OnePlus ਲਿਆ ਰਿਹੈ ਸਮਾਰਟ ਟੀ.ਵੀ., ਜਾਣੋ ਫੀਚਰਸ ਤੇ ਕੀਮਤ

06/24/2019 11:27:11 PM

ਨਵੀਂ ਦਿੱਲੀ— ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨ ਪਲਸ ਹੁਣ ਸਮਾਰਟ ਟੀ.ਵੀ. ਲੈ ਕੇ ਆ ਰਿਹਾ ਹੈ। ਵਨ ਪਲਸ ਸਮਾਰਟ ਟੀ.ਵੀ. ਨੂੰ ਲੈ ਕੇ ਇਕ ਜਾਣਕਾਰੀ ਸਾਹਮਣੇ ਆਈ ਹੈ। ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਆਪਣੇ ਸਮਾਰਟ ਟੀ.ਵੀ. ਨੂੰ ਕੁਝ ਹਫਤਿਆਂ 'ਚ ਜਾਰੀ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਵਨ ਪਲਸ ਦਾ ਸਮਾਰਟ ਟੈਲੀਵਿਜ਼ਨ ਓ.ਐੱਲ.ਈ.ਡੀ. ਸਕਰੀਨ ਨਾਲ ਆਵੇਗਾ। ਅਜਿਹਾ ਕਿਹਾ ਜਾ ਸਕਦਾ ਹੈ ਕਿ ਵਨ ਪਲਸ ਦੇ ਇਸ ਟੀ.ਵੀ. ਦੀ ਕੀਮਤ ਐੱਲ.ਜੀ. ਅਤੇ ਸੈਮਸੰਗ ਦੇ ਟੀ.ਵੀ. ਤੋਂ ਘੱਟ ਹੋ ਸਕਦਾ ਹੈ। 
ਟੈਕ ਜਗਤ ਮੁਤਾਬਕ ਵਨ ਪਲਸ ਦਾ ਸਮਾਰਟ ਟੀ.ਵੀ. Oxygen OS ਜਾਂ OXygen OS ਦੇ ਫਾਕਰਡ ਵਰਜ਼ਨ 'ਤੇ ਚੱਲੇਗਾ, ਨਾਲ ਹੀ ਇਹ ਆਪਰੇਟਿੰਗ ਸਿਸਟਮ ਐਂਡਰਾਇਡ ਓ.ਐੱਸ. ਆਧਾਰਿਤ ਹੋਵੇਗਾ ਤੇ ਟੀ.ਵੀ. 'ਚ ਐਂਡਰਾਇਡ ਟੀ.ਵੀ. ਓ.ਐੱਸ. ਵਰਗੇ ਫੀਚਰ ਹੋਣਗੇ। ਵਨ ਪਲਸ ਆਪਣੇ ਸਮਾਰਟ ਟੀ.ਵੀ. ਨੂੰ ਡਾਲਬੀ ਐਟਮਸ, HDR10 ਪਲਸ ਵਰਗੇ ਸਰਟੀਫਿਕੇਸ਼ਨ ਨਾਲ 4K ਸਪੋਰਟ ਵੀ ਦੇ ਸਕਦੀ ਹੈ। ਹਾਲਾਂਕਿ ਇਸ ਦੀ ਕੀਮਤ ਨੂੰ ਲੈ ਕੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਆਈ ਹੈ ਪਰ ਟੈਕ ਜਗਤ ਮੁਤਾਬਕ ਇਸ ਦੀ ਕੀਮਤ 50,000 ਰੁਪਏ ਤੋਂ ਘੱਟ ਹੋ ਸਕਦੀ ਹੈ।

Inder Prajapati

This news is Content Editor Inder Prajapati