OnePlus 8, 8 Pro 5G ਤੇ Bullets Z ਭਾਰਤ ''ਚ ਲਾਂਚ, ਜਾਣੋ ਕੀਮਤ

04/20/2020 2:29:21 AM

ਗੈਜੇਟ ਡੈਸਕ—ਵਨਪਲੱਸ ਨੇ ਪਿਛਲੇ ਹਫਤੇ ਗਲੋਬਲੀ ਲਾਂਚ ਹੋਏ ਆਪਣੇ ਸਮਾਰਟਫੋਨਸ OnePlus 8 5G, OnePlus 8 Pro 5G ਅਤੇ OnePlus Bullets Z ਵਾਇਰਲੈਸ ਈਅਰਬਡਸ ਦੀ ਕੀਮਤ ਦਾ ਆਧਿਕਾਰਿਤ ਤੌਰ 'ਤੇ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਸਮਾਰਟਫੋਨਸ ਦੀ ਕੀਮਤ ਦੇ ਬਾਰੇ 'ਚ ਆਧਿਕਾਰਿਤ ਟਵਿਟਰ ਹੈਂਡਲ 'ਤੇ ਜਾਣਕਾਰੀ ਦਿੱਤੀ ਹੈ।

 

ਕੰਪਨੀ ਨੇ ਵਨਪਲੱਸ 8 ਦੇ ਨਵੇਂ ਵੇਰੀਐਂਟ ਨੂੰ ਭਾਰਤ 'ਚ ਲਾਂਚ ਕੀਤਾ ਹੈ। ਭਾਰਤ 'ਚ OnePlus 8 ਨੂੰ 6GB RAM + 128GBਸਟੋਰੇਜ਼ ਨਾਲ ਵੇਚਿਆ ਜਾਵੇਗਾ ਜਿਸ ਦੀ ਕੀਮਤ 41,999 ਰੁਪਏ ਹੈ। ਉੱਥੇ OnePlus 8 Pro ਦੇ ਬੇਸ ਵੇਰੀਐਂਟ  8GB RAM + 128GB ਦੀ ਕੀਮਤ 54,999 ਰੁਪਏ ਰੱਖੀ ਗਈ ਹੈ। ਉੱਥੇ OnePlus Bullets Z ਵਾਇਰਲੈਸ ਈਅਰਬਡਸ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਇਹ ਸਾਰੇ Amazon Indiਅਤੇ ਐਕਸਕਲੂਸੀਵ ਰਿਟੇਲ ਸਟੋਰਸ 'ਤੇ ਉਪਲੱਬਧ ਹੋਣਗੇ। 

 

ਵਨਪਲੱਸ 8 'ਚ 6.55 ਇੰਚ ਦੀ ਫੁਲ ਐੱਚ.ਡੀ. ਪਲੱਸ Fluid AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1,080 x 2,400 ਪਿਕਸਲ ਹੈ। ਫੋਨ ਐਂਡ੍ਰਾਇਡ 10 'ਤੇ ਆਧਾਰਿਤ OxygenOS 'ਤੇ ਰਨ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 30ਟੀ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਉੱਥੇ ਗੱਲ ਕਰੀਏ OnePlus 8 Pro ਦੀ ਤਾਂ ਇਸ 'ਚ 6.78 ਇੰਚ Fluid AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1,440 x 3,168 ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,510 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ WarpCharge 30T ਅਤੇ WarpCharge 30 ਰਿਵਰਸ ਵਾਇਰਲੈਸ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਇਹ ਵੀ ਐਂਡ੍ਰਾਇਡ 10 'ਤੇ ਆਧਾਰਿਤ OxygenOS  'ਤੇ ਰਨ ਕਰਦਾ ਹੈ।


Karan Kumar

Content Editor

Related News