ਫੋਨਜ਼ ’ਤੇ 7,050 ਰੁਪਏ ਦਾ ਕੈਸ਼ਬੈਕ ਅਤੇ 3.1 ਟੀ.ਬੀ. ਡਾਟਾ ਦੇਵੇਗੀ। ਇਸ ਤੋਂ ਇਲਾਵਾ ਵੋਡਾਫੋਨ ਦੇ ਗਾਹਕਾਂ ਨੂੰ Oppo A9 2020 ਅਤੇ Oppo A5 2020 ਦੀ ਖਰੀਦ ’ਤੇ 3,750 ਰੁਪਏ ਦਾ ਕੈਸ਼ਬੈਕ ਅਤੇ 250 ਜੀ.ਬੀ. ਵਾਧੂ ਡਾਟਾ ਮਿਲੇਗਾ। 

ਫੀਚਰਜ਼
Oppo A9 2020 ਅਤੇ Oppo A5 2020 ਸਮਾਰਟਫੋਨ ’ਚ ਡਿਊਨ ਨੈਨੋ ਸਿਮ ਸਲਾਟਸ ਦੇ ਨਾਲ ਐਂਡਰਾਇਡ 9 ਪਾਈ ਦਾ ਆਪਰੇਟਿੰਗ ਸਿਸਟਮ ਮਿਲੇਗਾ। ਇਸ ਦੇ ਨਾਲ ਹੀ ਕੰਪਨੀ ਨੇ 6.5 ਇੰਚ ਦੀ ਡਿਸਪਲੇਅ ਦਿੱਤੀ ਹੈ ਜਿਸ ਦੀ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ 3 ਪਲੱਸ ਗਾਰਡ ਮਿਲੇਗਾ। ਉਥੇ ਹੀ ਬਿਹਤਰ ਪਰਫਾਰਮੈਂਸ ਲਈ ਕੰਪਨੀ ਨੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ’ਚ ਆਕਟਾ ਕੋਰ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਹੈ। 

ਫੋਟੋਗ੍ਰਾਫੀ ਲਈ ਫੋਨ ਦੇ ਬੈਕ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਹੈ ਪਰ ਦੋਵਾਂ ’ਚ ਵੱਖ-ਵੱਖ ਪ੍ਰਾਈਮਰੀ ਕੈਮਰੇ ਦਿੱਤੇ ਗਏ ਹਨ। ਓਪੋ ਏ9 2020 ’ਚ 48 ਮੈਗਾਪਿਕਸਲ ਅਤੇ ਓਪੋ ਏ5 2020 ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲੇਗਾ। ਉਥੇ ਹੀ ਦੂਜੇ ਪਾਸੇ ਫੋਨ ਦੇ ਹੋਰ ਕੈਮਰਿਆਂ ’ਚ 8 ਮੈਗਾਪਿਕਸਲ ਦਾ ਅਲਰਾ ਵਾਈਡ ਐਂਗਲ, 2 ਮੈਗਾਪਿਕਸਲ ਦਾ ਮੋਨੋਕ੍ਰੋਮ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹੈ। ਸੈਲਫੀ ਕੈਮਰਾ ਦੀ ਗੱਲ ਕਰੀਏ ਤਾਂ ਓਪੋ ਏ9 ’ਚ 16 ਮੈਗਾਪਿਕਸਲ ਅਤੇ ਏ5 ’ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਕੁਨੈਕਟੀਵਿਟੀ ਲਈਫੋਨ ’ਚ 4ਜੀ ਵੀ.ਓ.ਐੱਲ.ਟੀ.ਈ., ਬੂਲੁਟੱਥ 5.0, ਜੀ.ਪੀ.ਐੱਸ., ਵਾਈ-ਫਾਈ ਅਤੇ ਯੂ.ਐੱਸ.ਬੀ. ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਓਪੋ ਏ9 ਅਤੇ ਓਪੋ ਏ5 ’ਚ 5,000mAh ਦੀ ਬੈਟਰੀ ਮਿਲੇਗੀ।