OnePlus ਸਮਾਰਟਫੋਨਸ ’ਚ ਸਾਹਮਣੇ ਆ ਰਹੀ ਅਜੀਬੋਗਰੀਬ ਦਿੱਕਤ, ਪ੍ਰੇਸ਼ਾਨੀ ’ਚ ਯੂਜ਼ਰਸ

05/10/2020 1:44:47 AM

ਗੈਜੇਟ ਡੈਸਕ—ਇਨ੍ਹਾਂ ਦਿਨੀਂ ਵਨਪਲੱਸ ਯੂਜ਼ਰਸ ਨੂੰ ਇਕ ਅਜੀਬੋਗਰੀਬ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਹੈੱਡਫੋਨਸ ਜਾਂ ਈਅਰਫੋਨਸ ’ਚ ਆਡੀਓ ਸਵੈਪ ਹੋਣ ਦੀ ਸਮੱਸਿਆ ਆ ਰਹੀ ਹੈ। ਆਡੀਓ ਸਵੈਪ ਦਾ ਮਤਲਬ ਹੋਇਆ ਹੈ ਕਿ ਜਿਸ ਆਡੀਓ ਨੂੰ ਲੈਫਟ ਸਾਈਡ ਤੋਂ ਆਉਣਾ ਚਾਹੀਦਾ ਉਹ ਰਾਈਟ ਤੋਂ ਆਉਂਦੀ ਹੈ ਅਤੇ ਰਾਈਟ ਵਾਲੀ ਆਡੀਓ ਲੈਫਟ ਤੋਂ।

ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਸੁਣਨ ’ਚ ਇਹ ਕੋਈ ਵੱਡੀ ਸਮੱਸਿਆ ਨਹੀਂ ਲੱਗਦੀ, ਪਰ ਵੀਡੀਓ ਦੇਖਦੇ ਅਤੇ ਗੇਮਸ ਖੇਡਣ ਸਮੇਂ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਵਾਇਰਲੈਸ ਈਅਰਫੋਨ ਵਾਲੇ ਕਿਸੇ ਵੀ ਯੂਜ਼ਰ ਨੇ ਵਨਪਲੱਸ ਫੋਨ ’ਚ ਇਸ ਪ੍ਰੋਬਲਮ ਦਾ ਜ਼ਿਕਰ ਨਹੀਂ ਕੀਤਾ ਹੈ।

ਕੰਪਨੀ ਲੱਭ ਰਹੀ ਸਮੱਸਿਆ ਨੂੰ ਠੀਕ ਕਰਨ ਦਾ ਤਰੀਕਾ
ਵਨਪਲੱਸ ਨੂੰ ਇਸ ਸਮੱਸਿਆ ਦੇ ਬਾਰੇ ’ਚ ਪਤਾ ਚੱਲ ਗਿਆ ਹੈ ਅਤੇ ਕੰਪਨੀ ਇਸ ਨੂੰ ਠੀਕ ਕਰਨ ਦੇ ਉਪਾਅ ਲੱਭ ਰਹੀ ਹੈ। ਹਾਲਾਂਕਿ, ਕੰਪਨੀ ਵੱਲੋਂ ਕੋਈ ਆਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Karan Kumar

This news is Content Editor Karan Kumar