OnePlus 8 ਦੀ ਸੇਲ ਅੱਜ, ਮਿਲਣਗੇ ਸ਼ਾਨਦਾਰ ਆਫਰਜ਼

05/29/2020 10:46:05 AM

ਗੈਜੇਟ ਡੈਸਕ— ਵਨਪਲੱਸ 8 ਸੀਰੀਜ਼ ਨੂੰ ਗਲੋਬਲ ਬਾਜ਼ਾਰ 'ਚ 14 ਅਪ੍ਰੈਲ ਨੂੰ ਲਾਂਚ ਕੀਤਾ ਗਿਆ ਅਤੇ ਇਸ ਤੋਂ ਬਾਅਦ 20 ਅਪ੍ਰੈਲ ਨੂੰ ਇਸ ਸੀਰੀਜ਼ ਨੇ ਭਾਰਤ 'ਚ ਦਸਤਕ ਦਿੱਤੀ। ਭਾਰਤੀ ਗਾਹਕ ਇਸ ਦੇ ਸੇਲ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਅਜਿਹੇ ਗਾਹਕਾਂ ਲਈ ਚੰਗੀ ਖਬਰ ਹੈ ਕਿ ਅੱਜ ਦੁਪਹਿਰ ਨੂੰ 12 ਵਜੇ ਤੁਸੀਂ ਆਪਣੇ ਪਸੰਦੀਦਾ ਸਮਾਰਟਫੋਨ ਵਨਪਲੱਸ 8 5ਜੀ ਨੂੰ ਖਰੀਦ ਸਕੋਗੇ। ਇਹ ਸਮਾਰਟਫੋਨ ਅੱਜ ਪਹਿਲੀ ਵਾਰ ਸੇਲ ਲਈ ਮੁਹੱਈਆ ਕਰਵਾਇਆ ਜਾਵੇਗਾ। ਆਓ ਵਿਸਤਾਰ ਨਾਲ ਜਾਣਦੇ ਹਾਂ ਇਸ ਫੋਨ ਦੀ ਕੀਮਤ ਅਤੇ ਆਫਰਜ਼ ਬਾਰੇ।

ਵਨਪਲੱਸ 8 5ਜੀ ਦੀ ਕੀਮਤ ਤੇ ਆਫਰਜ਼
ਵਨਪਲੱਸ 8 5ਜੀ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਭਾਰਤ 'ਚ ਕੀਮਤ 41,999 ਰੁਪਏ ਹੈ। ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 44,999 ਰੁਪਏ ਹੈ। ਉਥੇ ਹੀ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 49,999 ਰੁਪਏ ਹੈ। ਇਹ ਸਮਾਰਟਫੋਨ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਇੰਡੀਆ 'ਤੇ ਅੱਜ ਦੁਪਹਿਰ ਨੂੰ 12 ਵਜੇ ਸੇਲ ਲਈ ਮੁਹੱਈਆ ਹੋਵੇਗਾ। ਫੋਨ ਦੇ ਨਾਲ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ਐੱਸ.ਬੀ.ਆਈ. ਕਾਰਡ ਧਾਰਕਾਂ ਨੂੰ 2,000 ਰੁਪਏ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ 12 ਮਹੀਨਿਆਂ ਲਈ ਸਮਾਰਟਫੋਨ 'ਤੇ ਨੋ-ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਦਿੱਤਾ ਜਾ ਰਿਹਾ ਹੈ।

Rakesh

This news is Content Editor Rakesh