Oppo A5 2020 ਦਾ ਪਾਵਰਫੁਲ ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ

12/31/2019 10:29:50 AM

ਗੈਜੇਟ ਡੈਸਕ– ਓਪੋ ਨੇ ਭਾਰਤੀ ਬਾਜ਼ਾਰ ’ਚ ਆਪਣੇ Oppo A5 2020 ਸਮਾਰਟਫੋਨ ਦਾ ਨਵਾਂ ਵੇਰੀਐਂਟ ਲਾਂਚ ਕੀਤਾ ਹੈ। ਓਪੋ ਏ5 2020 ਦੇ ਨਵੇਂ ਮਾਡਲ ’ਚ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਨੂੰ 14,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। Oppo A5 2020 ਦੇ ਨਵੇਂ ਵੇਰੀਐਂਟ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਹੋਵੇਗੀ। ਇਸ ਵੇਰੀਐਂਟ ਨੂੰ 14,990 ਰੁਪਏ ’ਚ ਵੇਚਿਆ ਜਾਵੇਗਾ। ਇਸ ਨੂੰ ਦੇਸ਼ ਭਰ ਦੇ ਚੁਣੋ ਹੋਏ ਆਫਲਾਈਨ ਰਿਟੇਲ ਸਟੋਰ ’ਚ ਉਪਲੱਬਧ ਕਰਵਾਇਆ ਜਾਵੇਗਾ। 

Oppo A5 2020 ਨੂੰ ਭਾਰਤ ’ਚ 12,490 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਇਹ ਕੀਮਤ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਹੈ। ਪਰ ਕੀਮਤ ’ਚ ਕਟੌਤੀ ਤੋਂ ਬਾਅਦ ਇਸ ਦੀ ਕੀਮਤ 11,990 ਰੁਪਏ ਹੋ ਗਈ ਹੈ। ਦੂਜੇ ਪਾਸੇ Oppo A5 2020 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਨੂੰ 13,990 ਰੁਪਏ ’ਚ ਹੀ ਖਰੀਦਿਆ ਜਾ ਸਕੇਗਾ। ਫੋਨ ਡੇਜ਼ਲਿੰਗ ਵਾਈਟ ਅਤੇ ਮਿਰਰ ਬਲੈਕ ਰੰਗ ’ਚ ਖਰੀਦਿਆ ਜਾ ਸਕਦਾ ਹੈ। 

ਫੀਚਰਜ਼
ਫੋਨ ਡਿਊਲ ਸਿਮ ਕੁਨੈਕਟੀਵਿਟੀ ਦੇ ਨਾਲ ਆਉਂਦਾ ਹੈ। ਇਹ ਐਂਡਰਾਇਡ 9 ਪਾਈ ’ਤੇ ਆਧਾਰਿਤ ਕਲਰ ਓ.ਐੱਸ. 6.0.1 ’ਤੇ ਚੱਲਦਾ ਹੈ। ਓਪੋ ਦੇ ਇਸ ਫੋਨ ’ਚ 6.5 ਇੰਚ ਦੀ ਡਿਸਪਲੇਅ ਹੈ। ਸਕਰੀਨ ’ਚ ਵਾਟਰਡ੍ਰੋਪ ਨੋਚ ਹੈ ਅਤੇ ਇਹ ਗੋਰਿਲਾ ਗਲਸਾ 3+ ਪ੍ਰੋਟੈਕਸ਼ਨ ਨਾਲ ਲੈਸ ਹੈ। ਨਵੇਂ ਓਪੋ ਫੋਨ ’ਚ ਆਕਟਾ ਕੋਰ ਸਨੈਪਡ੍ਰੈਗਨ 665 ਪ੍ਰੋਸੈਸਰ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ 5,000mAh ਦੀ ਬੈਟਰੀ ਹੈ। 

ਫੋਨ ਚਾਰ ਰੀਅਰ ਕੈਮਰੇ ਵਾਲਾ ਸਮਾਰਟਫੋਨ ਹੈ। Oppo A5 2020 ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਸ਼ੂਟਰ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਅਲਟਰਾ ਵਾਈਡ-ਐਂਗਲ ਕੈਮਰਾ, 2 ਮੈਗਾਪਿਕਸਲ ਮੋਨੋਕ੍ਰੋਮ ਸ਼ੂਟਰ ਅਤੇ 2 ਮੈਗਾਪਿਕਸਲ ਡੈੱਪਥ ਸੈਂਸਰ ਕੈਮਰਾ ਸੈੱਟਅਪ ਦਾ ਹਿੱਸਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਸੈਂਸਰ ਹੈ।