ਵਨਪਲੱਸ 8 ਪ੍ਰੋ ''ਚੋਂ ਹਟੇਗਾ ਇਹ ਧਾਂਸੂ ਕੈਮਰਾ ਫੀਚਰ, ਯੂਜ਼ਰ ਪ੍ਰਾਈਵੇਸੀ ਲਈ ਸੀ ਖਤਰਾ

05/20/2020 3:57:18 PM

ਗੈਜੇਟ ਡੈਸਕ— ਵਨਪਲੱਸ 8 ਪ੍ਰੋ ਲਾਂਚਿੰਗ ਤੋਂ ਬਾਅਦ ਹੀ ਚਰਚਾ 'ਚ ਰਿਹਾ ਹੈ। ਹਾਲ ਹੀ 'ਚ ਇਹ ਫੋਨ ਆਪਣੇ ਖਾਸ ਕੈਮਰਾ ਫਿਲਟਰ ਦੇ ਚਲਦੇ ਵੀ ਚਰਚਾ 'ਚ ਰਿਹਾਹੈ। ਵਨਪਲੱਸ 8 ਪ੍ਰੋ ਦਾ ਇਹ ਖਾਸ ਕੈਮਰਾ ਫਿਲਟਰ ਪਲਾਸਟਿਕ ਦੀਆਂ ਚੀਜ਼ਾਂ ਦੇ ਆਰ-ਪਾਰ ਦੇਖ ਸਕਦਾ ਹੈ। ਹੁਣ ਕੰਪਨੀ ਨੇ ਇਸ ਫੋਟੋਕ੍ਰੋਮ ਫੀਚਰ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਹੈ। ਕੰਪਨੀ ਨੇ ਅੱਜ ਚੀਨ ਨੂੰ ਮਾਈਕ੍ਰੋਬਲਾਗਿੰਗ ਸਾਈਟ 'ਤੇ ਪੋਸਟ ਕੀਤੇ ਆਪਣੇ ਬਿਆਨ 'ਚ ਮੰਨਿਆ ਤਿ ਇਹ ਫੀਚਰ ਯੂਜ਼ਰਜ਼ ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦਾ ਹੈ। ਫਿਲਹਾਲ ਕੰਪਨੀ ਇਸ ਫੀਚਰ ਨੂੰ ਹਟਾਏਗੀ। 

ਅਪਡੇਟ ਰਾਹੀਂ ਹਟਾਇਆ ਜਾਵੇਗਾ ਇਹ ਫੀਚਰ
ਇਸ ਫੀਚਰ ਨੂੰ ਵਨਪਲੱਸ ਸਮਾਰਟਫੋਨਜ਼ 'ਚੋਂ ਹਟਾਉਣ ਲਈ ਇਕ ਹਫਤੇ ਦੇ ਅੰਦਰ ਅਪਡੇਟ ਰੋਲ ਆਊਟ ਕਰੇਗੀ। ਇਸ ਅਪਡੇਟ ਨੂੰ ਇੰਸਟਾਲ ਕਰਕੇ ਤੁਸੀਂ ਆਪਣੇ ਵਨਪਲੱਸ 8 ਪ੍ਰੋ ਫੋਨ 'ਚੋਂ ਇਹ ਫੀਚਰ ਹਟਾ ਸਕੋਗੇ। 

PunjabKesari

ਡਿਸਪਲੇਅ 'ਚ ਗਰੀਨ ਟਿੰਟ ਦੀ ਸਮੱਸਿਆ ਵੀ ਆ ਚੁੱਕੇ ਹੈ ਸਾਹਮਣੇ
ਇਸ ਤੋਂ ਪਹਿਲਾਂ ਵਨਪਲੱਸ 8 ਸੀਰੀਜ਼ ਦੀ ਲਾਂਚਿੰਗ ਦੇ ਕੁਝ ਹੀ ਦਿਨਾਂ ਦੇ ਅੰਦਰ ਫੋਨ ਦੀ ਡਿਸਪਲੇਅ 'ਚ ਗਰੀਨ ਟਿੰਟ ਦੀ ਸਮੱਸਿਆ ਵੀ ਯੂਜ਼ਰਜ਼ ਦੇ ਸਾਹਮਣੇ ਆਈ ਸੀ। ਇਸ ਸਮੱਸਿਆ ਨੂੰ ਵੀ ਕੰਪਨੀ ਨੇ ਅਪਡੇਟ ਰਾਹੀਂ ਦੂਰ ਕੀਤਾ ਸੀ।


Rakesh

Content Editor

Related News