OnePlus 8 Pro ਖਰੀਦਣ ਦਾ ਸ਼ਾਨਦਾਰ ਮੌਕਾ, ਮਿਲਣਗੇ ਆਕਰਸ਼ਕ ਪੇਸ਼ਕਸ਼

06/15/2020 10:39:01 AM

ਗੈਜੇਟ ਡੈਸਕ– ਵਨਪਲੱਸ ਨੇ ਹਾਲ ਹੀ ’ਚ ਆਪਣੀ ਨਵੀਂ ਵਨਪਲੱਸ 8 ਸੀਰੀਜ਼ ਲਾਂਚ ਕੀਤੀ ਹੈ। ਇਸ ਸੀਰੀਜ਼ ’ਚ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਸਮਾਰਟਫੋਨਜ਼ ਬਾਜ਼ਾਰ ’ਚ ਉਤਾਰੇ ਗਏ ਹਨ। ਇਨ੍ਹਾਂ ’ਚੋਂ ਵਨਪਲੱਸ 8 ਪ੍ਰੋ ਦੀ ਵਿਕਰੀ ਅੱਜ ਦੁਪਹਿਰ ਨੂੰ 12 ਵਜੇ ਆਨਲਾਈਨ ਸਾਪਿੰਗ ਸਾਈਟ ਐਮਾਜ਼ੋਨ ਤੋਂ ਇਲਾਵਾ ਵਨਪਲੱਸ ਦੀ ਅਧਿਕਾਰਤ ਸਾਈਟ ’ਤੇ ਹੋਵੇਗੀ।

ਕੀਮਤ ਅਤੇ ਆਫਰਜ਼
- ਵਨਪਲੱਸ 8 ਪ੍ਰੋ ਦੇ  8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਭਾਰਤ ’ਚ ਕੀਮਤ 54,999 ਰੁਪਏ ਰੱਖੀ ਗਈ ਹੈ। ਉਥੇ ਹੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ 59,999 ਰੁਪਏ ’ਚ ਖਰੀਦਿਆ ਜਾ ਸਕੇਗਾ।
- ਗਾਹਕ ਇਸ ਨੂੰ ਗਲੇਸ਼ੀਅਲ ਗਰੀਨ, ਆਨੈਕਸ ਬਲੈਕ ਅਤੇ ਅਲਟ੍ਰਾਮਰੀਨ ਬਲਿਊ ਰੰਗ ’ਚ ਖਰੀਦ ਸਕਣਗੇ। 
ਆਫਰਜ਼ ਦੀ ਗੱਲ ਕਰੀਏ ਤਾਂ ਵਨਪਲੱਸ 8 ਪ੍ਰੋ ਦੀ ਖਰੀਦਾਰੀ ’ਤੇ ਐੱਸ.ਬੀ.ਆਈ. ਕਾਰਡ ਧਾਰਕਾਂ ਨੂੰ 3,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਅਤੇ ਈ.ਐੱਮ.ਆਈ. ਟ੍ਰਾਂਜੈਕਸ਼ਨ ਦਾ ਆਪਸ਼ਨ ਮਿਲੇਗਾ। ਉਥੇ ਹੀ ਜਿਓ ਵਲੋਂ ਅਲੱਗ ਤੋਂ 6,000 ਰੁਪਏ ਦੇ ਫਾਇਦੇ ਮਿਲਣਗੇ। ਇਸ ਨੂੰ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖਰੀਦਿਆ ਜਾ ਸਕਦਾ ਹੈ। 

120 Hz ਦੇ ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਨ ਵਾਲੀ ਡਿਸਪਲੇਅ
ਵਨਪਲੱਸ 8 ਪ੍ਰੋ ’ਚ 120 Hz ਦੇ ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਨ ਵਾਲੀ 6.78 ਇੰਚ ਦੀ ਅਮੋਲੇਡ ਡਿਸਪਲੇਅ ਹੈ ਜੋ ਸਧਾਰਣ 60Hz ਡਿਸਪਲੇਅ ਤੋਂ ਦੁਗਣੀ ਵਾਰ ਰਿਫ੍ਰੈਸ਼ ਹੁੰਦੀ ਹੈ। 
- ਫੋਨ ਆਕਸੀਜਨ ਓ.ਐੱਸ. ’ਤੇ ਕੰਮ ਕਰਦਾ ਹੈ ਅਤੇ ਇਹ ਆਈ.ਪੀ.68 ਵਾਟਰ ਅਤੇ ਡਸਟ ਰਜਿਸਟੈਂਟ ਵੀ ਹੈ। 

ਵਨਪਲੱਸ 8 ਪ੍ਰੋ ’ਚ ਦੋ 48 ਮੈਗਾਪਿਕਸਲ ਦੇ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਕ ਟੈਲੀਫੋਟੋ ਸ਼ੂਟਰ ਵੀ ਮੌਜੂਦ ਹੈ। 

ਫੋਨ ’ਚ 4510mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਇਹ 30 ਮਿੰਟਾਂ ’ਚ 50 ਫੀਸਦੀ ਤਕ ਚਾਰਜ ਹੋ ਜਾਵੇਗੀ। 

Rakesh

This news is Content Editor Rakesh