‘Shot on OnePlus’ ਐਪ ਤੋਂ ਲੀਕ ਹੋਏ ਸੈਕੜਾਂ ਯੂਜ਼ਰਸ ਦੇ ਈਮੇਲ ਐਡਰੈੱਸਿਸ : ਰਿਪੋਰਟ

06/16/2019 6:46:56 PM

ਗੈਜੇਟ ਡੈਸਕ—ਵਨਪਲੱਸ ਆਪਣੇ ਸਾਰੇ ਸਮਾਰਟਫੋਨਸ 'ਚ  ‘Shot on OnePlus’ ਐਪ ਕੰਪਨੀ ਤੋਂ ਹੀ ਪ੍ਰੀ ਇੰਸਟਾਲ ਕਰਕੇ ਦਿੰਦੀ ਹੈ। ਇਸ ਐਪ 'ਚ ਇਕ ਸੁਰੱਖਿਆ ਖਾਮੀ ਦਾ ਪਤਾ ਲਗਾਇਆ ਗਿਆ ਹੈ ਜਿਸ ਨੇ ਸੈਂਕੜਾਂ ਯੂਜ਼ਰਸ ਦੇ ਈਮੇਲ ਐਡਰੈੱਸਿਸ ਲੀਕ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ  ‘Shot on OnePlus’ ਐਪ ਰਾਹੀਂ ਸਾਰੇ ਵਨਪਲੱਸ ਯੂਜ਼ਰਸ ਆਪਣੀ ਫੋਟੋਗ੍ਰਾਫਸ ਨੂੰ ਖਿਚਣ ਤੋਂ ਬਾਅਦ ਅਪਲੋਡ ਕਰ ਸਕਦੇ ਹਨ ਜਿਨ੍ਹਾਂ ਨੂੰ ਬਾਅਦ 'ਚ ਫੀਚਰਡ ਵਾਲਪੇਪਰ ਦੇ ਤੌਰ 'ਤੇ ਸੈਟ ਕੀਤਾ ਜਾ ਸਕਦਾ ਹੈ ਪਰ ਹੁਣ ਇਸ ਐਪ ਦੁਆਰਾ ਯੂਜ਼ਰਸ ਦੇ ਈਮੇਲ ਐਡਰੈੱਸ ਲੀਕ ਹੋ ਗਏ ਹਨ।

ਇਸ ਤਰ੍ਹਾਂ ਹੋਏ ਈਮੇਲ ਐਡਰੈੱਸ ਲੀਕ
ਸ਼ੂਟ ਆਨ ਵਨਪਲੱਸ ਐਪ 'ਚ ਫੋਟੋਜ਼ ਅਪਲੋਡ ਹੋਣ ਤੋਂ ਪਹਿਲਾਂ ਸਰਵਰ ਅਤੇ ਐਪ ਵਿਚਾਲ ਇਕ ਲਿੰਕ ਬਣਦਾ ਹੈ ਜਿਸ ਨੂੰ API (ਐਪਲੀਕੇਸ਼ਨ ਪ੍ਰੋਗਾਮਿੰਗ ਇੰਟਰਫੇਸ) ਦੁਆਰਾ ਪ੍ਰੋਸੈੱਸ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਫੋਟੋ ਸਬਮਿਟ ਹੁੰਦੀ ਹੈ। ਇਸ ਲਿੰਕ ਦੇ ਰਾਹੀਂ ਈਮੇਲ ਐਡਰੈੱਸਿਸ ਲੀਕ ਹੋਏ ਹਨ। ਹੈਰਾਨ ਦੀ ਗੱਲ ਇਹ ਹੈ ਕਿ ਇਸ ਲਿੰਕ ਨੂੰ ਵਨਪਲੱਸ ਦੁਆਰਾ ਹੀ ਹੋਸਟ ਕੀਤਾ ਜਾ ਸਕਦਾ ਸੀ।

ਇਸ ਤਰ੍ਹਾਂ ਦੀ ਜਾਣਕਾਰੀ ਹੋਈ ਜਨਤਕ
ਇਸ ਖਬਰ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਣਕਾਰੀ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ 9ਟੂ5ਗੂਗਲ ਦੁਆਰਾ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ‘Shot on OnePlus’ ਐਪ ਰਾਹੀਂ ਯੂਜ਼ਰਸ ਦੇ ਨਾਂ, ਉਹ ਕਿਥੇ ਦਾ ਨਿਵਾਸੀ ਹੈ ਅਤੇ ਉਸ ਲੋਕੇਸ਼ਨ ਦੀ ਜਾਣਕਾਰੀ ਅਤੇ ਈਮੇਲ ਐਡਰੈੱਸ ਲੀਕ ਹੋਏ ਹਨ।

ਵਨਪਲੱਸ ਨੂੰ ਪਹਿਲਾਂ ਹੀ ਸੀ ਇਸ ਖਾਮੀ ਦੀ ਜਾਣਕਾਰੀ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਨਪਲੱਸ ਨੂੰ ਇਸ ਸੁਰੱਖਿਆ ਖਾਮੀ ਦੀ ਜਾਣਕਾਰੀ ਮਈ ਦੀ ਸ਼ੁਰੂਆਤ 'ਚ ਹੀ ਹੋ ਗਈ ਸੀ। ਇਸ ਦੇ ਬਾਵਜੂਦ ਵੀ ਕੰਪਨੀ ਨੇ ਯੂਜ਼ਰਸ ਦੀ ਸਕਿਓਰਟੀ ਲਈ ਕੁਝ ਵੀ ਨਹੀਂ ਕੀਤਾ। ਇਸ ਖਾਮੀ ਰਾਹੀਂ ਕਾਫੀ ਸਮੇਂ ਤੋਂ ਯੂਜ਼ਰਸ ਦੀਆਂ ਈਮੇਲਸ ਲੀਕ ਹੋ ਰਹੀਆਂ ਸਨ, ਪਰ ਇਸ ਦੇ ਬਾਰੇ 'ਚ ਕਿਸੇ ਨੂੰ ਵੀ ਪਤਾ ਤਕ ਨਹੀਂ ਲੱਗਿਆ।

ਕੰਪਨੀ ਨੇ ਰੀਲੀਜ਼ ਕੀਤੀ ਅਪਡੇਟ
ਇਸ ਸਮੱਸਿਆ ਨੂੰ ਠੀਕ ਕਰਨ ਲਈ ਕੰਪਨੀ ਨੇ ਇਕ ਅਪਡੇਟ ਨੂੰ ਰੀਲੀਜ਼ ਕੀਤਾ ਹੈ, ਪਰ ਕੁਝ ਐਕਸਪਰਟਸ ਦਾ ਮੰਨਣਾ ਹੈ ਕਿ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਠੀਕ ਕਰਨ ਲਈ ਅਜੇ ਕੋਈ ਹੋਰ ਅਹਿਮ ਬਦਲਾਅ ਕਰਨ ਦੀ ਜ਼ਰੂਰਤ ਹੈ।

Karan Kumar

This news is Content Editor Karan Kumar