Oppo A16e ਬਜਟ ਸਮਾਰਟਫੋਨ ਭਾਰਤ ’ਚ ਲਾਂਚ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼

03/21/2022 12:50:02 PM

ਗੈਜੇਟ ਡੈਸਕ– ਓਪੋ ਨੇ ਆਪਣੇ ਨਵੇਂ ਸਮਾਰਟਫੋਨ Oppo A16e ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Oppo A16e ਦੇ ਨਾਲ ਵਾਟਰਡ੍ਰੋਪ ਨੋਚ ਡਿਸਪਲੇਅ ਹੈ। ਨਵਾਂ ਫੋਨ ਪਿਛਲੇ ਸਾਲ ਲਾਂਚ ਹੋਏ Oppo A16 ਦਾ ਅਪਗ੍ਰੇਡਿਡ ਵਰਜ਼ਨ ਹੈ। ਫੋਨ ’ਚ 4 ਜੀ.ਬੀ. ਤਕ ਰੈਮ ਦੇ ਨਾਲ 64 ਜੀ.ਬੀ. ਤਕ ਸਟੋਰੇਜ ਮਿਲੇਗੀ। ਫਿਲਹਾਲ ਕੰਪਨੀ ਨੇ ਫੋਨ ਦੀ ਅਧਿਕਾਰਤ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ।

Oppo A16e ਦੀ ਸੰਭਾਵਿਤ ਕੀਮਤ
Oppo A16e ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ  ਦੀ ਕੀਮਤ 9,990 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,990 ਰੁਪਏ ਹੋ ਸਕੀਦ ਹੈ। ਫੋਨ ਦੀ ਉਪਲੱਬਧਤਾ ਬਾਰੇ ਕੰਪਨੀ ਨੇ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਕਿ Oppo A16 ਨੂੰ ਭਾਰਤ ’ਚ 13,990 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਸੀ। 

Oppo A16e ਦੇ ਫੀਚਰਜ਼
ਓਪੋ ਦੇ ਇਸ ਨਵੇਂ ਫੋਨ Oppo A16e ’ਚ ਐਂਡਰਾਇਡ 11 ਆਧਾਰਿਤ ColorOS 11.1 ਹੈ। ਇਸਤੋਂ ਇਲਾਵਾ ਇਸ ਵਿਚ 6.52 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਡਿਸਪਲੇਅ ’ਤੇ ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਅਤੇ ਬ੍ਰਾਈਟਨੈੱਸ 400 ਨਿਟਸ ਹੈ। Oppo A16e ’ਚ ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ, ਜੀ.ਬੀ. ਤਕ LPDDR4X ਰੈਮ ਹੈ। 

Oppo A16e ’ਚ ਰੀਅਰ ’ਤੇ 13 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। Oppo A16e ’ਚ ਕੁਨੈਕਟੀਵਿਟੀ ਲਈ 4G LTE, Wi-Fi, ਬਲੂਟੁੱਥ v5.0, GPS/A-GPS, ਮਾਈਕ੍ਰੋ-ਯੂ.ਐੱਸ.ਬੀ. ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ 4230mAh ਦੀ ਬੈਟਰੀ ਹੈ ਅਤੇ ਇਸਦਾ ਭਾਰ 175 ਗ੍ਰਾਮ ਹੈ।


Rakesh

Content Editor

Related News