OnePlus ਨੇ ਭਾਰਤ ’ਚ ਲਾਂਚ ਕੀਤੇ ਆਪਣੀ Y-ਸੀਰੀਜ਼ ਦੇ ਦੋ ਨਵੇਂ Smart TV

02/18/2022 6:55:50 PM

ਗੈਜੇਟ ਡੈਸਕ– ਵਨਪਲੱਸ ਨੇ ਆਪਣੀ Y-ਸੀਰੀਜ਼ ਤਹਿਤ ਦੋ ਨਵੇਂ ਸਮਾਰਟ ਟੀ.ਵੀ. ਭਾਰਤ ’ਚ ਲਾਂਚ ਕਰ ਦਿੱਤੇ ਗਏ ਹਨ। ਇਨ੍ਹਾਂ ਦੋਵਾਂ ਹੀ ਟੀਵੀਆਂ ’ਚ ਐਂਡਰਾਇਡ 11 ਆਪਰੇਟਿੰਗ ਸਿਸਟਮ ਮਿਲਦਾ ਹੈ ਅਤੇ ਇਹ ਡਾਲਬੀ ਆਡੀਓ ਨੂੰ ਵੀ ਸਪੋਰਟ ਕਰਦੇ ਹਨ। ਇਨ੍ਹਾਂ ਨੂੰ 32 ਇੰਚ ਅਤੇ 43 ਇੰਚ ਦੋ ਸਾਈਜ਼ ’ਚ ਪੇਸ਼ ਕੀਤਾ ਗਿਆ ਹੈ। OnePlus TV Y1S 32 ਇੰਚ ਦੀ ਕੀਮਤ 16,499 ਰੁਪਏ ਹੈ ਅਤੇ ਇਸਦੇ 43 ਇੰਚ ਮਾਡਲ ਦੀ ਕੀਮਤ 26,999 ਰੁਪਏ ਰੱਖੀ ਗਈ ਹੈ। OnePlus TV Y1S Edge ਦੇ 32 ਇੰਚ ਦੀ ਕੀਮਤ 16,999 ਰੁਪਏ ਅਤੇ 43 ਇੰਚ ਮਾਡਲ ਦੀ ਕੀਮਤ 27,999 ਰੁਪਏ ਹੈ। ਇਨ੍ਹਾਂ ਟੀਵੀਆਂ ਦੀ ਵਿਕਰੀ 21 ਫਰਵਰੀ ਤੋਂ ਹੋਵੇਗੀ। ਇਸਨੂੰ ਕੰਪਨੀ ਦੀ ਅਧਿਕਾਰਤ ਸਾਈਟ, ਐਮਾਜ਼ੋਨ, ਫਲਿਪਕਾਰਟ ਅਤੇ ਵਨਪਲੱਸ ਦੇ ਸਟੋਰਾਂ ਤੋਂ ਖ਼ਰੀਦਿਆ ਜਾ ਸਕੇਗਾ। 

OnePlus TV Y1S, OnePlus TV Y1S Edge ਦੇ ਫੀਚਰਜ਼

- ਇਹ ਦੋਵੇਂ ਹੀ ਟੀ.ਵੀ. ਐਂਡਰਾਇਡ 11 ਆਪਰੇਟਿੰਗ ਸਿਸਟਮ ਨਾਲ ਲੈਸ ਕੀਤੇ ਗਏ ਹਨ।
- ਇਨ੍ਹਾਂ ’ਚ HDR10, HDR10+, HLG ਫਾਰਮੇਟ ਦੀ ਸਪੋਰਟ ਵੀ ਮਿਲੇਗੀ।
- ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਡਿਸਪਲੇਅ ਨੂੰ ਬਲਿਊ ਲਾਈਟ ਲਈ TUV Rheinland ਸਰਟੀਫਿਕੇਸ਼ਨ ਮਿਲਿਆ ਹੈ।
- ਇਨ੍ਹਾਂ ਟੀਵੀਆਂ ’ਚ ਗੂਗਲ ਅਸਿਸਟੈਂਟ ਦੀ ਵੀ ਸਪੋਰਟ ਦਿੱਤੀ ਗਈ ਹੈ ਅਤੇ ਵਨਪਲੱਸ ਦੇ ਯੂਜ਼ਰ ਆਪਣੇ ਸਮਾਰਟਫੋਨ ਨਾਲ ਵੀ ਇਸ ਟੀ.ਵੀ. ਨੂੰ ਕੰਟਰੋਲ ਕਰ ਸਕਦੇ ਹਨ। 
- ਕੁਨੈਕਟੀਵਿਟੀ ਲਈ OnePlus TV Y1S ’ਚ ਡਿਊਲ ਬੈਂਡ ਵਾਈ-ਫਾਈ ਮਿਲਦਾ ਹੈ। 
- ਸਾਊਂਡ ਆਊਟਪੁਟ ਦੀ ਗੱਲ ਕੀਤੀ ਜਾਵੇ ਤਾਂ OnePlus TV Y1S ’ਚ 20W ਦਾ ਫੁਲ ਰੇਂਜ ਸਟੀਰੀਓ ਸਪੀਕਰ ਮਿਲੇਗਾ, ਉਥੇ ਹੀ OnePlus TV Y1S Edge ’ਚ 24W ਦਾ ਸਪੀਕਰ ਦਿੱਤਾ ਗਿਆ ਹੈ। 
- ਟੀ.ਵੀ. ’ਚ ਖ਼ਾਸਤੌਰ ’ਤੇ ਇਕ ਗੇਮ ਮੋਡ ਵੀ ਮਿਲਦਾ ਹੈ।


Rakesh

Content Editor

Related News