OnePlus ਦੇ ਪ੍ਰੀਮੀਅਮ ਫੋਨ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ

12/19/2019 4:48:27 PM

ਗੈਜੇਟ ਡੈਸਕ– ਈ-ਕਾਮਰਸ ਕੰਪਨੀ ਐਮਾਜ਼ੋਨ ’ਤੇ ਫੈਬ ਫੋਨਜ਼ ਫੈਸਟ (Amazon Fab Phones Fest) ਸ਼ੁਰੂ ਹੋ ਗਿਆ ਹੈ। ਐਮਾਜ਼ੋਨ ’ਤੇ ਸਮਾਰਟਫੋਨਜ਼ ਦੀ ਇਹ ਸੇਲ 19 ਦਸੰਬਰ ਤੋਂ ਸ਼ੁਰੂ ਹੋਈ ਹੈ ਅਤੇ 23 ਦਸੰਬਰ ਤਕ ਚੱਲੇਗੀ। ਐਮਾਜ਼ੋਨ ’ਤੇ ਸ਼ੁਰੂ ਹੋਈ ਇਸ ਸੇਲ ’ਚ ਖਰੀਦਾਰ ਓਪੋ, ਸ਼ਾਓਮੀ ਵਨਪਲੱਸ, ਸੈਮਸੰਗ ਸਮੇਤ ਕਈ ਬ੍ਰਾਂਡਸ ਦੇ ਸਮਾਰਟਫੋਨਜ਼ ’ਤੇ ਸ਼ਾਨਦਾਰ ਡਿਸਕਾਊਂਟ ਹਾਸਲ ਕਰ ਸਕਦੇ ਹਨ। ਅਜਿਹਾ ਹੀ ਇਕ ਧਾਂਸੂ ਆਫਰ ਵਨਪਲੱਸ ਆਪਣੇ ਫਲੈਗਸ਼ਿਪ ਸਮਾਰਟਫੋਨ ਵਨਪਲੱਸ 7 ਪ੍ਰੋ ’ਤੇ ਦੇ ਰਹੀ ਹੈ। 

OnePlus 7 Pro ’ਤੇ ਟੋਟਲ 12,000 ਰੁਪਏ ਦਾ ਡਿਸਕਾਊਂਟ
ਐਮਾਜ਼ੋਨ ਫੈਬ ਫੋਨਜ਼ ਫੈਸਟ ’ਚ 8 ਜੀ.ਬੀ. ਰੈਮ ਵਾਲੇ OnePlus 7 Pro ’ਤੇ 10,000 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। OnePlus 7 Pro ਦੀ ਅਸਲੀ ਕੀਮਤ 52,999 ਰੁਪਏ ਹੈ ਅਤੇ ਸੇਲ ’ਚ ਇਸ ਸਮਾਰਟਫੋਨ ਨੂੰ 42,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, HDFC ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਰਹੀਂ EMI ’ਤੇ ਫੋਨ ਖਰੀਦਣ ’ਤੇ 2,000 ਰੁਪਏ ਦਾ ਡਿਸਕਾਊਂਟ ਮਿਲੇਗਾ। ਕਾਰਡ ਡਿਸਕਾਊਂਟ ਦੇ ਨਾਲ ਖਰੀਦਾਰ ਕੁਲ 12,000 ਰੁਪਏ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ। 

OnePlus 7T ਅਤੇ OnePlus 7T Pro ’ਤੇ ਵੀ ਸ਼ਾਨਦਾਰ ਆਫਰ
ਐਮਾਜ਼ੋਨ ’ਤੇ ਚੱਲ ਰਹੇ ਫੈਬ ਫੋਨਜ਼ ਫੈਸਟ ’ਚ OnePlus 7 Pro ਦੇ 6 ਜੀ.ਬੀ. ਰੈਮ ਵਾਲੇ ਮਾਡਲ ਨੂੰ 18 ਫੀਸਦੀ ਦੀ ਛੋਟ ਦੇ ਨਾਲ 39,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਹਾਲਾਂਕਿ, ਸਮਾਰਟਫੋਨ ਨੂੰ 12 ਜੀ.ਬੀ. ਰੈਮ ਵਾਲਾ ਮਾਡਲ ਫਿਲਹਾਲ ਐਮਾਜ਼ੋਨ ’ਤੇ ਉਪਲੱਬਧ ਨਹੀਂ ਹੈ। ਇਸ ਤੋਂ ਇਲਾਵਾ, ਸੈਲ ’ਚ OnePlus 7T ਅਤੇ OnePlus 7T Pro ’ਤੇ ਵੀ ਸ਼ਾਨਦਾਰ ਆਫਰ ਹਨ। 8 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲਾ ਵਨਪਲੱਸ 7ਟੀ ਸਮਾਰਟਫੋਨ 3,000 ਰੁਪਏ ਦੇ ਫਲੈਟ ਡਿਸਕਾਊਂਟ ਦੇ ਨਾਲ ਮਿਲ ਰਿਹਾ ਹੈ। ਫਿਲਹਾਲ, ਇਹ ਸਮਾਰਟਫੋਨ ਐਮਾਜ਼ੋਨ ਦੀ ਸਾਈਟ ’ਤੇ 34,999 ਰੁਪਏ ਦੇ ਪ੍ਰਾਈਜ਼ ਟੈਗ ’ਤੇ ਲਿਸਟਿਡ ਹੈ। ਇਸ ਤੋਂ ਇਲਾਵਾ, HDFC ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ EMI ’ਤੇ ਖਰੀਦਣ ’ਤੇ 1,500 ਰੁਪਏ ਦੀ ਛੋਟ ਹੈ। 

ਇਸ ਤਰ੍ਹਾਂ ਸੇਲ ’ਚ ਵਨਪਲੱਸ 7ਟੀ ਪ੍ਰੋ ’ਤੇ 3,000 ਰੁਪਏ ਦੀ ਛੋਟ ਮਿਲ ਰਹੀ ਹੈ। 12 ਜੀ.ਬੀ. ਤਕ ਦੀ ਰੈਮ ਦੇ ਨਾਲ ਆਉਣ ਵਾਲੇ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 53,999 ਰੁਪਏ ਹੈ। ਸਮਾਰਟਫੋਨ ਨੂੰ 12 ਮਹੀਨੇ ਤਕ ਦੀ ਨੋ-ਕਾਸਟ ਈ.ਐੱਮ.ਆਈ. ’ਤੇ ਖਰੀਦਿਆ ਜਾ ਸਕਦਾ ਹੈ। ਐਮਾਜ਼ੋਨ ਸੇਲ ’ਚ ਵਨਪਲੱਸ ਦਾ ਮੈਕਲੇਰਨ ਐਡੀਸ਼ਨ ਵੀ ਉਪਲੱਬਧ ਹੈ। ਇਸ ਸਮਾਰਟਫੋਨ ਨੂੰ 58,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।