OnePlus Buds Pro ਦੀ ਕੀਮਤ ਦਾ ਹੋਇਆ ਖੁਲਾਸਾ, 26 ਅਗਸਤ ਨੂੰ ਹੋਵੇਗੀ ਵਿਕਰੀ

08/24/2021 6:31:19 PM

ਗੈਜੇਟ ਡੈਸਕ– ਵਨਪਲੱਸ ਬਡਸ ਪ੍ਰੋ ਦੀ ਕੀਮਤ ਦੀ ਕੰਪਨੀ ਨੇ ਆਖਿਰਕਾਰ ਜਾਣਕਾਰੀ ਦੇ ਦਿੱਤੀ ਹੈ। ਵਨਪਲੱਸ ਬਡਸ ਪ੍ਰੋ ਨੂੰ ਪਿਛਲੇ ਮਹੀਨੇ ਭਾਰਤ ’ਚ ਵਨਪਲੱਸ ਨੋਰਡ 2 ਨਾਲ ਲਾਂਚ ਕੀਤਾ ਗਿਆ ਸੀ ਪਰ ਕੀਮਤ ਅਤੇ ਉਪਲੱਬਧਤਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਵਨਪਲੱਸ ਬਡਸ ਪ੍ਰੋ ’ਚ ਆਕਟਿਵ ਨੌਇਜ਼ ਕੈਂਸਲੇਸ਼ਨ ਅਤੇ ਫਾਸਟ ਚਾਰਜਿੰਗ ਦੀ ਸਪੋਰਟ ਦਿੱਤੀ ਗਈ ਹੈ। ਇਸ ਵਿਚ ਪ੍ਰੈਸ਼ਰ ਇਨਪੁਟ ਐਪਲ ਦੇ ਏਅਰਪੌਡਸ ਪ੍ਰੋ ਵਰਗਾ ਹੀ ਹੈ। ਵਨਪਲੱਸ ਬਡਸ ਪ੍ਰੋ ਪਿਛਲੇ ਸਾਲ ਲਾਂਚ ਹੋਏ ਵਨਪਲੱਸ ਬਡਸ ਦਾ ਅਪਗ੍ਰੇਡਿਡ ਵਰਜ਼ਨ ਹੈ। 

OnePlus Buds Pro ਦੀ ਕੀਮਤ ਅਤੇ ਉਪਲੱਬਧਤਾ
ਵਨਪਲੱਸ ਬਡਸ ਪ੍ਰੋ ਦੀ ਕੀਮਤ 9,990 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ ਐਮੇਜ਼ਾਨ, ਵਨਪਲੱਸ ਦੇ ਆਨਲਾਈਨ ਸਟੋਰ ਅਤੇ ਰਿਟੇਲ ਸਟੋਰ ਰਾਹੀਂ ਗਲਾਸੀ ਵਾਈਟ ਅਤੇ ਮੈਟ ਬਲੈਕ ਰੰਗ ’ਚ 26 ਅਗਸਤ ਨੂੰ ਦੁਪਹਿਰ 12 ਵਜੇ ਹੋਵੇਗੀ। 


OnePlus Buds Pro ਦੇ ਫੀਚਰਜ਼
OnePlus Buds Pro ’ਚ 11mm ਦਾ ਡਾਇਨਾਮਿਕ ਡ੍ਰਾਈਵਰ ਦਿੱਤਾ ਗਿਆ ਹੈ ਜਿਸ ਦੇ ਨਾਲ ਡਾਲਬੀ ਐਟਮਾਸ ਦਾ ਵੀ ਸਪੋਰਟ ਹੈ। ਇਸ ਈਅਰਬਡਸ ਦਾ ਲੈਟੇਸੀ ਰੇਟ 94 ਮਿਲੀਸੈਕਿੰਡ ਹੈ, ਹਾਲਾਂਕਿ, ਇਹ ਲੈਟੇਸੀ ਰੇਟ ਪ੍ਰੋ ਗੇਮਿੰਗ ਮੋਡ ਦੌਰਾਨ ਹੀ ਮਿਲੇਗਾ। ਇਸ ਵਿਚ ਐਕਟਿਵ ਨੌਇਜ਼ ਕੈਂਸਲੇਸ਼ਨ ਦੇ ਨਾਲ-ਨਾਲ ਅਡਾਪਟਿਵ ਨੌਇਜ਼ ਕੈਂਸਲੇਸ਼ਨ ਦੀ ਵੀ ਸੁਵਿਧਾ ਹੈ ਜਿਸ ਦੇ ਨਾਲ ਤਿੰਨ ਵੱਖ-ਵੱਖ Extreme, Faint ਅਤੇ Smart ਵਰਗੇ ਮੋਡਸ ਵੀ ਮਿਲਦੇ ਹਨ। 

ਵਨਪਲੱਸ ਬਡਸ ਪ੍ਰੋ ਨੂੰ ਵਾਟਰ ਰੈਸਿਸਟੈਂਟ ਲਈ IPX4 ਦੀ ਰੇਟਿੰਗ ਮਿਲੀ ਹੈ। ਇਸ ਰੇਟਿੰਗ ਤੋਂ ਇਲਾਵਾ ਬਡਸ ਨੂੰ ਡਸਟ ਅਤੇ ਵਾਟਰ ਰੈਸਿਸਟੈਂਟ ਲਈ IP55 ਦਾ ਸਰਟੀਫਿਕੇਟ ਵੀ ਮਿਲਿਆ ਹੈ। ਵਨਪਲੱਸ ਬਡਸ ਪ੍ਰੋ ’ਚ ਇਕ ਖਾਸ ਫੀਚਰ ਦਿੱਤਾ ਗਿਆ ਹੈ ਜਿਸ ਨੂੰ ਕੰਪਨੀ ਨੇ ਵਨਪਲੱਸ ਆਡੀਓ ਆਈ.ਡੀ. ਨਾਂ ਦਿੱਤਾ ਹੈ। ਇਸ ਦੀ ਮਦਦ ਨਾਲ ਈਅਰਬਡਸ ਦੀ ਪਰਫਾਰਮੈਂਸ ਯੂਜ਼ਰਸ ਦੇ ਇਸਤੇਮਾਲ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ। 

ਵਨਪਲੱਸ ਬਡਸ ਪ੍ਰੋ ਦੀ ਬੈਟਰੀ ਲਾਈਫ ਨੂੰ ਲੈ ਕੇ 38 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਸਿਰਪ 10 ਮਿੰਟਾਂ ਦੀ ਚਾਰਜਿੰਗ ਨੂੰ ਲੈ ਕੇ ਹਰੇਕ ਈਅਰਬਡਸ ਦੀ ਬੈਟਰੀ ਲਾਈਫ ਨੂੰ ਲੈ ਕੇ 10 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਇਸ ਦੇ ਨਾਲ ਵਾਇਰੈਲੱਸ ਚਾਰਜਿੰਗ ਦਾ ਵੀ ਸਪੋਰਟ ਹੈ। 


Rakesh

Content Editor

Related News