Oppo A7 ਦਾ ਨਵਾਂ 3GB ਰੈਮ ਵੇਰੀਐਂਟ ਭਾਰਤ ''ਚ ਹੋਇਆ ਲਾਂਚ, ਜਾਣੋ ਕੀਮਤ

01/10/2019 4:41:25 PM

ਗੈਜੇਟ ਡੈਸਕ- ਚਾਇਨੀਜ਼ ਕੰਪਨੀ ਓਪੋ ਨੇ ਪਿਛਲੇ ਸਾਲ ਭਾਰਤ 'ਚ ਆਪਣੇ ਬਜਟ ਸਮਾਰਟਫੋਨ Oppo A7 ਨੂੰ ਲਾਂਚ ਕੀਤਾ ਸੀ। ਸਮਾਰਟਫੋਨ ਨੂੰ 16,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਇਹ ਰੀਅਲਮੀ 2 ਦਾ ਰੀ-ਬਰਾਂਡ ਵਰਜਨ ਹੈ। ਓਪੋ ਦਾ ਇਹ ਸਮਾਰਟਫੋਨ 4 ਜੀ. ਬੀ. ਰੈਮ ਤੇ 64 ਜੀਬੀ ਸਟੋਰੇਜ ਦੇ ਨਾਲ ਆਉਂਦਾ ਹੈ। ਹੁਣ ਇਸ ਸਮਾਰਟਫੋਨ ਦੇ 3 ਜੀ. ਬੀ ਰੈਮ ਵੇਰੀਐਟ ਨੂੰ ਲਾਂਚ ਕੀਤਾ ਹੈ।  ਹਾਲਾਂਕਿ ਇਸ ਵੇਰੀਐਂਟ 'ਚ ਪਹਿਲਾਂ ਦੀ ਤਰਾਂ 64 ਜੀ. ਬੀ ਸਟੋਰੇਜ ਦਿੱਤੀ ਗਈ ਹੈ। ਕੰਪਨੀ ਨੇ ਇਸ ਵੇਰੀਐਂਟ ਨੂੰ 14,990 ਰੁਪਏ 'ਚ ਲਾਂਚ ਕੀਤਾ ਹੈ ਅਤੇ ਗਾਹਕ ਇਸ ਨੂੰ ਅਮੇਜ਼ਾਨ ਇੰਡਆ, ਫਲਿਪਕਾਰਟ, ਪੇ. ਟੀ. ਐੱਮ ਤੇ ਸਨੈਪਡੀਲ ਦੇ ਜਰੀਏ 11 ਜਨਵਰੀ ਨਾਲ ਖਰੀਦ ਸਕਦੇ ਹਨ। Oppo A7 ਸਪੈਸੀਫਿਕੇਸ਼ਨ
ਓੱਪੋ ਏ7 ਆਊਟ ਆਫ ਬਾਕਸ ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਕਲਰ ਓ. ਐੱਸ 5.2 'ਤੇ ਚੱਲੇਗਾ। ਇਸ 'ਚ 6.2 ਇੰਚ ਐੱਚ. ਡੀ+ ਆਈ. ਪੀ. ਐੱਸ ਐੱਲ. ਸੀ. ਡੀ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ਿਓ 19:9 ਹੈ। ਸਕ੍ਰੀਨ ਟੂ ਬਾਡੀ ਰੇਸ਼ਿਓ 88.3 ਫ਼ੀਸਦੀ ਹੈ ਤੇ ਇਹ ਵਾਟਰਡਰਾਪ ਸਟਾਈਲ ਨੌਚ ਦੇ ਨਾਲ ਆਉਂਦਾ ਹੈ। ਹੈਂਡਸੈਟ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ ਤੇ ਸਟੋਰੇਜ 'ਤੇ ਅਧਾਰਿਤ ਫੋਨ ਦੇ 3 ਜੀ. ਬੀ. ਰੈਮ//64 ਜੀ.ਬੀ. ਸਟੋਰੇਜ। 256 ਜੀ. ਬੀ. ਤੱਕ ਦੇ ਮਾਈਕਰੋ ਐੱਸ. ਡੀ ਕਾਰਡ ਨੂੰ ਸਪੋਰਟ ਕਰਣਗੇ।

ਫੋਨ 'ਚ 4, 230mAh ਬੈਟਰੀ ਤੇ ColorOS 5.2 ਹੈ ਜੋ ਐਂਡ੍ਰਾਇੰਡ 8.1 ਓਰੀਓ 'ਤੇ ਬੇਸਡ ਹੈ ਫੋਨ ਦੇ ਬੈਕ 'ਤੇ ਡਿਊਲ ਕੈਮਰਾ ਸੈਟਅਪ ਹੈ, ਜਿਸ 'ਚ ਇਕ ਸੈਂਸਰ 13MP ਦਾ ਤੇ ਦੂਜਾ ਸੈਂਸਰ 2MP ਦਾ ਹੈ। ਇਸ ਤੋਂ ਇਲਾਵਾ ਇਸ 'ਚ L54 ਫਲੈਸ਼ ਮਾਡਿਊਲ ਵੀ ਹੈ। ਫੋਨ 'ਚ ਸੈਲਫੀ ਲਈ 16MP ਦਾ ਕੈਮਰਾ ਹੈ।