OnePlus Pay ਹੋਇਆ ਲਾਂਚ, ਸਿਰਫ ਇਹ ਯੂਜ਼ਰਸ ਹੀ ਕਰ ਸਕਣਗੇ ਇਸਤੇਮਾਲ

03/25/2020 7:06:09 PM

ਗੈਜੇਟ ਡੈਸਕ—ਕਾਫੀ ਸਮੇਂ ਤੋਂ ਚਰਚਾ ਸੀ ਕਿ ਵਨਪਲੱਸ ਆਪਣੇ ਅਪਕਮਿੰਗ ਸਮਾਰਟਫੋਨ ਵਨਪਲੱਸ 8 ਨਾਲ ਹੀ ਪੇਮੈਂਟ ਸੈਕਟਰ 'ਚ ਕਦਮ ਰੱਖਦੇ ਹੋਏ ਵਨਪਲੱਸ ਪੇਅ ਐਪ ਨੂੰ ਵੀ ਲਾਂਚ ਕਰੇਗੀ। ਨਾਲ ਹੀ ਇਹ ਵੀ ਖਬਰ ਸੀ ਕਿ ਕੰਪਨੀ ਸਭ ਤੋਂ ਪਹਿਲਾਂ ਇਸ ਐਪ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰੇਗੀ। ਪਰ ਯੂਜ਼ਰਸ ਨੂੰ ਹੈਰਾਨ ਕਰਦੇ ਹੋਏ ਕੰਪਨੀ ਨੇ ਵਨਪਲੱਸ 8 ਤੋਂ ਪਹਿਲਾਂ ਹੀ ਵਨਪਲੱਸ ਪੇਅ ਨੂੰ ਚੀਨ 'ਚ ਲਾਈਵ ਕਰ ਦਿੱਤਾ ਹੈ। ਹਾਲਾਂਕਿ ਆਧਿਕਾਰਿਤ ਤੌਰ 'ਤੇ ਇਸ ਦੇ ਬਾਰੇ 'ਚ ਕੋਈ ਐਲਾਨ ਨਹੀਂ ਕੀਤਾ ਹੈ।

ਇਕ ਚੀਨੀ ਵੈੱਬਸਾਈਟ tech.sina ਦੀ ਰਿਪੋਰਟ ਮੁਤਾਬਕ ਵਨਪਲੱਸ ਦੀ ਪੇਮੈਂਟ ਸਰਵਿਸ ਵਨਪਲੱਸ ਪੇਅ ਚੀਨ 'ਚ ਲਾਈਵ ਹੋ ਗਈ ਹੈ ਅਤੇ ਯੂਜ਼ਰਸ ਪੇਮੈਂਟ ਲਈ ਇਸ ਦੀ ਵਰਤੋਂ ਕਰ ਸਕਦੇ ਹਨ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਸ ਐਪ ਦਾ ਇਸਤੇਮਾਲ ਸਿਰਫ ਵਨਪਲੱਸ 7ਟੀ ਸਮਾਰਟਫੋਨ 'ਚ ਹੀ ਕੀਤਾ ਜਾ ਸਕਦਾ ਹੈ।

ਵੈਸੇ ਵਨਪਲੱਸ ਪੇਅ ਦਾ ਐਲਾਨ ਕੰਪਨੀ ਨੇ ਸਭ ਤੋਂ ਪਹਿਲਾਂ ਵਨਪਲੱਸ 7ਟੀ ਦੇ ਲਾਂਚ ਦੌਰਾਨ ਕੀਤਾ ਸੀ ਅਤੇ ਹੁਣ ਇਸ ਨੂੰ ਚੀਨ 'ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਚੀਨ 'ਚ ਇਹ ਐਪ ਕੁਝ ਚੁਨਿੰਦਾ ਬੈਂਕ ਕਾਰਡ ਨੂੰ ਸਪੋਰਟ ਕਰੇਗਾ। ਜਿਸ 'ਚ ਡੈਬਿਟ ਅਤੇ ਕ੍ਰੈਡਿਟ ਦੋਵੇਂ ਕਾਰਡ ਸ਼ਾਮਲ ਹਨ। ਹਾਲਾਂਕਿ ਅਜੇ ਐਪ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ ਅਤੇ ਇਸ ਦੇ ਲਈ ਕੰਪਨੀ ਦੇ ਆਧਿਕਾਰਿਤ ਐਲਾਨ ਦਾ ਇੰਤਜ਼ਾਰ ਕਰਨਾ ਹੋਵੇਗਾ।

 ਪਿਛਲੇ ਦਿਨੋਂ ਹੀ ਵਨਪਲੱਸ 8 ਸੀਰੀਜ਼ ਦਾ ਇਕ ਸਮਾਰਟਫੋਨ ਵਨਪਲੱਸ 8 ਪ੍ਰੋ ਹਾਲੀਵੁੱਡ ਦੇ ਆਇਰਨਮੈਨ ਕਹਿ ਜਾਣ ਵਾਲੇ ਐਕਟਰ ਰਾਬਰਟ ਡਾਊਨੀ ਜੂਨੀਅਰ ਦੇ ਹੱਥਾਂ 'ਚ ਨਜ਼ਰ ਆਇਆ ਸੀ। ਜਿਸ ਦਾ ਡਿਜ਼ਾਈਨ ਵਨਪਲੱਸ 7ਟੀ ਤੋਂ ਕਾਫੀ ਹੱਦ ਤਕ ਮਿਲਦਾ-ਜੁਲਦਾ ਹੈ। ਦੱਸ ਦੇਈਏ ਕਿ ਹੁਣ ਤਕ ਸਾਹਮਣੇ ਆਈ ਲੀਕਸ ਮੁਤਾਬਕ ਵਨਪਲੱਸ 8 ਸੀਰੀਜ਼ ਅਗਲੇ ਮਹੀਨੇ ਭਾਵ ਅਪ੍ਰੈਲ 'ਚ ਲਾਂਚ ਕੀਤੀ ਜਾ ਸਕਦੀ ਹੈ। ਪਰ ਕੋਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਫਿਲਹਾਲ ਇਹ ਕਹਿਣਾ ਅਸੰਭਵ ਹੈ ਕਿ ਫੋਨ ਕਦੋਂ ਤਕ ਲਾਂਚ ਕੀਤਾ ਜਾਵੇਗਾ।

Karan Kumar

This news is Content Editor Karan Kumar