Oppo ਨੇ ਭਾਰਤ ’ਚ ਲਾਂਚ ਕੀਤਾ ਸਸਤਾ 5ਜੀ ਸਮਾਰਟਫੋਨ, ਮਿਲੇਗਾ 48MP ਦਾ ਕੈਮਰਾ

04/20/2021 4:18:29 PM

ਗੈਜੇਟ ਡੈਸਕ– ਓਪੋ ਨੇ ਭਾਰਤੀ ਬਾਜ਼ਾਰ ’ਚ ਸਸਤਾ 5ਜੀ ਸਮਾਰਟਫੋਨ ਲਾਂਚ ਕਰ ਦਿੱਤਾ ਹੈ। Oppo A74 5G ਕੰਪਨੀ ਦਾ ਪਹਿਲਾ 5ਜੀ ਸਮਾਰਟਫੋਨ ਹੈ ਜਿਸ ਦੀ ਕੀਮਤ 20,000 ਰੁਪਏ ਤੋਂ ਘੱਟ ਹੈ। Oppo A74 5G ’ਚ ਸਨੈਪਡ੍ਰੈਗਨ 480 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਹੈ। ਇਸ ਵਿਚ ਮਲਟੀ ਕੂਲਿੰਗ ਸਿਸਟਮ ਵੀ ਦਿੱਤਾ ਗਿਆ ਹੈ ਜੋ ਕਿ ਥਰਮਲ ਮੈਨੇਜਮੈਂਟ ਲਈ ਹੈ। 

Oppo A74 5G ਦੀ ਕੀਮਤ
Oppo A74 5G ਦੀ ਕੀਮਤ 17,990 ਰੁਪਏ ਹੈ।ਇਹ ਫੋਨ ਇਕ ਹੀ ਮਾਡਲ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਮਿਲੇਗਾ। ਫਲੂਇਡ ਬਲੈਕ ਅਤੇ ਫੈਂਟਾਸਟਿਕ ਪਰਪਲ ਰੰਗ ’ਚ ਮਿਲੇਗਾ। ਇਸ ਦੀ ਵਿਕਰੀ 26 ਅਪ੍ਰੈਲ ਤੋਂ ਐਮਾਜ਼ੋਨ ਅਤੇ ਹੋਰ ਸਟੋਰਾਂ ਰਾਹੀਂ ਹੋਵੇਗੀ।

Oppo A74 5G ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ ਕਲਰ ਓ.ਐੱਸ. 11.1 ਦਿੱਤਾ ਗਿਆ ਹੈ। Oppo A74 5G ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਸਨੈਪਡ੍ਰੈਗਨ 480 ਪ੍ਰੋਸੈਸਰ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਹੈ।
 
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਐਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ ਅਤੇ ਹੋਰ ਦੋ ਲੈੱਨਜ਼ 2-2 ਮੈਗਾਪਿਕਸਲ ਦੇ ਹਨ ਜਿਨ੍ਹਾਂ ’ਚੋਂ ਇਕ ਮੈਕ੍ਰੋ ਅਤੇ ਦੂਜਾ ਟੈਲੀਫਟੋ ਲੈੱਨਜ਼ ਹੈ। ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਇਸ ਵਿਚ 5ਜੀ, 4ਜੀ ਐੱਲ.ਈ.ਟੀ., ਵਾਈ-ਫਾਈ, ਬਲੂਟੂਥ ਵੀ5.1, GPS/A-GPS ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਦਾ ਹੈੱਡਫੋਨ ਜੈੱਕ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ 5,000mAh ਦੀ ਬੈਟਰੀ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦਾ ਭਾਰ 188 ਗ੍ਰਾਮ ਹੈ। 


Rakesh

Content Editor

Related News