ਸਸਤਾ ਹੋਇਆ OPPO A5 2020, ਜਾਣੋ ਕਿੰਨੀ ਘਟੀ ਕੀਮਤ

01/01/2020 4:31:57 PM

ਗੈਜੇਟ ਡੈਸਕ– ਓਪੋ ਏ5 2020 ਦੀ ਕੀਮਤ ’ਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਓਪੋ ਨੇ ਐਲਾਨ ਕੀਤਾ ਹੈ ਕਿ OPPO A5 2020 ਦੀ ਕੀਮਤ 1,000 ਰੁਪਏ ਤਕ ਘਟਾਈ ਗਈ ਹੈ। ਗਾਹਕ ਇਸ ਸਮਾਰਟਫੋਨ ਦੇ 3 ਜੀ.ਬੀ. ਰੈਮ ਵੇਰੀਐਂਟ ਨੂੰ 11,990 ਰੁਪਏ ਦੀ ਥਾਂ 11,490 ਰੁਪਏ ’ਚ ਖਰੀਦ ਸਕਦੇ ਹਨ। ਉਥੇ ਹੀ OPPO A5 2020 ਦੇ 4 ਜੀ.ਬੀ. ਰੈਮ ਵੇਰੀਐਂਟ ਦੀ ਵਿਕਰੀ 13,990 ਰੁਪਏ ਦੀ ਥਾਂ ਹੁਣ 12,990 ਰੁਪਏ ’ਚ ਹੋਵੇਗੀ। ਨਵੀਂ ਕੀਮਤ ਦੇ ਨਾਲ ਫੋਨ ਨੂੰ ਗਾਹਕ ਆਫਲਾਈਨ ਸਟੋਰ ਤੋਂ ਖਰੀਦ ਸਕਦੇ ਹਨ। ਦੱਸ ਦੇਈਏ ਕਿ ਹਾਲ ਹੀ ’ਚ OPPO A5 2020 ਦੇ ਨਵੇਂ ਵੇਰੀਐਂਟ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਨੂੰ ਲਾਂਚ ਕੀਤਾ ਗਿਆ ਹੈ, ਜਿਸ ਦੀ ਭਾਰਤ ’ਚ ਕੀਮਤ 14,990 ਰੁਪਏ ਰੱਖੀ ਗਈ ਹੈ। 

ਫੀਚਰਜ਼
OPPO A5 2020 ’ਚ 6.5 ਇੰਚ ਦੀ ਡਿਸਪਲੇਅ ਹੈ ਅਤੇ ਵਾਟਰਡ੍ਰੋਪ ਨੋਚ ਦਿੱਤੀ ਗਈ ਹੈ। ਨਾਲ ਹੀ ਸਕਰੀਨ ਦੀ ਸੁਰੱਖਿਆ ਲਈ ਗੋਰਿੱਲਾ ਗਲਾਸ 3+ ਪ੍ਰੋਟੈਕਸ਼ਨ ਦਿੱਤੀ ਗਈ ਹੈ. ਇਸ ਹੈਂਡਸੈੱਟ ’ਚ ਆਕਟਾ-ਕੋਰ ਸਨੈਪਡ੍ਰੈਗਨ 665 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆਹੈ ਅਤੇ ਐਂਡਰਾਇਡ 9 ਪਾਈ ’ਤੇ ਆਧਾਰਿਤ ਕਲਰ ਓ.ਐੱਸ. 6.0.1 ’ਤੇ ਰਨ ਕਰਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 12 ਮੈਗਾਪਿਕਸਸ, 8 ਮੈਗਾਪਿਕਸਲ ਅਲਟਾ ਵਾਈਡ-ਐਂਗਲ, 2 ਮੈਗਾਪਿਕਸਲ ਮੋਨੋਕ੍ਰੋਮ ਸ਼ੂਟਰ ਅਤੇ 2 ਮੈਗਾਪਿਕਸਲ ਡੈੱਪਥ ਸੈਂਸਰ ਕੈਮਰਾ ਸ਼ਾਮਲ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ’ਚ ਪਾਵਰ ਲਈ 5,000mAh ਦੀ ਬੈਟਰੀ ਦਿੱਤੀ ਗਈਹੈ। ਫੋਨ ਡਾਲਬੀ ਐਟਮਸ ਸੁਪੋਰਟ ਅਤੇ ਰੀਅਰ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। 


Related News