600 ਮਿਲੀਅਨ ਡਾਲਰ ''ਚ ਵਿਕਿਆ Opera browser

Tuesday, Jul 19, 2016 - 03:41 PM (IST)

600 ਮਿਲੀਅਨ ਡਾਲਰ ''ਚ ਵਿਕਿਆ Opera browser

ਜਲੰਧਰ : ਰਿਪੋਰਟ ਦੇ ਮੁਤਾਬਿਕ ਮਸ਼ਹੂਰ ਓਪਿਰਾ ਵੈੱਬ ਬ੍ਰਾਊਜ਼ਰ ਨੂੰ ਇਕ ਚਾਈਨੀਜ਼ ਕਾਰਪੋਰੇਸ਼ਨ ਨੇ ਖਰੀਦ ਲਿਆ ਹੈ। ਓਪਿਰਾ ਦੀਆਂ ਪ੍ਰਾਇਵਿਸੀ ਤੇ ਪ੍ਰਫਾਰਮੈਂਸ ਐਪਸ, ਲਾਇਸੈਂਸਿਜ਼ ਤੇ ਕੰਪਨੀ ਦਾ ਨਾਂ ਇਕ ਚਾਇਨੀਜ਼ ਸਕਿਓਰਿਟੀ ਫਰਮ ਕਿਊਹੂ 360 ਵੱਲੋਂ 600 ਮਿਲੀਅਨ ਡਾਲਰ ''ਚ ਖਰੀਦਿਆ ਗਿਆ ਹੈ। ਓਪਿਰਾ ਦੇ ਕੋਲ ਅਜੇ ਵੀ ਆਪਣੀਆਂ ਗੇਮਜ਼-ਐਪਸ ਦੇ ਨਾਲ ਓਪਿਰਾ ਟੀ. ਵੀ. ਦੇ ਰਾਈਟਸ ਹਨ।

 

ਹਾਲਾਂਕਿ ਇਸ ਡੀਲ ਦੀ ਜਾਣਕਾਰੀ ਫਰਵਰੀ ਮਹੀਨੇ ਤੋਂ ਹੀ ਮਿਲ ਰਹੀ ਸੀ ਪਰ ਇਸ ਤੋਂ ਬਾਅਦ ਡੀਲ ''ਤੇ ਕੋਈ ਆਖਰੀ ਫੈਸਲਾ ਨਾ ਹੋਣ ਕਰਕੇ ਇਸ ਬਾਰੇ ਨਹੀਂ ਦੱਸਿਆ ਗਿਆ ਸੀ। ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੰਪਨੀ ਨੂੰ ਓਪਿਰਾ ਟੀ. ਵੀ. ਤੋਂ ਹੀ 616 ਮਿਲੀਅਨ ਡਾਲਰ ਦਾ ਰੈਵੀਨਿਊ ਮਿਲਦਾ ਹੈ। ਓਪਿਰਾ ਦਾ ਕਹਿਣਾ ਹੈ ਕਿ ਅਸੀਂ ਕੰਪਨੀ ਦਾ ਇਕ ਤਿਹਾਈ ਹਿੱਸਾ ਹੀ ਵੇਚਿਆ ਹੈ। ਜ਼ਿਕਰਯੋਗ ਹੈ ਕਿ ਓਪਿਰਾ 5ਵਾਂ ਸਭ ਤੋਂ ਮਸ਼ਹੂਰ ਡੈਸਕਟਾਪ ਬ੍ਰਾਊਜ਼ਰ ਹੈ ਤੇ 10 ਫੀਸਦੀ ਮੋਬਾਇਲ ਮਾਕਰੀਟ ''ਤੇ ਵੀ ਓਪਿਰਾ ਵੱਲੋਂ ਹੀ ਆਪਣਾ ਸਿੱਕਾ ਜਮਾਇਆ ਗਿਆ ਹੈ।


Related News