OnePlus 8 ਸੀਰੀਜ਼ ਦੇ ਲਾਂਚ ਹੁੰਦੇ ਹੀ ਕੰਪਨੀ ਨੇ ਕੀਤੀ ਕਰਮਚਾਰੀਆਂ ਦੀ ਛੁੱਟੀ

04/27/2020 1:57:28 AM

ਗੈਜੇਟ ਡੈਸਕ—ਚੀਨੀ ਫਲੈਗਸ਼ਿਪ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਦੋ ਹਫਤੇ ਪਹਿਲਾਂ ਹੀ ਆਪਣੇ ਲੇਟੈਸਟ ਵਨਪਲੱਸ 8 ਸੀਰੀਜ਼ ਨੂੰ ਗਲੋਬਲੀ ਲਾਂਚ ਕੀਤਾ ਹੈ। ਇਨ੍ਹਾਂ ਦੋਵਾਂ ਸਮਾਰਟਫੋਨ ਵਨਪਲੱਸ 8 ਅਤੇ 8 ਪ੍ਰੋ ਦੇ ਲਾਂਚ ਦੇ ਨਾਲ ਹੀ ਕੰਪਨੀ ਨੇ ਯੂਰਪ ਦੇ ਰੀਜ਼ਨਲ ਆਫਿਸ 'ਚ ਕੰਮ ਕਰਨ ਵਾਲੇ ਕਰੀਬ ਡੇਢ ਦਰਜ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਹੈ। ਵਨਪਲੱਸ ਨੇ ਆਪਣੇ ਬਲਾਗ ਪੋਸਟ 'ਚ ਵੀ ਦੱਸਿਆ ਹੈ ਕਿ ਉਹ ਯੂਰਪ 'ਚ ਆਪਣੇ ਆਰਗੇਨਾਈਜੇਸ਼ਨਲ ਸਟਰਕਚਰ 'ਚ ਬਦਲਾਅ ਕਰ ਰਹੀ ਹੈ।

ਕੰਪਨੀ ਨੇ ਦੱਸਿਆ ਕਿ ਇਸ ਸਰਟਕਚਰਲ ਬਦਲਾਅ ਕਾਰਣ ਕੰਪਨੀ ਦੇ ਘਟੋ-ਘਟ 20 ਕਰਮਚਾਰੀ ਪ੍ਰਭਾਵਿਤ ਹੋਏ ਹਨ। ਕੰਪਨੀ ਆਪਣੇ ਆਰਗੇਨਾਈਜੇਸ਼ਨਲ ਸਟਰਕਚਰ 'ਚ ਮੁੱਖ ਤੌਰ 'ਤੇ Nordic ਅਤੇ Benelux ਰੀਜ਼ਨ 'ਚ ਆਉਣ ਵਾਲੇ ਜਰਮਨੀ, ਫਰਾਂਸ ਅਤੇ ਯੂਨਾਈਟੇਡ ਕਿੰਗਡਸ 'ਚ ਬਦਲਾਅ ਕਰ ਰਹੀ ਹੈ। ਬਲਾਗ ਪੋਸਟ ਮੁਤਾਬਕ ਕੰਪਨੀ ਆਪਣੇ ਅਗਲੇ ਫੇਜ ਦੇ ਸਟ੍ਰੈਟੇਜਿਕ ਗ੍ਰੋਥ ਲਈ ਇਹ ਜ਼ਰੂਰੀ ਬਦਲਾਅ ਕਰ ਰਹੀ ਹੈ। ਕੰਪਨੀ ਇਨ੍ਹਾਂ ਖੇਤਰਾਂ 'ਚ ਆਪਣੇ ਲਾਂਗ ਟਰਮ ਡਿਵੈੱਲਪਮੈਂਟ ਅਤੇ ਸਸਟੇਨੇਬਿਲਿਟੀ 'ਤੇ ਫੋਕਸ ਕਰ ਰਹੀ ਹੈ ਤਾਂ ਕਿ ਬਿਹਤਰ ਸਟ੍ਰੀਮਲਾਈਨ ਆਪਰੇਸ਼ਨ ਕੀਤਾ ਜਾ ਸਕੇ ਅਤੇ ਕਮਿਊਨਿਟੀ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਵਿਕਸਿਤ ਕੀਤਾ ਜਾ ਸਕੇ।

ਵਨਪਲੱਸ ਯੂਰਪ 'ਚ ਆਪਣੇ ਹੈਡਕੁਆਟਰ ਨੂੰ Helsinki 'ਚ ਸ਼ਿਫਟ ਕਰਨ ਜਾ ਰਿਹਾ ਹੈ। OnePlus ਸੀਰੀਜ਼ ਨੂੰ ਇਸ ਵਾਰ ਅਮਰੀਕਾ 'ਚ 5ਜੀ ਸਰਵਿਸ ਪ੍ਰੋਵਾਈਡਰ OnePlus 8 ਨਾਲ ਲਾਂਚ ਕੀਤਾ ਹੈ। ਜਦਕਿ ਯੂਰਪੀਅਨ ਦੇਸ਼ਾਂ 'ਚ ਕੰਪਨੀ ਦਾ ਕਿਸੇ ਵੀ 5ਜੀ ਸਰਵਿਸ ਪ੍ਰੋਵਾਈਡਰ ਨਾਲ ਸਟ੍ਰੇਟੇਜਿਕ ਰਿਲੇਸ਼ਨਸ਼ਿਪ ਨਹੀਂ ਹੈ। ਕੰਪਨੀ ਦੇ ਸਟ੍ਰਕਚਰ 'ਚ ਇਹ ਬਦਲਾਅ ਇਸ ਕਾਰਣ ਵੀ ਦੇਖਿਆ ਜਾ ਸਕਦਾ ਹੈ ਤਾਂ ਕਿ ਭਵਿੱਖ ਦੇ ਲਾਈਨ-ਅਪ ਲਈ ਟੈਲੀਕਾਮ ਆਪਰੇਟਰਸ ਨਾਲ ਸਟ੍ਰੈਟੇਜਿਕ ਰਿਲੇਸ਼ਨਸ਼ਿਪ ਕਾਇਮ ਕੀਤੀ ਜਾ ਸਕੇ।


Karan Kumar

Content Editor

Related News