ਵੀਡੀਓ ਕਾਲਿੰਗ ਲਈ ਹੁਣ ਇਸ ਐਪ ਦੀ ਵਰਤੋਂ ਕਰਣਗੇ OnePlus ਸਮਾਰਟਫੋਨਜ਼

02/15/2019 1:31:56 PM

ਗੈਜੇਟ ਡੈਸਕ- ਸਮਾਰਟਫੋਨ ਬਰਾਂਡ OnePlus ਨੇ ਪਿਛਲੇ ਸਾਲ Google ਦਾ ਐਂਡਰਾਇਡ ਪਾਈ ਬੀਟਾ ਪ੍ਰੋਗਰਾਮ ਜੁਆਇਨ ਕੀਤਾ ਸੀ ਤੇ ਇਸ ਸਾਲ ਕੰਪਨੀ ਗੂਗਲ ਤੋਂ ਆਪਣਾ ਰੀਲੇਸ਼ਨ ਤੇ ਮਜ਼ਬੂਤ ਕਰ ਸਕਦੀ ਹੈ। ਚਾਈਨੀਜ ਸਮਾਰਟਫੋਨ ਮੇਕਰ ਨੇ ਅਨਾਊਂਸ ਕੀਤਾ ਹੈ ਕਿ ਉਹ ਵਿਡੀਓ ਕਾਲਿੰਗ ਲਈ ਆਪਣੇ ਸਮਾਰਟਫੋਨਜ਼ 'ਚ ਗੂਗਲ ਡੁਓ ਨੂੰ ਡਿਫਾਲਟ ਐਪ ਦੇ ਤੌਰ 'ਤੇ ਸ਼ਾਮਲ ਕਰੇਗੀ। ਇਸ ਦਾ ਮਤਲਬ ਹੈ ਕਿ ਇਨ੍ਹਾਂ ਫੋਨਜ਼ 'ਚ ਗੂਗਲ ਡੁਓ ਅਲਗ ਐਪ ਦੀ ਤਰ੍ਹਾਂ ਨਹੀਂ ਬਲਕਿ ਇੰਟੀਗ੍ਰੇਟਿਡ ਫੀਚਰ ਦੀ ਤਰ੍ਹਾਂ ਸ਼ਾਮਲ ਕੀਤੀ ਜਾਵੇਗਾ।

ਕੰਪਨੀ ਨੇ ਕਿਹਾ, ਯੂਜ਼ਰਸ ਨੂੰ ਬਿਹਤਰ ਐਕਸਪੀਰੀਅੰਸ ਦੇਣ ਲਈ OnePlus ਜਲਦ ਹੀ Google Duo ਨੂੰ ਸਮਾਰਟਫੋਨ ਦੇ ਇਕ ਨੈਟਿਵ ਫੰਕਸ਼ਨ ਦੇ ਤੌਰ 'ਤੇ ਆਪਣੀ ਡਿਵਾਈਸਿਜ਼ 'ਚ ਪੇਸ਼ ਕਰੇਗੀ। ਨਵੇਂ ਫੀਚਰ ਦੇ ਜੁੜਣ ਨਾਲ ਯੂਜ਼ਰਸ ਲਈ ਵਿਡੀਓ ਕਾਲਿੰਗ ਐਕਸਪੀਰੀਅੰਸ ਤਾਂ ਬਿਹਤਰ ਹੋਵੇਗਾ ਹੀ, ਐਂਡ੍ਰਾਇਡ ਯੂਜ਼ਸ ਵੀ ਹੋਰ ਬਿਹਤਰ ਹੋਵੇਗੀ। ਕਿੰਝ ਕੰਮ ਕਰੇਗਾ ਇਹ ਫੀਚਰ? 
ਉਂਝ ਤਾਂ ਗੂਗਲ ਡੁਓ ਐਪ ਪਲੇਅ ਸਟੋਰ 'ਤੇ ਉਪਲੱਬਧ ਹੈ ਤੇ ਕੋਈ ਵੀ ਐਂਡਰਾਇਡ ਯੂਜ਼ਰ ਇਸ ਨੂੰ ਡਾਊਨਲੋਡ ਕਰ ਸਕਦੇ ਹਨ, OnePlus ਯੂਜ਼ਰਸ ਨੂੰ OxygenOS ਅਪਡੇਟ ਤੋਂ ਬਾਅਦ ਡੁਓ ਡੀਫਾਲਟ ਕਾਲਿੰਗ ਐਪ ਦੀ ਤਰ੍ਹਾਂ ਮਿਲੇਗਾ। ਇਸ ਤਰ੍ਹਾਂ ਵਿਡੀਓ ਕਾਲਿੰਗ ਫੀਚਰ OnePlus 6T, OnePlus 6, OnePlus 5T, OnePlus 5, OnePlus 3T ਤੇ OnePlus 3 'ਚ ਐਂਡਰਾਇਡ ਪਾਈ ਅਪਡੇਟ ਦੇ ਨਾਲ ਸ਼ਾਮਲ ਹੋ ਜਾਵੇਗਾ।

OnePlus ਦਾ ਕਹਿਣਾ ਹੈ ਕਿ ਇਕ ਵਾਰ ਡੁਓ ਦੇ ਡੀਫਾਲਟ ਬਣ ਜਾਣ ਤੋਂ ਬਾਅਦ ਇਹ ਮਲਟਿਪਲ ਨੈਟਿਵ ਫੰਕਸ਼ਨਸ ਜਿਹੇ-ਕਾਲ ਲਾਗਸ, ਕਾਂਟੈਕਟਸ, ਡਾਇਲ ਪੈਡ ਤੇ ਮੈਸੇਜਿੰਗ ਦੇ ਨਾਲ ਇੰਟੀਗ੍ਰੇਟ ਹੋ ਜਾਵੇਗਾ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਜ਼ਰਸ ਦੇ ਕੋਲ ਕੈਰੀਅਰ ਦੀ ਮਦਦ ਨਾਲ ਵਿਡੀਓ ਕਾਲਿੰਗ ਕਰਨ ਦਾ ਆਪਸ਼ਨ ਨਹੀਂ ਹੋਵੇਗੀ। ਹਾਲਾਂਕਿ ਕੰਪਨੀ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਯੂਜ਼ਰਸ ਨੂੰ ਇਹ ਅਪਡੇਟ ਕਦੋਂ ਮਿਲੇਗੀ। ਹਾਲਾਂਕਿ ਇਹ ਫੀਚਰ ਬੀਟਾ ਵਰਜਨ 'ਚ ਲਾਈਵ ਹੈ, ਇਸ ਲਈ ਇਸ ਦੇ ਜਲਦ ਲਾਂਚ ਦੀ ਉਮੀਦ ਕੀਤੀ ਜਾ ਰਹੀ ਹੈ।