ਕੋਰੋਨਾ ਕਾਰਨ ਵਨਪਲੱਸ ਨੇ ਵੀ ਵਧਾਈ ਸਮਾਰਟਫੋਨ ਤੇ ਸਮਾਰਟਵਾਚ ਦੀ ਵਾਰੰਟੀ

05/22/2021 11:24:03 AM

ਗੈਜੇਟ ਡੈਸਕ– ਦੇਸ਼ ’ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਵਨਪਲੱਸ ਨੇ ਆਪਣੇ ਸਮਾਰਟਫੋਨ, ਸਮਾਰਟਬੈਂਡ ਅਤੇ ਸਮਾਰਟਵਾਚ ਦੀ ਵਾਰੰਟੀ 30 ਜੂਨ ਤਕ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਭਾਰਤ ’ਚ ਆਪਣੇ ਸਾਰੇ ਡਿਵਾਈਸਿਜ਼ ਦੀ ਵਾਰੰਟੀ ਨੂੰ 30 ਜੂਨ ਤਕ ਵਧਾ ਦਿੱਤਾ ਗਿਆ ਹੈ। ਵਨਪਲੱਸ ਦੇ ਜਿਨ੍ਹਾਂ ਸਮਾਰਟਫੋਨ ਅਤੇ ਸਮਾਰਟਵਾਚ ਦੀ ਵਾਰੰਟੀ 1 ਅਪ੍ਰੈਲ ਤੋਂ 29 ਜੂਨ ਵਿਚਕਾਰ ਖ਼ਤਮ ਹੋ ਰਹੀ ਸੀ, ਉਨ੍ਹਾਂ ਦੀ ਵਾਰੰਟੀ ਨੂੰ ਹੁਣ ਇਕ ਮਹੀਨੇ ਲਈ ਵਧਾਇਾ ਗਿਆ ਹੈ। 

ਇਹ ਵੀ ਪੜ੍ਹੋ– ਸ਼ਾਓਮੀ ਤੇ ਓਪੋ ਗਾਹਕਾਂ ਦੀ ਬੱਲੇ-ਬੱਲੇ, ਕੰਪਨੀ ਨੇ 2 ਮਹੀਨਿਆਂ ਤਕ ਵਧਾਈ ਵਾਰੰਟੀ

ਕੰਪਨੀ ਨੇ ਵਾਰੰਟੀ ਵਧਾਉਣ ਦੀ ਜਾਣਕਾਰੀ ਵਨਪਲੱਸ ਕਮਿਊਨਿਟੀ ਫੋਰਮ ’ਤੇ ਦਿੱਤੀ ਹੈ। ਇਸ  ਤੋਂ ਇਲਾਵਾ ਇਹ ਵੀ ਕਿਹਾ ਗਿਆਹੈ ਕਿ ਸਰਕਾਰ ਦੇ ਨਿਰਦੇਸ਼ ਤੋਂ ਬਾਅਦ ਕਈ ਇਲਾਕਿਆਂ ’ਚ ਵਨਪਲੱਸ ਦੇ ਪ੍ਰੋਡਕਟਸ ਦੀ ਡਿਲਿਵਰੀ ਦੇਰੀ ਨਾਲ ਹੋ ਰਹੀ ਹੈ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

Rakesh

This news is Content Editor Rakesh