OnePlus ਹੈਦਰਾਬਾਦ ’ਚ ਬਣਾਏਗੀ ਆਪਣਾ ਸਭ ਤੋਂ ਵੱਡਾ ਰਿਸਰਚ ਸੈਂਟਰ

12/06/2018 11:24:23 AM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਬਾਜ਼ਾਰ ’ਚ ਵੱਡਾ ਜੂਆ ਖੇਡਦੇ ਹੋਏ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਉਹ ਹੈਦਰਾਬਾਦ ’ਚ ਹਾਲ ਹੀ ’ਚ ਖੋਲ੍ਹੀ ਗਈ ਇਕਾਈ ਨੂੰ ਅਗਲੇ ਤਿੰਨ ਸਾਲਾਂ ’ਚ ਦੁਨੀਆ ਦਾ ਸਭ ਤੋਂ ਵੱਡਾ ਰਿਸਰਚ ਐਂਡ ਡਿਵੈਲਪਮੈਂਟ (R&D) ਸੈਂਟਰ ਦੇ ਰੂਪ ’ਚ ਵਿਕਸਿਤ ਕਰਨ ਲਈ ਕੰਮ ਕਰ ਰਹੀ ਹੈ। 

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਕੰਪਨੀ ਵਨਪਲੱਸ ਪ੍ਰੋਡਕਟਸ ’ਚ ਨਾ ਸਿਰਫ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਮਸ਼ੀਨ ਲਰਨਿੰਗ (ਐੱਮ.ਐੱਲ.) ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਸਗੋਂ ਇਨੋਵੇਸ਼ਨ ਵੀ ਕਰੇਗੀ ਜੋ ਕੰਪਨੀ ਦੇ ਭਾਰਤੀ ਕਰਮਚਾਰੀਆਂ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਹਨ। 

ਵਨਪਲੱਸ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟ ਲਾਓ ਨੇ ਕਿਹਾ ਕਿ ਸਾਡੀ ਯੋਜਨਾ ਹੈਦਰਾਬਾਦ ’ਚ ਨਵੇਂ ਆਰ ਐਂਡ ਡੀ ਸੈਂਟਰ ਨੂੰ ਤਿੰਨ ਸਾਲਾਂ ’ਚ ਦੁਨੀਆ ਦਾ ਸਭ ਤੋਂ ਵੱਡਾ ਸੈਂਟਰ ਬਣਾਉਣ ਦੀ ਹੈ। ਸਾਡੀ ਯੋਜਨਾ ਆਪਣੀਆਂ ਆਰ ਐਂਡ ਡੀ ਕੋਸ਼ਿਸ਼ਾਂ ’ਤੇ ਵੱਡੇ ਪੱਧਰ ’ਤੇ ਦੁਬਾਰਾ ਧਿਆਨ ਕੇਂਦਰਿਤ ਕਰਨ ਅਤੇ ਗਲੋਬਲ ਪ੍ਰੋਡਕਟਸ, ਖਾਸ ਕਰਕੇ ਐਪਲ ਅਤੇ ਐੱਮ.ਐੱਲ. ’ਤੇ ਆਧਾਰਿਤ ਸਾਫਟਵੇਅਰ ਨੂੰ ਚਲਾਉਣ ਦੀ ਹੈ। 

ਕੰਪਨੀ ਨੇ ਕਿਹਾ ਕਿ ਉਹ ਸ਼ਹਿਰ ਦੀ ਹੁਨਰਮੰਦ ਪ੍ਰਤਿਭਾ ਦਾ ਵੀ ਲਾਭ ਚੁੱਕੇਗੀ। ਹੈਦਰਾਬਾਦ ਭਾਰਤ ਦੇ ਸਭ ਤੋਂ ਵੱਡੇ ਆਈ.ਟੀ. ਕੇਂਦਰਾਂ ’ਚੋਂ ਇਕ ਹੈ। ਵਨਪਲੱਸ ਦੇ ਭਾਰਤੀ ਬਾਜ਼ਾਰ ਨੂੰ ਆਪਣੇ ਘਰੇਲੂ ਬਾਜ਼ਾਰ ਦੇ ਤੌਰ ’ਤੇ ਅਪਣਾਉਣ ਦੇ ਰੋਡਮੈਪ ਕਾਰਨ ਆਰ ਐਂਡ ਡੀ ਸੈਂਟਰ ਮਹੱਤਵਪੂਰਨ ਭੂਮਿਕਾ ਨਿਭਾਏਗਾ।