ਸਿਰਫ 70 ਰੁਪਏ ਦੇ ਕੇ ਤੁਸੀਂ ਘਰ ਲਿਜਾ ਸਕਦੇ ਹੋ Oppo R17 Pro

01/23/2019 1:11:00 AM

ਗੈਜੇਟ ਡੈਸਕ—ਓਪੋ ਦਾ ਆਰ17 ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤਾ ਗਿਆ ਸੀ। ਸਮਾਰਟਫੋਨ 45,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਅਤੇ ਇਹ ਐਕਸਕਲੂਸੀਵਲੀ ਫਲਿੱਪਕਾਰਟ 'ਤੇ ਉਪਲੱਬਧ ਹੈ ਪਰ ਹੁਣ ਆਫਲਾਈਨ ਰਿਟੇਲਰਸ ਰਾਹੀਂ ਤੁਸੀਂ ਇਸ ਸਮਾਰਟਫੋਨ ਨੂੰ ਇਕ ਬਿਹਤਰੀਨ ਡੀਲ ਨਾਲ ਖਰੀਦ ਸਕਦੇ ਹੋ। ਇਹ 70 ਰੁਪਏ ਦਾ ਪ੍ਰੋਸ਼ਨਲ ਆਫਰ ਕੰਪਨੀ 70ਵੇਂ ਰਿਪਬਲਿਕ ਡੇ ਨੂੰ ਮਨਾਉਣ ਲਈ ਪੇਸ਼ ਕਰ ਰਹੀ ਹੈ। ਆਫਰ ਬਜਾਜ ਫਾਇਨੈਂਸ ਰਾਹੀਂ ਮਿਲ ਰਿਹਾ ਹੈ ਅਤੇ ਇਹ 31 ਜਨਵਰੀ 2019 ਤੱਕ ਚੱਲੇਗਾ। ਇਸ ਟਾਈਮ ਪੀਰੀਅਡ ਅੰਦਰ ਇਸ ਡੀਲ ਦਾ ਫਾਇਦਾ ਲੈਣ ਵਾਲੇ ਗਾਹਕਾਂ ਨੂੰ ਕੰਪਨੀ 9 ਫਰਵਰੀ ਤੋਂ ਬਾਅਦ SuperVOOC ਕਾਰ ਚਾਰਜਰ ਫ੍ਰੀ ਦੇਵੇਗੀ।

ਡੀਲ ਮੁਤਾਬਕ ਤੁਸੀਂ ਇਸ ਸਮਾਰਟਫੋਨ ਨੂੰ ਕੇਵਲ 70 ਰੁਪਏ ਦੇ ਕੇ ਆਪਣੇ ਘਰ ਲੈ ਜਾ ਸਕਦੇ ਹੋ। ਬਾਕੀ ਦੀ ਪੇਮੈਂਟ ਤੁਸੀਂ 6 ਬਰਾਬਰ ਕਿਸ਼ਤਾਂ 'ਚ ਬਜਾਜ ਫਾਇਨੈਂਸ ਦੁਆਰਾ ਦੇ ਸਕਦੇ ਹੋ। ਇਸ ਆਫਰ ਦਾ ਫਾਇਦਾ ਕੇਵਲ ਆਫਲਾਈਨ ਰਿਟੇਲ ਸੋਟਰਸ ਰਾਹੀਂ ਹੀ ਲਿਆ ਜਾ ਸਕਦਾ ਹੈ। ਇਹ ਡੀਲ ਆਨਲਾਈਨ ਪਲੇਟਫਾਰਮ 'ਚ ਨਹੀਂ ਮਿਲ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਓਪੋ ਆਰ17 ਪ੍ਰੋ 'ਚ 6.4 ਇੰਚ ਐੱਫ.ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 2340x1080 ਪਿਕਸਲ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 710 ਐੱਸ.ਓ.ਸੀ. ਨਾਲ ਐਡਰੀਨੋ 616 ਜੀ.ਪੀ.ਯੂ., ਜੀ.ਬੀ. ਰੈਮ ਅਤੇ 128ਜੀ.ਬੀ. ਦੀ ਇੰਟਰਨਲ ਸਟੋਰੇਜ਼ ਹੈ। ਫੋਨ ਦੇ ਬੈਕ 'ਤੇ ਟ੍ਰਿਪਲ ਕੈਮਰਾ ਸੈਟਅਪ ਹੈ।

ਤੀਸਰਾ ਟੀ.ਓ.ਐੱਫ. (ਟਾਈਮ ਆਫ ਫਲਾਈਟ) 3ਡੀ ਸੈਂਸਰ ਹੈ। ਫੋਨ ਦੇ ਫਰੰਟ 'ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਵੀ.ਓ.ਓ.ਸੀ. ਫਾਸਟ ਚਾਰਜਿੰਗ ਨਾਲ ਆਉਂਦਾ ਹੈ।