ਵਨਪਲੱਸ 6ਟੀ ''ਚ ਹੋਵੇਗਾ ਐਂਡ੍ਰਾਇਡ 9.0 ਪਾਈ, ਕੰਪਨੀ ਦੇ ਨੇ ਕੀਤਾ ਕੰਫਰਮ

10/16/2018 1:02:01 PM

ਗੈਜੇਟ ਡੈਸਕ- ਇਸ ਹਫਤੇ ਦੀ ਸ਼ੁਰੂਆਤ ਚ ਜਦ ਵਨਪਲੱਸ 6T GeekBench ਦੀ ਲਿਸਟਿੰਗ 'ਚ ਲੀਕ ਹੋਇਆ ਸੀ ਉਦੋਂ ਤੋਂ ਹੀ ਇਸ ਗੱਲ ਦਾ ਖੁਲਾਸਾ ਸਾਹਮਣੇ ਆ ਗਿਆ ਸੀ ਕਿ ਇਹ ਨਵਾਂ ਸਮਾਰਟਫੋਨ ਗੂਗਲ ਦੇ ਲੇਟੈਸਟ ਐਂਡ੍ਰਾਇਡ ਵਰਜ਼ਨ 9 ਪਾਈ ਦੇ ਨਾਲ ਆਵੇਗਾ। ਹੁਣ ਕੰਪਨੀ ਦੇ CEO Pete Lau ਨੇ ਇਸ ਗੱਲ ਨੂੰ ਕੰਫਰਮ ਕਰ ਦਿੱਤਾ ਹੈ ਕਿ ਸਮਾਰਟਫੋਨ ਐਂਡ੍ਰਾਇਡ 9 Pie ਦੇ ਨਾਲ ਆਵੇਗਾ। Pete Lau ਨੇ ਇਸ ਨੂੰ ਵੀਬੋ 'ਚ ਇਕ ਪੋਸਟ ਦੇ ਰਾਹੀਂ ਕੰਫਰਮ ਕੀਤਾ ਹੈ। Lau ਦਾ ਕਹਿਣਾ ਹੈ ਕਿ ਸਮਾਰਟਫੋਨ 'ਚ ਐਂਡ੍ਰਾਇਡ 9 ਪਾਈ ਪ੍ਰੀ-ਇੰਸਟਾਲ ਹੋਵੇਗਾ ਤੇ ਨਾਲ ਹੀ ਇਸ 'ਚ ਕਈ ਨਵੇਂ ਫੀਚਰਸ ਵੀ ਹੋਣਗੇ। ਇਹ ਸਾਰੀ ਜਾਣਕਾਰੀ ਸ਼ੇਅਰ ਕੀਤੇ ਗਏ ਕੁਝ ਸਕ੍ਰੀਨਸ਼ਾਟ ਦੇ ਰਾਹੀਂ ਦਿੱਤੀ ਗਈ ਹੈ।

ਸਕ੍ਰੀਨਸ਼ਾਟ 'ਚ ਵਨਪਲੱਸ 6T ਦੇ ਯੂਜ਼ਰ ਇੰਟਰਫੇਸ ਦੀ ਇਕ ਝਲਕ ਦੇਖਣ ਨੂੰ ਮਿਲਦੀ ਹੈ। ਇਸ 'ਚ ਨੋਟੀਫਿਕੇਸ਼ਨ ਸੈਂਟਰ ਦਾ ਬਿਲਕੁੱਲ ਨਵਾਂ ਡਿਜ਼ਾਈਨ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ ਨਵੀਂ ਸੈਟਿੰਗ ਮੈਨਿਊ, ਬਿਲਕੁੱਲ ਨਵਾਂ ਜੇਸਚਰ ਨੈਵੀਗੇਸ਼ਨ ਸਿਸਟਮ, ਨਵਾਂ ਰੀਸੈਂਟ ਐਪਸ ਸੈਂਟਰ ਤੇ ਹੋਰ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। 

ਇਸ ਨਵੇਂ ਐਂਡ੍ਰਾਇਡ 9 ਪਾਈ 'ਤੇ ਬੇਸਡ OxygenOS 9.0 'ਚ ਹੋਰ ਵੀ ਕਈ ਨਵੇਂ ਫੀਚਰਸ ਐਡ ਕੀਤੇ ਗਏ ਹਨ। ਇਨ੍ਹਾਂ 'ਚ ਹੈੱਡਫੋਨ ਆਉਟਪੁੱਟ ਸੈਟਿੰਗ ਤੇ equalizer ਨੂੰ ਬਦਲਨ ਦੀ ਆਪਸ਼ਨ ਸ਼ਾਮਿਲ ਹੈ। ਵਨਪਲੱਸ ਨੇ ਆਪਣੇ OxygenOS  ਦੇ ਇਕ ਡਿਵੈੱਲਪਰ ਦਾ ਇੰਟਰਵਿਯੂ ਵੀ ਪੋਸਟ ਕੀਤੀ ਹੈ, ਜਿਸ 'ਚ ਡਿਵਾਈਸ ਦੇ ਸਾਫਟਵੇਅਰ 'ਚ ਹੋਏ ਬਦਲਾਵਾਂ ਦੇ 'ਤੇ ਗੱਲ ਕੀਤੀ ਗਈ ਹੈ। ਸਮਾਰਟਫੋਨ 30 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ।