OnePlus 6 ਤੇ 6T ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ

12/30/2018 4:53:15 PM

ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਵਨਪਲੱਸ 6 ਅਤੇ ਵਨਪਲੱਸ 6ਟੀ ਨੂੰ ਨਵੀਂ ਸਾਫਟਵੇਅਰ ਅਪਡੇਟ ਦੇਣੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵਨਪਲੱਸ 6ਟੀ ਲਈ OxygenOS Open Beta 2 ਅਤੇ ਵਨਪਲੱਸ 6 ਲਈ Open Beta 10 ਅਪਡੇਟ ਦੇ ਰਹੀ ਹੈ। ਇਸ ਅਪਡੇਟ ਦੇ ਨਾਲ ਕੰਪਨੀ ਆਪਣੇ ਇਨ੍ਹਾਂ ਡਿਵਾਈਸਿਜ਼ ਨੂੰ ਅਪਡੇਟ ਕਰਨ ਦੇ ਨਾਲ ਹੀ ਹੋਰ ਵੀ ਕਈ ਨਵੇਂ ਫੀਚਰ ਉਪਲੱਬਧ ਕਰਵਾ ਰਹੀ ਹੈ ਜਿਨ੍ਹਾਂ ’ਚ ਸਿਸਟਮ, ਫੋਨ, ਗੈਲਰੀ ਅਤੇ ਲਾਂਚਰ ਦਾ ਆਪਟੀਮਾਈਜੇਸ਼ਨ ਮੁੱਖ ਹੈ। 

ਇਸ ਅਪਡੇਟ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦੇ ਨਾਲ ਦਿੱਤਾ ਜਾਣ ਵਾਲਾ ਨਵਾਂ ਕਾਲਰ ਆਈਡੈਂਟੀਫਿਕੇਸ਼ਨ ਫੀਚਰ। ਕੰਪਨੀ ਇਸ ਫੀਚਰ ਨੂੰ ਸਿਰਫ ਭਾਰਤੀ ਵਨਪਲੱਸ ਯੂਜ਼ਰਜ਼ ਲਈ ਉਪਲੱਬਧ ਕਰਵਾ ਰਹੀ ਹੈ। ਇਸ ਨਵੀਂ ਅਪਡੇਟ ਨੂੰ ਕੰਪਨੀ ਓਵਰ ਦਿ ਏਅਰ (ਓ.ਟੀ.ਏ.) ਰਾਹੀਂ ਡਿਵਾਈਸਿਜ਼ ਤਕ ਪਹੁੰਚਾ ਰਹੀ ਹੈ। ਦੱਸ ਦੇਈਏ ਕਿਵਨਪਲੱਸ ਦਾ ਇਹ ਅਪਡੇਟ ਬੀਟਾ ਵਰਜਨ ’ਚ ਹੈ ਅਤੇ ਯੂਜ਼ਰਜ਼ ਨੂੰ ਇਸ ਅਪਡੇਟ ਨੂੰ ਇੰਸਟਾਲ ਕਰਨ ’ਤੇ ਫੋਨ ’ਚ ਕੁਝ ਬਗਸ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਬੀਟਾ ਟੈਸਟਿੰਗ ਤੋਂ ਬਾਅਦ ਜਲਦੀ ਹੀ ਇਸ ਅਪਡੇਟ ਦਾ ਫਾਈਨਲ ਵਰਜਨ ਜਾਰੀ ਕਰ ਦਿੱਤਾ ਹੈ।

ਜੋ ਯੂਜ਼ਰਜ਼ ਪਹਿਲਾਂ ਤੋਂ ਹੀ ਅਪਣੇ ਵਨਪਲੱਸ 6ਟੀ ਅਤੇ ਵਨਪਲੱਸ 6 ਡਿਵਾਈਸਿਜ਼ ’ਤੇ ਬੀਟਾ ਸਾਫਟਵੇਅਰ ਚਲਾ ਰਹੇ ਹਨ ਉਨ੍ਹਾਂ ਨੂੰ ਵੀ ਕੰਪਨੀ ਦੀ ਇਹ ਲੇਟੈਸਟ ਅਪਡੇਟ ਜਲਦੀ ਹੀ ਮਿਲ ਜਾਵੇਗੀ। ਨਵੀਂ ਓਪਨ ਬੀਟਾ ਅਪਡੇਟ ’ਚ ਸਕਰੀਨ ਦੀ ਬ੍ਰਾਈਟਨੈੱਸ ’ਚ ਸੁਧਾਰ ਕੀਤਾ ਗਿਆਹੈ। ਇਸ ਦੇ ਨਾਲ ਹੀ ਸਿਸਟਮ ਨੂੰ ਸਮੂਦਲੀ ਰਨ ਕਰਾਉਣ ਲਈ ਕਈ ਬਗ ਫਿਕਸ ਵੀ ਕੀਤੇ ਗਏ ਹਨ। ਫੋਨ ਦੇ ਗੈਲਰੀ ਐਪ ’ਚ ਕੰਪਨੀ ਨੇ ਕਈਬਿਹਤਰੀਨ ਬਦਲਾਅ ਕੀਤੇ ਗਏ ਹਨ ਜਿਸ ਨਾਲ ਯੂਜ਼ਰਜ਼ ਆਪਣੀ ਫੋਟੋ ਅਤੇ ਵੀਡੀਓ ਦਾ ਇਕ ਕਲੈਕਸ਼ਨ ਬਣਾਉਣ ਦੇ ਨਾਲ ਹੀ ਉਸ ਨੂੰ ਕਾਪੀ ਅਤੇ ਮੂਵ ਵੀ ਕਰ ਸਕਦੇ ਹਨ।