OnePlus 9 ਤੇ OnePlus 9 Pro ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

03/24/2021 2:28:51 AM

ਗੈਜੇਟ ਡੈਸਕ-ਵਨਪਲੱਸ ਨੇ ਭਾਰਤ 'ਚ ਗਾਹਕਾਂ ਲਈ ਆਪਣੀ ਲੇਟੈਸਟ ਵਨਪਲੱਸ 9 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਲੇਟੈਸਟ ਸੀਰੀਜ਼ ਤਹਿਤ ਵਨਪਲੱਸ 9, ਵਨਪਲੱਸ 9 ਪ੍ਰੋ ਅਤੇ ਵਨਪਲੱਸ 9 ਆਰ ਨੂੰ ਲਾਂਚ ਕਰ ਦਿੱਤਾ ਹੈ। ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਵਨਪਲੱਸ 9 ਅਤੇ ਵਨਪਲੱਸ 9 ਪ੍ਰੋ ਸਮਾਰਟਫੋਨ ਨਾਲ ਗਾਹਕਾਂ ਨੂੰ ਵਧੀਆ ਕੈਮਰਾ ਐਕਸਪੀਰੀਅੰਸ ਦੇਣ ਲਈ ਕੰਪਨੀ ਨੇ ਇਸ ਵਾਰ Hasselblad ਨਾਲ ਹੱਥ ਮਿਲਾਇਆ ਹੈ। ਪਿਛਲੇ ਵਨਪਲੱਸ ਸਮਾਰਟਫੋਨ ਦੀ ਤਰ੍ਹਾਂ ਇਸ ਫੋਨ ਨਾਲ ਵੀ ਕਵਰਡ ਡਿਜ਼ਾਈਨ ਮਿਲੇਗਾ ਅਤੇ ਸਾਈਡ 'ਚ ਐਲਯੂਮੀਨੀਅਮ ਫ੍ਰੇਮ ਹੈ। 

PunjabKesari

ਵਨਪਲੱਸ 9 ਦੇ ਸਪੈਸੀਫਿਕੇਸ਼ਨਸ
ਫੋਨ ਐਂਡ੍ਰਾਇਡ 11 'ਤੇ ਆਧਾਰਿਤ ਆਕਸੀਜਨ ਓ.ਐੱਸ. 11 'ਤੇ ਕੰਮ ਕਰਦਾ ਹੈ। ਵਨਪਲੱਸ 9 'ਚ 6.55 ਇੰਚ ਫੁਲ ਐੱਚ.ਡੀ.+ (1080x2400 ਪਿਕਸਲ) ਫਲੂਇਡ ਏਮੋਲੇਡ ਡਿਸਪਲੇਅ ਹੈ। ਇਸ 'ਚ ਸਪੀਡ ਅਤੇ ਮਲਟੀਟਾਸਕਿੰਗ ਲਈ ਕੰਪਨੀ ਨੇ ਸਨੈਪਡਰੈਗਨ 888 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 49,999 ਰੁਪਏ ਅਤੇ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 54,999 ਰੁਪਏ ਹੈ।

PunjabKesari

ਇਹ ਵੀ ਪੜ੍ਹੋ -ਗੁਆਂਢੀ ਦੇਸ਼ਾਂ ਲਈ ਖਤਰਾ ਬਣਿਆ ਚੀਨ, ਤਾਈਵਾਨ-ਫਿਲੀਪੀਂਸ ਤੇ ਜਾਪਾਨ 'ਚ ਦਾਖਲ ਹੋਏ ਚੀਨੀ ਫੌਜੀ ਜਹਾਜ਼

ਕੈਮਰਾ
ਕੰਪਨੀ ਨੇ ਵਨਪਲੱਸ 9 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਹੈ। ਇਸ 'ਚ ਪਹਿਲਾਂ 48 ਮੈਗਾਪਿਕਸਲ ਦਾ ਸੋਨੀ Sony IMX689 ਸੈਂਸਰ, ਦੂਜਾ 50 ਮੈਗਾਪਿਪਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ ਅਤੇ ਤੀਸਰਾ 2 ਮੈਗਾਪਿਪਕਸਲ ਦਾ ਮੋਨੋਕ੍ਰੋਮ ਸੈਂਸਰ ਹੈ। ਜਦਕਿ ਇਸ ਦੇ ਫਰੰਟ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

PunjabKesari

ਬੈਟਰੀ
ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 65 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਸ 'ਚ ਬਲੂਟੁੱਥ 5.2, ਫਾਈ-ਫਾਈ 6 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਸ ਦਿੱਤੇ ਗਏ ਹਨ।

ਵਨਪਲੱਸ 9 ਪ੍ਰੋ ਦੇ ਸਪੈਸੀਫਿਕੇਸ਼ਨ
ਵਨਪਲੱਸ 9 ਪ੍ਰੋ ਸਮਾਰਟਫੋਨ 'ਚ 6.7 ਇੰਚ ਦੀ Fluid Display 2.0 ਦਿੱਤੀ ਗਈ ਹੈ। ਇਸ 'ਚ LTPO ਡਿਸਪਲੇਅ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਯੂਜ਼ਰਸ ਨੂੰ ਲੰਬੀ ਬੈਟਰੀ ਲਾਈਫ ਮਿਲਦੀ ਹੈ। ਇਸ ਤੋਂ ਇਲਾਵਾ ਫੋਨ 'ਚ ਹਾਈਪਰ ਟੱਚ ਤਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਸ਼ਾਨਦਾਰ ਗੇਮਿੰਗ ਐਕਸਪੀਰੀਅੰਸ ਮਿਲੇਗਾ।

PunjabKesari
ਇਹ ਵੀ ਪੜ੍ਹੋ -ਸੋਨੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਕੈਮਰਾ
ਵਨਪਲੱਸ 9 ਪ੍ਰੋ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ Hasselblad ਨਾਲ ਸਾਂਝੇਦਾਰੀ ਕੀਤੀ ਹੈ। ਫੋਨ 'ਚ ਕਾਵਡ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਮੇਨ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 50 ਮੈਗਾਪਿਕਸਲ ਦਾ ਅਲਟਰਾ-ਵਾਇਡ ਲੈਂਸ ਦਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਟੈਲੀਫੋਟੋ ਕੈਮਰੇ ਲਈ 8 ਮੈਗਾਪਿਕਸਲ ਲੈਂਸ ਦਾ ਸਪੋਰਟ ਦਿੱਤਾ ਗਿਆ ਹੈ।

PunjabKesari

ਇਸ ਤੋਂ ਇਲਾਵਾ 2 ਮੈਗਾਪਿਕਸਲ ਮੋਨੋਕ੍ਰੋਮ ਲੈਂਸ ਦਿੱਤਾ ਗਿਆ ਹੈ। ਜੇਕਰ 48 ਮੈਗਾਪਿਪਕਸਲ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ Sony IMX 789 ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ 5 ਨੈਨੋ ਮੀਟਰ ਵਾਲੀ ਕੁਆਲਕਾਮ ਸਨੈਪਡਰੈਗਨ 888 ਚਿਪਸੈਟ ਦਾ ਇਸਤੇਮਾਲ ਕੀਤਾ ਗਿਆ ਹੈ ਜੋ 5ਜੀ ਕੁਨੈਕਟੀਵਿਟੀ ਨਾਲ ਆਵੇਗੀ। ਵਨਪਲੱਸ 9 ਪ੍ਰੋ ਸਮਾਰਟਫੋਨ OxygenOS 'ਤੇ ਕੰਮ ਕਰੇਗਾ।

PunjabKesari

ਕੀਮਤ
ਫੋਨ ਦੋ ਸਟੇਰੇਜ਼ ਵੈਰੀਐਂਟ 8ਜੀ.ਬੀ.ਰੈਮ+128ਜੀ.ਬੀ. ਅਤੇ 12ਜੀ.ਬੀ. ਰੈਮ+256ਜੀ.ਬੀ. ਸਟੋਰੇਜ਼ ਵੇਰੀਐਂਟ 'ਚ ਆਵੇਗਾ। ਫੋਨ ਦੇ 8ਜੀ.ਬੀ. ਰੈਮ+128ਜੀ.ਬੀ. ਵੈਰੀਐਂਟ ਦੀ ਕੀਮਤ 64,999 ਰੁਪਏ ਅਤੇ 12ਜੀ.ਬੀ. ਅਤੇ 256ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 69,999 ਰੁਪਏ ਹੈ। ਫੋਨ ਦੀ ਵਿਕਰੀ ਵਨਪਲੱਸ ਵੈੱਬਸਾਈਟ ਤੋਂ ਇਲਾਵਾ ਈ-ਕਾਮਰਸ ਸਾਈਟ ਐਮਾਜ਼ੋਨ 'ਤੇ ਹੋਵੇਗੀ।

PunjabKesari

ਬੈਟਰੀ ਤੇ ਕੁਨੈਕਟੀਵਿਟੀ
ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 65T Warp Charging ਦਾ ਸਪੋਰਟ ਮਿਲੇਗਾ। ਫੋਨ ਨੂੰ 30 ਮਿੰਟ 'ਚ 100 ਫੀਸਦੀ ਤੱਕ ਚਾਰਜ ਕੀਤਾ ਜਾ ਸਕੇਗਾ। ਫੋਨ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗਾ। ਇਸ 'ਚ ਵਾਈ-ਫਾਈ 6 ਅਤੇ ਬਲੂਟੁੱਥ 5.2 ਕੁਨੈਕਟੀਵਿਟੀ ਆਫਰ ਕੀਤੀ ਗਈ ਹੈ। ਫੋਨ ਦਾ ਵਜ਼ਨ 197 ਗ੍ਰਾਮ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News