ਬਿਨਾਂ ਓਪਨ ਹਾਰਟ ਸਰਜਰੀ ਦੇ ਭਰਿਆ ਜਾ ਸਕੇਗਾ ਦਿਲ ਦਾ ਸੁਰਾਖ

10/07/2015 10:20:39 AM

ਜਲੰਧਰ— ਇਸ ਨਵੀਂ ਟੈਕਨਾਲੋਜੀ ਨੇ ਦਿਲ ਦੇ ਰੋਗ ਵਰਗੀ ਵੱਡੀ ਬੀਮਾਰੀ ਦੇ ਇਲਾਜ ਨੂੰ ਬੇਹੱਦ ਆਸਾਨ ਬਣਾ ਦਿੱਤਾ ਹੈ। ਖੋਜਕਾਰਾਂ ਨੇ ਇਕ ਖਾਸ ਕੈਥਿਟਰ (ਇਕ ਖਾਸ ਟਿਊਬ ਜਿਸ ਨੂੰ ਸਰਜਰੀ ਦੌਰਾਨ ਬਾਡੀ ਪਾਰਟਸ ''ਚ ਭੇਜਿਆ ਜਾ ਸਕਦਾ ਹੈ) ਨੂੰ ਵਿਕਸਿਤ ਕੀਤਾ ਹੈ ਜਿਸ ਨਾਲ ਬਾਇਓਡਿਗ੍ਰੇਡੇਬਲ ਗੋਂਦ ਦੀ ਮਦਦ ਨਾਲ ਦਿਲ ''ਚ ਹੋਏ ਸੁਰਾਖ ਨੂੰ ਬੰਦ ਕੀਤਾ ਜਾ ਸਕਦਾ ਹੈ। 
ਬੋਸਟਨ ਚਿਲਡਰਨਸ ਹਸਪਤਾਲ, ਹਾਰਵਰਡ ਯੂਨੀਵਰਸਿਟੀ ''ਚ ਬਾਓਲਾਜੀਕਲੀ ਇੰਸਪਾਇਰਡ ਇੰਜੀਨੀਅਰਿੰਗ ਵਿੱਸ ਇੰਸਟੀਚਿਊਟ, ਹਾਰਵਰਡ ਜਾਨ ਐਪਾਲਸਨ ਸਕੂਲ ਆਫ ਇੰਜੀਨੀਅਰਿੰਗ ਅਤੇ ਐਪਲਾਈਡ ਸਾਇੰਸਿਜ਼ (ਸੀਜ) ਐਂਡ ਕਾਰਪ ਲੈਬ ਸਥਿਤ  ਬ੍ਰਿਘਮ ਅਤੇ ਵੀਮੇਨਸ ਹਸਪਤਾਲ ਦੇ ਖੋਜਕਾਰਾਂ ਨੇ ਬਿਨਾਂ ਓਪਨ ਹਾਰਟ ਸਰਜਰੀ ਦੇ ਇਸ ਦਾ ਪ੍ਰੀਖਣ ਜਨਵਰਾਂ ''ਤੇ ਸਫਲਤਾਪੂਰਨ ਕਰ ਲਿਆ ਹੈ। 
ਬੋਸਟਨ ਚਿਲਡਰਨਸ ''ਚ ਚੀਫ ਆਫ ਕਾਰਡਿਯਕ ਸਰਜਰੀ ਅਤੇ ਅਧਿਐਨ ''ਤੇ ਯੋਗਦਾਨ ਦੇ ਰਹੇ ਲੇਖਕ Pedro delNido ਨੇ ਕਿਹਾ ਕਿ ਇਹ ਡਿਵਾਈਸ ਇਕ ਰੇਡਿਕਲ ਚਾਰਜ ਪੈਦਾ ਕਰਦੀ ਹੈ ਜਿਸ ਦੀ ਮਦਦ ਨਾਲ ਦਿਲ ''ਚ ਹੋਏ ਸੁਰਾਖ ਨੂੰ ਠੀਕ ਕੀਤਾ ਜਾ ਸਕਦਾ ਹੈ। 
delNido ਨੇ ਕਿਹਾ ਕਿ ਇਸ ਤਰੀਕੇ ਨਾਲ ਓਪਨ ਹਾਰਟ ਸਰਜਰੀ ਦੌਰਾਨ ਕੱਟ, ਸਿਊਣ ਵਰਗੇ ਕੰਮ ਤੋਂ ਨਿਜਾਤ ਮਿਲ ਜਾਵੇਗੀ ਕਿਉਂਕਿ ਇਸ ਵਿਧੀ ''ਚ ਕੈਥਿਟਰ ਦਿਲ ''ਚ ਹੋਏ ਸੁਰਾਖ ਨੂੰ ਚਿਪਕਾ ਕੇ ਠੀਕ ਕਰ ਦਿੰਦਾ ਹੈ। ਇਹ ਵਿਧੀ ਜ਼ਿਆਦਾ ਸੁਰੱਖਿਅਤ ਵੀ ਹੈ ਕਿਉਂਕਿ ਇਸ ਵਿਚ ਨਾ ਤਾਂ ਦਿਲ ਨੂੰ ਰੋਕਣ ਦੀ ਲੋੜ, ਨਾ ਤਾਂ ਦਿਲ ਨੂੰ ਬਾਈਪਾਸ ''ਤੇ ਪਾਉਣ ਅਤੇ ਨਾ ਹੀ ਹਾਰਟ ਨੂੰ ਕੱਟਣ ਦੀ ਲੋੜ ਪੈਂਦੀ ਹੈ। 
ਇਸ ਯੂਨਿਕ ਪਦਾਰਥ ਨੂੰ ਪਿਛਲੇ ਸਾਲ ਹੀ ਵਿਕਸਿਤ ਕਰ ਦਿੱਤਾ ਗਿਆ ਸੀ ਜੋ ਚਿਪਕਣ ਦੇ ਕੰਮ ਆਉਂਦਾ ਹੈ। ਓਪਨ ਹਾਰਟ ਸਰਜਰੀ ''ਚ ਜਿਨ੍ਹਾਂ ਡਿਵਾਈਸਿਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਹ ਉਮਰ ਦੇ ਨਾਲ ਵਧਦੇ ਹੋਏ ਸਰੀਰਕ ਆਕਾਰ ਦੀ ਵਜ੍ਹਾ ਨਾਲ ਨਾਕਾਮਯਾਬ ਵੀ ਹੋ ਜਾਂਦੇ ਸਨ ਪਰ ਇਸ ਤਕਨੀਕ ਕਾਰਨ ਇਹ ਗੋਂਦ ਹਾਰਟ ਦੇ ਟਿਸ਼ੂਜ਼ ਨੂੰ ਪੂਰਨ ਤੌਰ ''ਤੇ ਬੰਦ ਕਰਕੇ ਉਸ ਨੂੰ ਬਾਕੀ ਮਾਸਪੇਸ਼ੀਆਂ ਦੇ ਨਾਲ ਜੋੜੀ ਰੱਖਦੀ ਹੈ। 
ਇਸ ਵਿਧੀ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨ ਲਈ ਖੋਜਕਾਰਾਂ ਨੇ ਯੂ. ਵੀ. ਲਾਈਟ ਤਕਨੀਕ ਨਾਲ ਨਿਰਮਿਤ ਕੈਥਿਟਰ ਡਿਵਾਈਸ ਤਿਆਰ ਕੀਤਾ ਹੈ ਜਿਸ ਦੀ ਮਦਦ ਨਾਲ ਧੜਕਦੇ ਹੋਏ ਦਿਲ ''ਚ ਵੀ ਇਸ ਨੂੰ ਫਿਟ ਕੀਤਾ ਜਾ ਸਕਦਾ ਹੈ। ਇਸ ਕੈਥਿਟਰ ਨੂੰ ਧੌਣ ਦੀਆਂ ਨਾੜੀਆਂ ਰਾਹੀਂ ਦਿਲ ਤੱਕ ਭੇਜਿਆ ਜਾਂਦਾ ਹੈ। ਜਦੋਂ ਕੈਥਿਟਰ ਸੁਰਾਖ ਦੇ ਕੋਲ ਪਹੁੰਚ ਜਾਂਦਾ ਹੈ ਤਾਂ ਇਸ ਦੇ ਅੰਦਰ ਦੋ ਤਰਫਾ ਗੁਬਾਰੇ ਫੁਲ ਜਾਂਦੇ ਹਨ ਜਿਨ੍ਹਾਂ ''ਚੋਂ ਇਕ ਗੁਬਾਰਾ ਦਿਲ ਦੇ ਅੰਦਰ ਅਤੇ ਦੂਜਾ ਦਿਲ ਦੇ ਬਾਹਰ ਹੁੰਦਾ ਹੈ।  
ਇਸ ਤੋਂ ਬਾਅਦ ਡਾਕਟਰ ਚਿਪਕਣ ਵਾਲੇ ਪਦਾਰਥ ਨੂੰ ਕੈਥਿਟਰ ਦੁਆਰਾ ਅੰਦਰ ਭੇਜਦੇ ਹਨ ਅਤੇ ਯੂ. ਵੀ. ਲਾਈਟ ਨੂੰ ਆਨ ਕਰ ਦਿੰਦੇ ਹਨ। ਇਹ ਲਾਈਟ ਗੁਬਾਰੇ ਦੇ ਅੰਦਰੂਨੀ ਚਮਕੀਲੀ ਸਤ੍ਹਾ ''ਤੇ ਪੈਂਦੀ ਹੈ ਅਤੇ ਚਿਪਕਣ ਵਾਲੀ ਕੋਟਿੰਗ ਨੂੰ ਐਕਟੀਵੇਟ ਕਰ ਦਿੰਦੀ ਹੈ। ਗੁਬਾਰਿਆਂ ਦੇ ਪ੍ਰੈਸ਼ਰ ਦੀ ਮਦਦ ਨਾਲ ਇਸ ਨੂੰ ਸਹੀ ਥਾਂ ''ਤੇ ਰੱਖਣ ''ਚ ਮਦਦ ਮਿਲਦੀ ਹੈ। 
ਆਖਿਰਕਾਰ ਦੋਹਾਂ ਗੁਬਾਰਿਆਂ ''ਚੋਂ ਹਵਾ ਨਿਕਲ ਜਾਂਦੀ ਹੈ ਅਤੇ ਕੈਥਿਟਰ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਥੋੜ੍ਹੀ ਦੇਰ ''ਚ ਸੁਰਾਖ ਦੇ ਟਿਸ਼ੂ ਆਮ ਟਿਸ਼ੂਜ਼ ਦੀ ਤਰ੍ਹਾਂ ਵਧਣ ਲੱਗਦੇ ਹਨ ਅਤੇ ਹੌਲੀ-ਹੌਲੀ ਸੁਰਾਖ ਨੂੰ ਭਰ ਦਿੰਦੇ ਹਨ। 
ਵਿੱਸ ਇੰਸਟੀਚਿਊਟ ਦੇ ਕੋਰ ਫੈਕਲਟੀ ਮੈਂਬਰ, ਸੀਜ ''ਚ ਮਕੈਨੀਕਲ ਅਤੇ ਬਾਇਓ ਮੈਡੀਕਲ ਇੰਜੀਨੀਅਰਿੰਗ ਦੇ ਅਸਿਸਟੈਂਟ ਪ੍ਰੋਫੈਸਰ, ਸੀਜ ''ਚ ਹਾਰਵਰਡ ਬਾਇਓਡਿਜ਼ਾਈਨ ਲੈਬ ਦੇ ਫਾਊਂਡਰ ਅਤੇ ਇਸ ਦੇ ਲੇਖਕ Conor Walsh ਦਾ ਕਹਿਣਾ ਹੈ ਕਿ ਇਹ ਇਕ ਬਹੁਤ ਹੀ ਨਵਾਂ ਤਰੀਕਾ ਹੈ ਜਿਸ ਨਾਲ ਸਰੀਰ ਦੇ ਅੰਦਰ ਦੇ ਸੁਰਾਖ ਨੂੰ ਭਰਿਆ ਜਾ ਸਕਦਾ ਹੈ। ਇਹ ਖੋਜ ਸਾਇੰਸ ਟਰਾਂਸਲੇਸ਼ਨਲ ਮੈਡੀਸਨ ਪੱਤਰਿਕਾ ''ਚ ਛਾਪੀ ਗਈ ਹੈ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।