OnePlus 6T ’ਚ ਹੋਵੇਗਾ ਸਪੈਸ਼ਲ ਨਾਈਟ ਮੋਡ, ਘੱਟ ਰੋਸ਼ਨੀ ’ਚ ਫੋਟੋਗ੍ਰਾਫੀ ਕਰਨ ’ਚ ਕਰੇਗਾ ਮਦਦ : ਰਿਪੋਰਟ

10/18/2018 11:03:45 AM

ਗੈਜੇਟ ਡੈਸਕ– ਵਨਪਲੱਸ ਆਪਣੇ ਨੈਕਸਟ ‘flagship killer’ ਸਮਾਰਟਫੋਨ 6ਟੀ ਨੂੰ ਅਧਿਕਾਰਤ ਤੌਰ ’ਤੇ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਇਸ ਸਮਾਰਟਫੋਨ 30 ਅਕਤੂਬਰ ਨੂੰ ਭਾਰਤ ਅਤੇ ਗਲੋਬਲੀ ਬਾਜ਼ਾਰ ’ਚ ਪੇਸ਼ ਕਰੇਗੀ। ਉਥੇ ਹੀ ਅਧਿਕਾਰਤ ਲਾਂਚ ਤੋਂ ਪਹਿਲਾਂ ਦੀ ਜਾਣਕਾਰੀ ਅਤੇ ਲੀਕ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਡਿਵਾਈਸ ਦੀ ਕੈਮਰਾ ਸਮਰੱਥਾ ਦੀ ਜਾਣਕਾਰੀ ਦਿੱਤੀ ਗਈ ਹੈ। 

True Tech ਮੁਤਾਬਕ ਵਨਪਲੱਸ 6ਟੀ ’ਚ ਇਕ ਡੈਡੀਕੇਟਿਡ ‘Night Mode’ ਹੋਵੇਗਾ ਜੋ ਕਿ ਘੱਟ ਰੋਸ਼ਨੀ ’ਚ ਤਸਵੀਰਾਂ ਕਲਿੱਕ ਕਰਨ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਏਗਾ। ਪਬਲੀਕੇਸ਼ਨ ਦਾ ਦਾਅਵਾ ਹੈ ਕਿ ਇਸ ਗੱਲ ਦੀ ਜਾਣਕਾਰੀ ਅਧਿਕਾਰਤ ਵਨਪਲੱਸ ਅਧਿਕਾਰੀ ਦੇ ਦਿੱਤੀ ਹੈ। ਜੇਕਰ ਇਹ ਫੀਚਰ 6ਟੀ ’ਚ ਹੁੰਦਾ ਹੈ ਤਾਂ ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ ਜੋ ਇਸ ਮੋਡ ਨਾਲ ਪੇਸ਼ ਕੀਤਾ ਜਾਵੇਗਾ। 

ਫੋਨ ’ਚ 6.4-ਇੰਚ ਦੀ OLED ਡਿਸਪਲੇਅ ਅਤੇ ਇਕ ਵਾਟਰਡ੍ਰੋਪ ਨੌਚ ਹੋਵੇਗੀ। ਇਸ ਤੋਂ ਇਲਾਵਾ ਡਿਵਾਈਸ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਆਏਗਾ ਅਤੇ ਇਸ ਵਿਚ 8 ਕੋਰ ਦਾ ਸਨੈਪਡ੍ਰੈਗਨ 845 ਪ੍ਰੋਸੈਸਰ ਹੋਵੇਗਾ। ਡਿਵਾਈਸ ’ਚ 6/8 ਜੀ.ਬੀ. ਰੈਮ, 256 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੋਨ ’ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ ਅਤੇ 3,700 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ। 

ਇਸ ਨਵੇਂ ਐਂਡਰਾਇਡ 9 ਪਾਈ ’ਤੇ ਬੇਸਡ OxygenOS 9.0 ’ਚ ਹੋਰ ਵੀ ਕਈ ਨਵੇਂ ਫੀਚਰਸ ਐਡ ਕੀਤੇ ਜਾਣਗੇ। ਫੋਨ ਦੇ ਹੈੱਡਫੋਨ ਆਊਟਪੁਟ ਸੈਟਿੰਗ ਅਤੇ equalizer ਨੂੰ ਬਦਲਣ ਦਾ ਆਪਸ਼ਨ ਵੀ ਡਿਵਾਈਸ ’ਚ ਦਿੱਤਾ ਜਾਵੇਗਾ। ਵਨਪਲੱਸ ਨੇ ਆਪਣੇ OxygenOS ਦੇ ਇਕ ਡਿਵੈੱਲਪਰ ਦਾ ਇੰਟਰਵਿਊ ਵੀ ਪੋਸਟ ਕੀਤਾ ਸੀ, ਜਿਸ ਵਿਚ ਡਿਵਾਈਸ ਦੇ ਸਾਫਟਵੇਅਰ ’ਚ ਹੋਏ ਬਦਲਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ।