Onida ਨੇ ਭਾਰਤ ’ਚ ਕੀਤਾ ਸਮਾਰਟ ਟੀਵੀ, ਸ਼ੁਰੂਆਤੀ ਕੀਮਤ 12,999 ਰੁਪਏ

12/11/2019 4:44:01 PM

ਗੈਜੇਟ ਡੈਸਕ– ਭਾਰਤ ’ਚ ਸਟਰੀਮਿੰਗ ਸਰਵਿਸ ਦੀ ਮੰਗ ਨੂੰ ਦੇਖਦੇ ਹੋਏ ਤਮਾਮ ਕੰਪਨੀਆਂ ਲਗਾਤਾਰ ਆਪਣੇ ਸਮਾਰਟ ਟੀਵੀ ਪੇਸ਼ ਕਰ ਰਹੀਆਂ ਹਨ। ਭਾਰਤ ’ਚ ਐਂਡਰਾਇਡ ਟੀਵੀ ਦੀ ਲਿਕਪ੍ਰਿਯਤਾ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਐਂਡਰਾਇਡ ਦੀ ਸੁਪੋਰਟ ਕਾਰਨ ਸਮਾਰਟ ਟੀਵੀ ’ਚ ਐਮਾਜ਼ੋਨ ਪ੍ਰਾਈਮ ਵੀਡੀਓ, ਨੈੱਟਫਲਿਕਸ ਅਤੇ ਹਾਟਸਟਾਰ ਵਰਗੇ ਵੀਡੀਓ ਸਟਰੀਮਿੰਗ ਐਪ ਦੀ ਸੁਪੋਰਟ ਮਿਲ ਰਹੀ ਹੈ। ਬਾਜ਼ਾਰ ਦੀ ਮੰਗ ਨੂੰ ਦੇਖਦੇ ਹੋਏ ਓਨੀਡਾ (Onida) ਨੇ ਫਾਇਰ ਟੀਵੀ ਐਡੀਸ਼ਨ ਟੀਵੀ ਦੀ ਸੀਰੀਜ਼ ਪੇਸ਼ ਕੀਤੀ ਹੈ। ਓਨੀਡਾ ਟੀਵੀ ਸੀਰੀਜ਼ ’ਚ 32 ਇੰਚ ਅਤੇ 43 ਇੰਚ ਦੇ ਟੀਵੀ ਸ਼ਾਮਲ ਹਨ। ਓਨੀਡਾ ਦੇ ਫਾਇਰ ਟੀਵੀ ਦੀ ਵਿਕਰੀ ਐਮਾਜ਼ੋਨ ਇੰਡੀਆ ਰਾਹੀਂ 20 ਦਸੰਬਰ ਤੋਂ ਹੋਵੇਗੀ। 32 ਇੰਚ ਵਾਲੇ ਟੀਵੀ ’ਚ ਐੱਚ.ਡੀ. ਡਿਸਪਲੇਅ ਮਿਲੇਗੀ, ਉਥੇ ਹੀ 43 ਇੰਚ ਵਾਲੇ ਟੀਵੀ ’ਚ ਫੁਲ ਐੱਚ.ਡੀ. ਰੈਜ਼ੋਲਿਊਸ਼ਨ ਮਿਲੇਗਾ। 

ਕੀਮਤ ਦੀ ਗੱਲ ਕਰੀਏ ਤਾਂ ਓਨੀਡਾ ਫਾਇਰ ਟੀਵੀ ਦੇ 32 ਇੰਚ ਵਾਲੇ ਵੇਰੀਐਂਟ ਦੀ ਕੀਮਤ 12,999 ਰੁਪਏ ਅਤੇ 43 ਇੰਚ ਵਾਲੇ ਟੀਵੀ ਦੀ ਕੀਮਤ 21,999 ਰੁਪਏ ਹੈ। ਓਨੀਡਾ ਦੇ ਇਨ੍ਹਾਂ ਟੀ-ਵੀਜ਼ ’ਚ ਐਮਾਜ਼ੋਨ ਪ੍ਰਾਈਮ ਵੀਡੀਓ, ਨੈੱਟਫਲਿਕਸ ਅਤੇ ਯੂਟਿਊਬ ਵਰਗੇ ਕਈ ਐਪਸ ਦੀ ਸੁਪੋਰਟ ਮਿਲੇਗੀ। ਟੀਵੀ ਨੂੰ ਇੰਟਰਨੈੱਟ ਨਾਲ ਕੁਨੈਕਟ ਵੀ ਕੀਤਾ ਜਾ ਸਕੇਗਾ। 

ਓਨੀਡਾ ਦੇ ਇਸ ਟੀਵੀ ਨੂੰ ਇੰਟਰਨੈੱਟ ਨਾਲ ਪਹਿਲਾਂ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਦਾ ਫਾਇਰ ਟੀਵੀ ਪਲੇਟਫਾਰਮ ਐਮੈਜ਼ਾਨੋ ਐਮਾਜ਼ੋਨ ਫਾਇਰ ਟੀਵੀ ਸਟਿੱਕ ਦੀ ਤਰ੍ਹਾਂ ਹੈ। ਟੀਵੀ ਦੇ ਨਾਲ 3 ਐੱਚ.ਡੀ.ਐੱਮ.ਆਈ. ਪੋਰਟ ਮਿਲਣਗੇ। ਇਸ ਤੋਂ ਇਲਾਵਾ ਟੀਵੀ ਦੇ ਨਾਲ ਮਿਲਣ ਵਾਲੇ ਰਿਮੋਟ ’ਚ ਐਮਾਜ਼ੋਨ ਦੀ ਵੀ ਸੁਪੋਰਟ ਮਿਲੇਗੀ।