ਐਪਲ AirPods ਵਰਗੇ ਵਾਇਰਲੈੱਸ ਈਅਰਬਡਸ ਲਿਆ ਰਹੀ ਵਨਪਲੱਸ

05/25/2020 4:59:42 PM

ਗੈਜੇਟ ਡੈਸਕ— ਵਨਪਲੱਸ ਆਪਣੇ ਪਹਿਲੇ ਵਾਇਰਲੈੱਸ ਈਅਰਬਡਸ 'ਤੇ ਕੰਮ ਕਰ ਰਹੀ ਹੈ। ਖਬਰ ਹੈ ਕਿ ਵਨਪਲੱਸ ਆਪਣੇ ਵਨਪਲੱਸ ਜ਼ੈੱਡ ਸਮਾਰਟਫੋਨ ਦੇ ਨਾਲ ਹੀ ਨਵੇਂ ਈਅਰਬਡਸ ਵੀ ਲਾਂਚ ਕਰ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਨਵੇਂ ਵਨਪਲੱਸ ਏਅਪੌਡਸ, ਐਪਲ ਦੇ ਏਅਰਪੌਡਸ ਵਰਗੇ ਡਿਜ਼ਾਈਨ ਨਾਲ ਲਾਂਚ ਹੋ ਸਕਦੇ ਹਨ। ਇਹ ਏਅਰਪੌਡਸ ਜੁਲਾਈਨ 'ਚ ਲਾਂਚ ਹੋ ਸਕਦੇ ਹਨ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕੰਪਨੀ ਦੇ ਈਅਪਬਡਸ ਦਾ ਨਾਂ 'OnePlus Buds' ਹੋ ਸਕਦਾ ਹੈ। ਰਿਪੋਰਟ 'ਚ ਕੰਪਨੀ ਦੇ ਈਅਰਬਡਸ ਦਾ ਡਿਜ਼ਾਈਨ ਵੀ ਸਾਹਮਣੇ ਆਇਆ ਹੈ। 



ਪਿਛਲੇ ਮਹੀਨੇ ਲਾਂਚ ਹੋਈ ਸੀ ਵਨਪਲੱਸ 8 ਸੀਰੀਜ਼
ਕੰਪਨੀ ਨੇ ਪਿਛਲੇ ਮਹੀਨੇ ਭਾਰਤ 'ਚ ਆਪਣੀ ਵਨਪਲੱਸ 8 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਤਹਿਤ ਕੰਪਨੀ ਨੇ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਸਮਾਰਟਫੋਨ ਲਾਂਚ ਕੀਤੇ ਸਨ। ਵਨਪਲੱਸ 8 ਸੀਰੀਜ਼ ਤਹਿਤ ਚੀਨੀ ਕੰਪਨੀ ਨੇ ਪਿਛਲੇ ਵਨਪਲੱਸ 7 ਸਮਾਰਟਫੋਨਜ਼ ਦੇ ਅਪਗ੍ਰੇਡਿਡ ਹੈਂਡਸੈੱਟ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੀ ਸਭ ਤੋਂ ਅਹਿਮ ਖਾਸੀਅਤ ਹੈ ਕਿ ਇਹ 5ਜੀ ਤਕਨੀਕ ਨੂੰ ਸੁਪੋਰਟ ਕਰਦੇ ਹਨ।


Rakesh

Content Editor

Related News