ਲਾਂਚ ਤੋਂ ਪਹਿਲਾਂ OnePlus 7 ਦਾ ਡਿਜ਼ਾਈਨ ਲੀਕ, ਜਾਣੋ ਕੀ ਹੋਵੇਗਾ ਖਾਸ

Monday, Jan 14, 2019 - 05:16 PM (IST)

ਗੈਜੇਟ ਡੈਸਕ– ਆਪਣੇ ਬਿਹਤਰੀਨ ਸਮਾਰਟਫੋਨਜ਼ ਦੇ ਚੱਲਦੇ ਦੁਨੀਆ ਭਰ ’ਚ ਆਪਣੀ ਇਕ ਵੱਖਰੀ ਪਛਾਣ ਬਣਾਉਣ ਵਾਲੀ ਕੰਪਨੀ ਵਨਪਲੱਸ ਦੇ ਆਉਣ ਵਾਲੇ ਨਵੇਂ ਸਮਾਰਟਫੋਨ ਵਨਪਲੱਸ 7 ਦੀ ਪਹਿਲੀ ਝਲਕ ਦਿਸੀ ਹੈ। ਹਾਲਾਂਕਿ ਕੰਪਨੀ ਦੇ ਇਸ ਫਲੈਗਸ਼ਿਪ ਸਮਾਰਟਫੋਨ ਨੂੰ ਪ੍ਰੋਟੈਕਟਿਵ ਕਵਰ ’ਚ ਦਿਖਾਇਆ ਗਿਆ ਹੈ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸਮਾਰਟਫੋਨ ’ਚ ਬਹੁਤ ਪਤਲੇ ਬੇਜ਼ਲਸ ਮੌਜੂਦ ਹਨ। ਡਿਵਾਈਸ ’ਚ ਨੌਚ ਮੌਜੂਦ ਨਹੀਂ ਹੈ ਅਤੇ ਸਪੀਕਰ OP6T ਦੇ ਮੁਕਾਬਲੇ ਕਾਫੀ ਚੌੜਾ ਹੈ। ਹਾਲਾਂਕਿ ਆਨਲਾਈਨ ਸਰਫੇਸ ਹੋਈ ਤਸਵੀਰ ’ਚ ਡਿਵਾਈਸ ਦਾ ਹੇਠਲਾ ਹਿੱਸਾ ਨਹੀਂ ਦਿਖਾਈ ਦੇ ਰਿਹਾ। 

PunjabKesari

ਨੌਚ ਨਾ ਹੋਣ ਦੇ ਚੱਲਦੇ ਕਿਆਸ ਲਗਾਏ ਜਾ ਰਹੇ ਹਨ ਕਿ ਵਨਪਲੱਸ 7 ’ਚ ਸਲਾਈਡਰ ਮੌਜੂਦ ਹੋ ਸਕਦਾ ਹੈ। ਇਹ ਸਲਾਈਡਰ ਮਕੈਨਿਕਲ ਹੋਵੇਗੀ ਜਾਂ ਮੋਟਰਾਈਜ਼ਡ ਇਹ ਕਿਹਣਾ ਮੁਸ਼ਕਲ ਹੈ। ਵਨਪਲੱਸ 7 ਹੈਂਡਸੈੱਟ ਕੰਪਨੀ ਦੇ ਮੌਜੂਦਾ ਫਲੈਗਸ਼ਿਪ ਹੈਂਡਸੈੱਟ ਵਨਪਲੱਸ 6ਟੀ ਦਾ ਅਪਗ੍ਰੇਡ ਹੋਵੇਗਾ। ਜੇਕਰ ਕੰਪਨੀ ਆਪਣੀ ਰਣਨੀਤੀ ’ਤੇ ਬਰਕਰਾਰ ਰਹਿੰਦੀ ਹੈ ਤਾਂ ਅਸੀਂ ਇਸ ਸਾਲ ਮਈ ਮਹੀਨੇ ’ਚ ਵਨਪਲੱਸ 7 ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਕਰ ਸਕਦੇ ਹਾਂ। 

ਸੰਭਾਵਿਤ ਫੀਚਰਜ਼
ਫੋਨ ’ਚ ਸਨੈਪਡ੍ਰੈਗਨ 855 ਪ੍ਰੋਸੈਸਰ, ਵਾਰਪ ਚਾਰਜ 30 ਤਕਨੀਕ ਅਤੇ ਦੂਜੇ ਸਪੈਸੀਫਿਕੇਸ਼ਨ ਦਿੱਤੇ ਜਾ ਸਕਦੇ ਹਨ। ਉਥੇ ਹੀ ਫੋਨ ’ਚ 6ਟੀ ਮੈਕਲੇਨ ਐਡੀਸ਼ਨ ਦੀ ਤਰ੍ਹਾਂ 10 ਜੀ.ਬੀ. ਰੈਮ ਵੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ। ਅਜਿਹੇ ’ਚ ਇਸ ਸਮਾਰਟਫੋਨ ਦੀ ਪੂਰੀ ਜਾਣਕਾਰੀ ਤਾਂ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਏਗੀ। 


Related News