OnePlus ਦੇ ਸਸਤੇ ਟੀਵੀ ਦੀ ਪ੍ਰੀ-ਬੁਕਿੰਗ ਸ਼ੁਰੂ, ਮਿਲ ਰਹੇ ਸ਼ਾਨਦਾਰ ਆਫਰ

06/24/2020 6:03:24 PM

ਗੈਜੇਟ ਡੈਸਕ– ਵਨਪਲੱਸ ਆਪਣਾ ਕਿਫਾਇਤੀ ਸਮਾਰਟ ਟੀਵੀ ਲਿਆ ਰਹੀ ਹੈ। ਵਨਪਲੱਸ ਦਾ ਇਹ ਸਸਤਾ ਟੀਵੀ 2 ਜੁਲਾਈ ਨੂੰ ਭਾਰਤ ’ਚ ਲਾਂਚ ਹੋਵੇਗਾ। ਇਸ ਵਿਚਕਾਰ ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੀਂ ਵਨਪਲੱਸ ਟੀਵੀ ਸੀਰੀਜ਼ ਹੁਣ ਐਮਾਜ਼ੋਨ ’ਤੇ ਪ੍ਰੀ-ਬੁਕਿੰਗ ਲਈ ਉਪਲੱਬਧ ਹੈ। ਐਮਾਜ਼ੋਨ ’ਤੇ ਇਸ ਟੀਵੀ ਦੀ ਪ੍ਰੀ-ਬੁਕਿੰਗ ਕੀਤੀ ਜਾ ਸਕਦੀ ਹੈ। ਨਵੇਂ ਸਮਾਰਟ ਟੀਵੀ ਦੀ ਪ੍ਰੀ-ਬੁਕਿੰਗ ’ਤੇ ਵਨਪਲੱਸ ਕਈ ਆਕਰਸ਼ਕ ਆਫਰ ਦੇ ਰਹੀ ਹੈ। ਵਨਪਲੱਸ ਦੇ ਕਿਫਾਇਤੀ ਸਮਾਰਟ ਟੀਵੀ ਦੇ ਡਿਟੇਲਸ ਹੁਣ ਤਕ ਸਾਹਮਣੇ ਆ ਚੁੱਕੇ ਹਨ। ਵਨਪਲੱਸ ਨੇ ਪਿਛਲੇ ਸਾਲ ਭਾਰਤ ’ਚ ਆਪਣਾ ਪਹਿਲਾ ਸਮਾਰਟ ਟੀਵੀ ਉਤਾਰਿਆ ਸੀ। 

PunjabKesari

1,000 ਰੁਪਏ ’ਚ 2 ਸਾਲ ਦੀ ਐਕਸਟੈਂਡਿਡ ਵਾਰੰਟੀ ਨਾਲ ਕੈਸ਼ਬੈਕ
ਵਨਪਲੱਸ ਦੇ ਸਮਾਰਟ ਟੀਵੀ ਦੀ ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਸਿਰਫ 1,000 ਰੁਪਏ ’ਚ ਦੋ ਸਾਲ ਦੀ ਐਕਸਟੈਂਡਿਡ ਵਾਰੰਟੀ ਮਿਲੇਗੀ, ਜਿਸ ਦੀ ਕੀਮਤ 3,000 ਰੁਪਏ ਹੈ। ਇਸ ਤੋਂ ਇਲਾਵਾ ਵਨਪਲੱਸ ਟੀਵੀ ਖਰੀਦਣ ’ਤੇ 1000 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਆਫਰ ਕਲੇਮ ਕਰਨ ਲਈਗਾਹਕਾਂ ਨੂੰ 23 ਜੂਨ ਤੋਂ 2 ਜੁਲਾਈ ਤਕ 1,000 ਰੁਪਏ ’ਚ ਦੋ ਸਾਲ ਦੀ ਐਕਸਟੈਂਡਿਡ ਵਾਰੰਟੀ ਖਰੀਦਣੀ ਹੋਵੇਗੀ। ਇਸ ਤੋਂ ਬਾਅਦ ਗਾਹਕਾਂ ਨੂੰ 2 ਜੁਲਾਈ ਨੂੰ ਲਾਂਚ ਹੋਣ ਵਾਲੇ ਨਵੇਂ ਵਨਪਲੱਸ ਟੀਵੀ ’ਚੋਂ ਕੋਈ ਇਕ ਖਰੀਦਣਾ ਹੋਵੇਗਾ। ਗਾਹਕਾਂ ਨੂੰ ਇਹ ਖਰੀਦਾਰੀ 5 ਅਗਸਤ ਤੋਂ ਪਹਿਲਾਂ ਕਰਨੀ ਹੋਵੇਗੀ। ਗਾਹਕ ਦੇ ਨਵਾਂ ਵਨਪਲੱਸ ਟੀਵੀ ਖਰੀਦਣ ਤੋਂ ਬਾਅਦ ਉਨ੍ਹਾਂ ਨੂੰ 10 ਅਗਸਤ ਤਕ 1,000 ਰੁਪਏ ਦਾ ਐਮਾਜ਼ੋਨ ਪੇਅ-ਬੈਲੇਂਸ ਮਿਲ ਜਾਵੇਗਾ। 


Rakesh

Content Editor

Related News