OnePlus ਦੇ ਸਰਵਰ ’ਤੇ ਹੈਕਰਾਂ ਦਾ ਹਮਲਾ, ਚੋਰੀ ਹੋਈ ਯੂਜ਼ਰਜ਼ ਦੀ ਨਿੱਜੀ ਜਾਣਕਾਰੀ

11/23/2019 3:23:35 PM

ਗੈਜੇਟ ਡੈਸਕ– ਜੇਕਰ ਤੁਸੀਂ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਦਾ ਸਮਾਰਟਫੋਨ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਹੈਕਰਾਂ ਨੇ ਵਨਪਲੱਸ ਸਮਾਰਟਫੋਨਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਹੈ। ਵਨਪਲੱਸ ਨੇ ਆਪਣੇ ਅਧਿਕਾਰਤ ਫੋਰਮ ਤੋਂ ਪੋਸਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਕੁਝ ‘ਅਨਆਥਰਾਈਜ਼ਡ ਪਾਰਟੀ’ ਨੇ ਕੁਝ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਤਕ ਪਹੁੰਚ ਬਣਾਈ ਹੈ। ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਵਨਪਲੱਸ ਨੇ ਪ੍ਰਭਾਵਿਤ ਯੂਜ਼ਰਜ਼ ਨੂੰ ਇਸ ਗੱਲ ਨੂੰ ਲੈ ਕੇ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੂੰ ਡਾਟਾ ’ਚ ਇਹ ਸੇਂਧਮਾਰੀ ਦਾ ਪਤਾ ਪਿਛਲੇ ਹਫਤੇ ਲੱਗਾ ਸੀ। 

PunjabKesari

ਕੰਪਨੀ ਮੁਤਾਬਕ, ਹੈਕਰਾਂ ਨੇ ਜਿਸ ਤਰ੍ਹਾਂ ਦੀ ਜਾਣਕਾਰੀ ਚੋਰੀ ਕੀਤੀ ਹੈ, ਉਸ ਵਿਚ ਯੂਜ਼ਰਜ਼ ਦਾ ਨਾਂ, ਕਾਨਟੈਕਟ ਨੰਬਰ, ਈ-ਮੇਲ ਅਤੇ ਸ਼ਿਪਿੰਗ ਐਡਰੈੱਸ ਆਦਿ ਸ਼ਾਮਲ ਹਨ। ਹਾਲਾਂਕਿ ਵਨਪਲੱਸ ਨੇ ਇਹ ਵੀ ਕਿਹਾ ਹੈ ਕਿ ਹੈਕਰ ਕਿਸੇ ਵੀ ਤਰ੍ਹਾਂ ਦੀ ਪੇਮੈਂਟ ਇਨਫਾਰਮੇਸ਼ਨ, ਪਾਸਵਰਡ ਅਤੇ ਅਕਾਊਂਟਸ ਤਕ ਪਹੁੰਚ ਬਣਾਉਣ ’ਚ ਕਾਮਯਾਬ ਨਹੀਂ ਹੋ ਸਕੇ। ਇਸ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਵਨਪਲੱਸ ਨੇ ਇਕ FAQ ਪੇਜ ਵੀ ਬਣਾਇਆ ਹੈ। ਇਸ ਤੋਂ ਬਾਅਦ ਕੰਪਨੀ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਲਈ ਆਪਣੀ ਵੈੱਬਸਾਈਟ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। 

PunjabKesari

ਕੰਪਨੀ ਨੇ ਵਧਾਈ ਸੁਰੱਖਿਆ
ਫਿਲਹਾਲ ਵਨਪਲੱਸ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਇਸ ਸੈਂਧਮਾਰੀ ਦਾ ਕਿੰਨੇ ਯੂਜ਼ਰਜ਼ ’ਤੇ ਅਸਰ ਹੋਇਆ ਹੈ। ਵਨਪਲੱਸ ਸਿਰਫ ਇੰਨਾ ਦੱਸ ਰਹੀ ਹੈ ਕਿ ਸੇਂਧਮਾਰੀ ਦਾ ਪਤਾ ਲਗਾਉਣ ’ਤੇ ਕੰਪਨੀ ਨੇ ਹੈਕਰਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਅਤੇ ਆਪਣੀ ਸੁਰੱਖਿਆ ਵਧਾ ਦਿੱਤੀ। ਕੰਪਨੀ ਨੇ ਹਾਲੀਆ ਡਾਟਾ ਬ੍ਰੀਚ ਦੇ ਮਾਮਲੇ ਨੂੰ ਲੈ ਕੇ ਬਣਾਏ ਗਏ FAQ ਪੇਜ ’ਤੇ ਦੱਸਿਆ ਹੈ ਕਿ ਉਹ ਅਗਲੇ ਮਹੀਨੇ ਦੁਨੀਆ ਦੇ ਨਾਮੀਂ ਸਕਿਓਰਿਟੀ ਪਲੇਟਫਾਰਮ ਦੇ ਨਾਲ ਸਾਂਝੇਦਾਰੀ ਕਰੇਗੀ। ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਆਪਣੇ ਗਾਹਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਉਹ ਜਲਦੀ ਹੀ ਬਗ ਬਾਊਂਟੀ ਪ੍ਰੋਗਰਾਮ ਵੀ ਲਾਂਚ ਕਰੇਗੀ। 

PunjabKesari

ਦੋ ਸਾਲਾਂ ’ਚ ਸੇਂਧਮਾਰੀ ਦਾ ਇਹ ਦੂਜਾ ਮਾਮਲਾ
ਪਿਛਲੇ ਦੋ ਸਾਲਾਂ ’ਚ ਡਾਟਾ ’ਚ ਸੇਂਧਮਾਰੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਜਨਵਰੀ 2018 ’ਚ ਹੋਇਆ ਸੀ, ਜਦੋਂ ਕ੍ਰੈਡਿਟ ਕਾਰਡ ਇਨਫਾਰਮੇਸ਼ਨ ਸਮੇਤ ਗਾਹਕਾਂ ਦੇ ਡਾਟਾ ਨੂੰ ਚੋਰੀ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਨੇ ਦੱਸਿਆ ਸੀ ਕਿ ਇਸ ਸੇਂਧਮਾਰੀ ’ਚ 40,000 ਗਾਹਕ ਪ੍ਰਭਾਵਿਤ ਹੋਏ ਹਨ।


Related News