6,000mAh ਦੀ ਬੈਟਰੀ ਨਾਲ ਜਲਦ ਲਾਂਚ ਹੋ ਸਕਦੈ ਵਨਪਲੱਸ ਦਾ ਬਜਟ ਸਮਾਰਟਫੋਨ !

08/28/2020 7:03:29 PM

ਗੈਜੇਟ ਡੈਸਕ—ਪਿਛਲੇ ਕੁਝ ਸਮੇਂ ਤੋਂ ਵਨਪਲੱਸ OnePlus 'Clover' ਨੂੰ ਲੈ ਕੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਸਨ। ਹੁਣ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਜਲਦ ਹੀ ਆਪਣੇ ਐਂਟਰੀ-ਲੇਵਲ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਹ ਫੋਨ 6,000 ਐੱਮ.ਏ.ਐੱਚ. ਦੀ ਬੈਟਰੀ ਨਾਲ ਆਵੇਗਾ। ਇਸ ਅਪਕਮਿੰਗ ਵਨਪਲੱਸ ਫੋਨ ’ਚ ਬਜਟ ਸਪੈਸੀਫਿਕੇਸ਼ਨਸ ਦੇਖਣ ਨੂੰ ਮਿਲਣਗੇ।

ਇਸ ’ਚ 720ਪੀ ਡਿਸਪਲੇਅ, ਸਨੈਪਡਰੈਗਨ 460 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਵਰਗੇ ਫੀਚਰਸ ਹੋਣਗੇ। ਇਸ ਬਿਨਾਂ ਨਾਂ ਵਾਲੇ ਵਨਪਲੱਸ ਸਮਾਰਟਫੋਨ ਦੇ ਬਾਰੇ ’ਚ ਜਾਣਕਾਰੀ ਮਿਲੀ ਹੈ ਕਿ ਇਸ ਨੂੰ ਯੂ.ਐੱਸ. ਸਮੇਤ ਕਈ ਬਾਜ਼ਾਰਾਂ ’ਚ ਲਾਂਚ ਕੀਤਾ ਜਾਵੇਗਾ। ਇਸ ਦਾ ਕੋਡ ਨਾਂ 'Clover'  ਹੈ।

ਐਂਡ੍ਰਾਇਡ ਸੈਂਟਰਲ ਦੀ ਇਕ ਰਿਪੋਰਟ ਮੁਤਾਬਕ ਵਨਪਲੱਸ ਕਲਰ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਹੁਣ ਤਰੀਕ ਨੂੰ ਲੈ ਕੇ ਜਾਣਕਾਰੀ ਸਾਫ ਨਹੀਂ ਹੈ ਪਰ ਮਿਡ-ਰੇਂਜ ਵਨਪਲੱਸ ਨੋਰਡ ਨੂੰ ਭਾਰਤ ’ਚ ਲਾਂਚ ਕੀਤਾ ਗਿਆ ਸੀ। ਅਜਿਹੇ ’ਚ ਸਾਨੂੰ ਉਮੀਦ ਹੈ ਕਿ ਇਸ ਨਵੇਂ ਸਮਾਰਟਫੋਨ ਦੀ ਲਾਂਚਿੰਗ ਵੀ ਭਾਰਤੀ ਬਾਜ਼ਾਰ ’ਚ ਕੀਤੀ ਜਾਵੇਗੀ। ਖਾਸਤੌਰ ’ਤੇ ਇਸ ਲਈ ਵੀ ਕਿਉਂਕਿ ਬਜਟ ਸਮਾਰਟਫੋਨਸ ਦੇ ਲਿਹਾਜ਼ ਨਾਲ ਭਾਰਤ ਇਕ ਵੱਡਾ ਬਾਜ਼ਾਰ ਹੈ।

ਰਿਪੋਰਟ ਮੁਤਾਬਕ ਵਨਪਲੱਸ ਕਲੋਵਰ ’ਚ 6.52 ਇੰਚ HD+ LCD ਡਿਸਪਲੇਅ, ਸਨੈਪਡਰੈਗਨ 460 ਪ੍ਰੋਸੈਸਰ, 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਹੀ ਇਸ ’ਚ ਹੈੱਡਫੋਨ ਜੈਕ ਵੀ ਹੋਵੇਗਾ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਇਸ ਅਪਕਮਿੰਗ ਸਮਾਰਟਫੋਨ ’ਚ 18W ਫਾਸਟ ਚਾਰਜਿੰਗ ਸਪੋਰਟ ਨਾਲ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਫੋਟੋਗ੍ਰਾਫੀ ਲਈ ਇਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦੇ ਦੋ ਸੈਂਸਰਸ ਵੀ ਮਿਲ ਸਕਦੇ ਹਨ।


Karan Kumar

Content Editor

Related News