ਵਨਪਲੱਸ ਦਾ ਪਹਿਲਾ ਟੈਬਲੇਟ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

04/25/2023 4:45:56 PM

ਗੈਜੇਟ ਡੈਸਕ- ਵਨਪਲੱਸ ਪੈਡ ਨੇ ਆਪਣੇ ਪਿਹਲੇ ਐਂਡਰਾਇਡ ਨੂੰ ਇਸੇ ਸਾਲ ਫਰਵਰੀ 'ਚ ਭਾਰਤ 'ਚ ਲਾਂਚ ਕੀਤਾ ਸੀ ਪਰ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਕੰਪਨੀ ਨੇ ਵਨਪਲੱਸ ਪੈਡ ਦੀ ਕੀਮਤ ਦਾ ਖੁਲਾਸਾ ਕੀਤਾ ਹੈ। ਵਨਪਲੱਸ ਪੈਡ ਲਈ ਭਾਰਤ 'ਚ ਪ੍ਰੀ-ਆਰਡਰ ਦੀ ਤਾਰੀਖ਼ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। 

OnePlus Pad ਦੀ ਕੀਮਤ

ਵਨਪਲੱਸ ਪੈਡ ਨੂੰ ਹਾਲੋ ਗਰੀਨ ਰੰਗ 'ਚ ਪੇਸ਼ ਕੀਤਾ ਗਿਆ ਹੈ। ਵਨਪਲੱਸ ਪੈਡ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 37,999 ਰੁਪਏ ਰੱਖੀ ਗਈ ਹੈ। ਉੱਥੇ ਹੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ICICI ਬੈਂਕ ਦੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ 'ਤੇ 2,000 ਰੁਪਏ ਦੀ ਛੋਟ ਮਿਲੇਗੀ। MobiKwik ਵਾਲੇਟ ਤੋਂ ਪੇਮੈਂਟ ਕਰਦੇ ਸਮੇਂ MBK2000 ਕੋਡ ਇਸਤੇਮਾਲ ਕਰਨ 'ਤੇ 2,000 ਰੁਪਏ ਦਾ ਕੈਸ਼ਬੈਕ ਮਿਲੇਗਾ। OnePlus Pad ਨੂੰ 28 ਅਪ੍ਰੈਲ ਤੋਂ ਪ੍ਰੀ-ਆਰਡਰ ਕੀਤਾ ਜਾ ਸਕੇਗਾ।

OnePlus Pad ਦੇ ਫੀਚਰਜ਼

OnePlus Pad 'ਚ 11.61 ਇੰਚ ਦੀ ਡਿਸਪਲੇਅ ਹੈ। ਇਸ ਟੈਬਲੇਟ 'ਚ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ LPDDR5 ਰੈਮ ਅਤੇ 512 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਇਸ ਟੈਬ 'ਚ ਐਂਡਰਾਇਡ 13 ਮਿਲਦਾ ਹੈ। ਇਸ ਵਿਚ ਡਾਲਬੀ ਵਿਜ਼ਨ, ਡਾਲਬੀ ਐਟਮਾਸ ਦੇ ਨਾਲ ਕਵਾਡ ਸਪੀਕਰ ਵੀ ਮਿਲਦਾ ਹੈ। ਟੈਬ ਦੇ ਰੱਖਣ ਦੇ ਲਿਹਾਜ ਨਾਲ ਆਡੀਓ ਲੈਫਟ ਅਤੇ ਰਾਈਟ ਸਪੀਕਰ ਵਿਚ ਬਦਲੇਗੀ।

ਵਨਪਲੱਸ ਪੈਡ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਅਤੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਵਨਪਲੱਸ ਪੈਡ 'ਚ 9510mAh ਦੀ ਬੈਟਰੀ ਮਿਲਦੀ ਹੈ ਜਿਸਦੇ ਨਾਲ 67W SUPERVOOC ਫਾਸਟ ਚਾਰਜਿੰਗ ਮਿਲਦੀ ਹੈ। ਪੈਡ ਦਾ ਭਾਰ 552 ਗ੍ਰਾਮ ਹੈ। ਇਸ ਲਈ ਕੰਪਨੀ ਨੇ ਮੈਗਨੈਟਿਕ ਕੀਬੋਰਡ ਅਤੇ ਸਟਾਈਲਿਸ਼ ਪੈੱਨ ਵੀ ਪੇਸ਼ ਕੀਤਾ ਹੈ।

Rakesh

This news is Content Editor Rakesh