ਟ੍ਰਿਪਲ ਰੀਅਰ ਕੈਮਰਾ ਅਤੇ 5000mAh ਦੀ ਬੈਟਰੀ ਨਾਲ ਭਾਰਤ 'ਚ ਲਾਂਚ ਹੋਇਆ Oppo A53

08/25/2020 6:40:22 PM

ਗੈਜੇਟ ਡੈਸਕ—ਓਪੋ ਨੇ 5000mAh ਦੀ ਬੈਟਰੀ ਅਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਪਣੇ Oppo A53 2020 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 90Hz ਡਿਸਪਲੇਅ, ਆਕਟਾ-ਕੋਰ ਪ੍ਰੋਸੈਸਰ, ਰੀਅਰ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ 18ਵਾਟ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਂਦਾ ਗਿਆ ਹੈ।

ਕੀਮਤ ਅਤੇ ਸਪੈਸੀਫਿਕੇਸ਼ਨਸ ਦੇ ਆਧਾਰ 'ਤੇ ਭਾਰਤੀ ਬਾਜ਼ਾਰ 'ਚ ਇਸ ਦਾ ਸਿੱਧਾ ਮੁਕਾਬਲਾ ਰੀਅਲਮੀ 6, ਸੈਮਸੰਗ ਗਲੈਕਸੀ ਐੱਮ31 ਅਤੇ ਰੈੱਡਮੀ ਨੋਟ 9 ਪ੍ਰੋ ਵਰਗੇ ਸਮਾਰਟਫੋਨਸ ਨਾਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਸਮਾਰਟਫੋਨ ਮੌਜੂਦਾ ਓਪੋ ਏ53 ਦਾ ਲੇਟੈਸਟ ਵਰਜ਼ਨ ਹੈ, ਜਿਸ ਨੂੰ ਕੰਪਨੀ ਨੇ ਸਾਲ 2015 'ਚ ਲਾਂਚ ਕੀਤਾ ਸੀ।

ਕੀਮਤ
Oppo A53 2020 ਦੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 12,990 ਰੁਪਏ ਹੈ। ਉੱਥੇ, ਇਸ ਦੇ 6ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 15,490 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਬਲੈਕ, ਫੇਰੀ ਵ੍ਹਾਈਟ ਅਤੇ ਫੈਂਸੀ ਬਲੂ ਕਲਰ ਆਪਸ਼ਨ ਦੁਪਹਿਰ 3 ਵਜੇ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

ਸਪੈਸੀਫਿਕੇਸ਼ਨਸ

 

ਡਿਸਪਲੇਅ 6.5 ਇੰਚ ਦੀ ਫੁੱਲ HD
ਪ੍ਰੋਸੈਸਰ ਆਕਟਾ-ਕੋਰ ਕੁਆਲਕਾਮ
ਸਨੈਪਡਰੈਗਨ 460
ਰੈਮ 4ਜੀ.ਬੀ./6ਜੀ.ਬੀ.
ਇੰਟਰਨਲ ਸਟੋਰੇਜ਼ 64ਜੀ.ਬੀ./128ਜੀ.ਬੀ.
ਆਪੇਰਟਿੰਗ ਸਿਸਟਮ ਐਂਡ੍ਰਾਇਡ 10 'ਤੇ ਆਧਾਰਤ
ਕਲਰ ਓ.ਐੱਸ. 7.2
ਟ੍ਰਿਪਲ ਰੀਅਰ ਕੈਮਰਾ ਸੈਟਅਪ 16(ਪ੍ਰਾਈਮਰੀ)+
 2MP + 2MP
ਫਰੰਟ ਕੈਮਰਾ 16MP
ਬੈਟਰੀ 5,000 mAh
(18ਵਾਟ ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ 4G VoLTE,ਵਾਈ-ਫਾਈ, ਬਲੂਟੁੱਥ,
ਜੀ.ਪੀ.ਐੱਸ., 3.5 ਐੱਮ.ਐੱਮ. ਦਾ ਹੈੱਡਫੋਨ ਜੈਕ ਅਤੇ
ਯੂ.ਐੱਸ.ਬੀ. ਪੋਰਟ ਟਾਈਪ-ਸੀ ਪੋਰਟ

 


Karan Kumar

Content Editor

Related News