OnePlus ਨੇ ਲਾਂਚ ਕੀਤੇ ਨਵੇਂ ਈਅਰਫੋਨਜ਼, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

04/01/2022 4:39:03 PM

ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਨਵੇਂ ਈਅਰਬਡਸ OnePlus Bullets Wireless Z2 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸਨੂੰ OnePlus 10 Pro ਸਮਾਰਟਫੋਨ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਵਾਇਰਲੈੱਸ ਈਅਰਫੋਨਜ਼ ਦੀ ਕੀਮਤ ਭਾਰਤ ’ਚ 1,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਪਿਛਲੇ ਸਾਲ ਲਾਂਚ ਹੋਏ Bullets Wireless Z ਦਾ ਅਪਗ੍ਰੇਡ ਵਰਜ਼ਨ ਹੈ। OnePlus Bullets Wireless Z2 ਨੂੰ ਨੈੱਕਬੈਂਡ-ਸਟਾਈਲ ਡਿਜ਼ਾਇਨ ਦੇ ਨਾਲ ਪੇਸ਼ ਕੀਤਾ ਗਿਆ ਹੈ। OnePlus Bullets Wireless Z2 ਦੀ ਸੇਲ 5 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਇਲਾਵਾ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖ਼ਰੀਦਿਆ ਜਾ ਸਕਦਾ ਹੈ। 

OnePlus Bullets Wireless Z2 ਨੂੰ ਬੀਮ ਬਲਿਊ ਅਤੇ ਮੈਜਿਕੋ ਬਲੈਕ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ। OnePlus Bullets Wireless Z2 ’ਚ 12.4mm ਡਾਇਨਾਮਿਕ ਡ੍ਰਾਈਵਰਸ ਦਿੱਤੇ ਗਏ ਹਨ। ਇਸ ਡਿਵਾਈਸ ’ਚ ਲੋਅ ਲੇਟੈਂਸੀ ਮੋਡ ਵੀ ਦਿੱਤਾ ਗਿਆ ਹੈ। ਇਹ ਡਿਵਾਈਸ ਵਨਪਲੱਸ ਦੇ ਰੈਪ ਚਾਰਜ ਸਪੋਰਟ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ ਸਿਰਫ 10 ਮਿੰਟ ਚਾਰਜ ਕਰਕੇ 20 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਬ੍ਰਾਂਡ ਦਾ ਦਾਅਵਾ ਹੈ ਕਿ ਪੂਰਾ ਚਾਰਜ ਕਰਨ ’ਤੇ ਇਹ ਡਿਵਾਈਸ 30 ਘੰਟਿਆਂ ਤਕ ਚੱਲਗਾ। 

ਇਸ ਵਿਚ ਵੌਇਸ ਅਸਿਸਟੈਂਟ ਸਪੋਰਟ ਵੀ ਹੈ। ਇਸ ਵਾਇਰਲੈੱਸ ਈਅਰਫੋਨਜ਼ ’ਚ ਮੈਗਨੈਟਿਕ ਕੰਟਰੋਲ ਫੀਚਰ ਦਿੱਤਾ ਗਿਆ ਹੈ। ਇਸ ਨਾਲ ਮਿਊਜ਼ਿਕ ਦੇ ਪੌਜ਼ ਅਤੇ ਪਲੇਅ ਨੂੰ ਕੰਟਰੋਲ ਕੀਤਾ ਜਿ ਸਕਦਾ ਹੈ। ਇਸ ਵਿਚ ਬਲੂਟੁੱਥ 5.0 ਦਾ ਸਪੋਰਟ ਕੁਨੈਕਟੀਵਿਟੀ ਲਈ ਇਸਤੇਮਾਲ ਕੀਤਾ ਗਿਆ ਹੈ। 

ਇਹ ਡਿਵਾਈਸ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਆਉਂਦਾ ਹੈ। ਇਸਦੀ ਵਾਇਰਲੈੱਸ ਰੇਂਜ 10 ਮੀਟਰ ਤਕ ਦੀ ਹੈ। ਇਸ ਵਿਚ ਐਕਟਿਵ ਨੌਇਜ਼ ਕੈਂਸਲੇਸ਼ਨ ਜਾਂ ਏ.ਐੱਨ.ਸੀ. ਦਾ ਸਪੋਰਟ ਨਹੀਂ ਦਿੱਤਾ ਗਿਆ। 


Rakesh

Content Editor

Related News