ਨਵੇਂ ਡਿਜ਼ਾਈਨ ਨਾਲ ਆਏਗਾ OnePlus 8 Pro, ਸਭ ਤੋਂ ਪਹਿਲਾਂ ਇਸ ਅਭਿਨੇਤਾ ਦੇ ਹੱਥ ’ਚ ਆਇਆ ਨਜ਼ਰ

03/16/2020 11:59:31 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਜਲਦ ਹੀ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਇਸ ਨੂੰ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਦ ਨਾਂ ਨਾਲ ਲਿਆਇਆ ਜਾਵੇਗਾ। ਲੀਕ ਹੋਈਆਂ ਖਬਰਾਂ ਮੁਤਾਬਕ, ਇਸ ਨੂੰ ਅਪ੍ਰੈਲ ਮਹੀਨੇ ’ਚ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਜਾ ਸਕਦਾ ਹੈ। 
- ਇਸ ਸਮਾਰਟਫੋਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਇਸ ਫੋਨ ਨੂੰ ਹਾਲੀਵੁੱਡ ਅਭਿਨੇਤਾ ਅਤੇ ਕੰਪਨੀ ਦੇ ਬ੍ਰਾਂਡ ਅੰਬੈਸਡਰ Robert Downey Jr ਦੇ ਹੱਥ ’ਚ ਦੇਖਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਵਨਪਲੱਸ 8 ਪ੍ਰੋ ਹੈ ਜਿਸ ਨੂੰ ਰਾਬਰਟ ਡਾਊਨੀ ਜੇ.ਆਰ. ਇਸਤੇਮਾਲ ਕਰ ਰਹੇ ਹਨ। 

 

ਲੀਕ ਹੋਏ ਕੁਝ ਫੀਚਰਜ਼
ਨਵੇਂ ਵਨਪਲੱਸ 8 ਪ੍ਰੋ ਦੀਆਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਡਾਇਰੈਕਟਰ ਅਤੇ ਫੋਟੋਗ੍ਰਾਫਰ ਸੈਮ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਸੀ ਅਤੇ ਉਨ੍ਹਾਂ ਨੇ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਹਟਾ ਲਿਆ। ਤਸਵੀਰਾਂ ’ਚ ਇਹ ਸਮਾਰਟਫੋਨ ਕਾਪਰ ਕਲਰ ’ਚ ਦਿਖਾਈ ਦੇ ਰਿਹਾ ਹੈ। ਫੋਨ ਦਾ ਰੀਅਰ ਕੈਮਰਾ ਵਰਟਿਕਲ ਟ੍ਰਿਪਲ ਜਾਂ ਕਵਾਡ ਕੈਮਰਾ ਹੋ ਸਕਦਾ ਹੈ।
- ਚੀਨ ਦੇ ਟੈਲੀਕਾਮ ਰੈਗੁਲੇਟਰ TENAA ਵੈੱਬਸਾਈਟ ’ਤੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਫੋਨ 5ਜੀ ਦੀ ਸੁਪੋਰਟ ਨਾਲ ਆ ਸਕਦਾ ਹੈ। ਇਸ ਵਾਰ ਕੰਪਨੀ ਆਪਣੀ ਨਵੀਂ 8 ਸੀਰੀਜ਼ ’ਚ IP ਰੇਟਿੰਗ ਅਤੇ ਵਾਇਰਲੈੱਸ ਚਾਰਜਿੰਗ ਵਰਗੇ ਫੀਚਰਜ਼ ਵੀ ਲਿਆ ਸਕਦੀ ਹੈ। ਇਸ ਤੋਂ ਇਲਾਵਾ ਵਨਪਲੱਸ 8 ਦੇ ਲਾਈਟ ਵਰਜ਼ਨ ਨੂੰ ਵੀ ਘੱਟ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– OnePlus 7T ਤੇ 7T Pro ਨੂੰ ਬੀਟਾ ਅਪਡੇਟ ’ਚ ਮਿਲਿਆ ਇਕ ਖਾਸ ਫੀਚਰ

ਇਹ ਵੀ ਪੜ੍ਹੋ– ਬਿਨਾਂ ਇੰਟਰਨੈੱਟ ਵੀ ਕਰ ਸਕੋਗੇ ਪੇਮੈਂਟ, ਫੀਚਰ ਫੋਨ ਲਈ Lava ਦਾ ਖਾਸ ਐਪ


Related News