OnePlus 5 ਸਮਾਰਟਫੋਨ ਬਿਨ੍ਹਾਂ ਇਨਵਾਈਟ ਦੇ ਵੀ ਸੇਲ ਲਈ ਹੋਵੇਗਾ ਉਪਲੱਬਧ

06/12/2017 2:25:09 PM

ਜਲੰਧਰ-ਇਸ ਸਾਲ ਦੇ ਸਭ ਤੋਂ ਜਿਆਦਾ waiting List ਸਮਾਰਟਫੋਨ 'ਚ ਇਕ Oneplus 5 ਸਮਾਰਟਫੋਨ  ਨੂੰ 22 ਜੂਨ ਨੂੰ ਲਾਂਚ ਕੀਤਾ ਜਾਣਾ ਹੈ ਅਤੇ ਉਤਸ਼ਾਹੀ ਲੋਕਾਂ ਨੂੰ ਇਸ ਸਮੇਂ Invited ਹੋਣ ਦੇ ਨਾਲ ਖੁਸ਼ਕਿਸਮਤ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਜਦੋਂ ਵਨਪਲੱਸ ਦਾ ਟੂਰ ਸ਼ੁਰੂ ਕੀਤਾ ਤਾਂ ਗ੍ਰਾਹਕਾਂ ਨੂੰ ਖਰੀਦਦਾਰੀ ਕਰਨ ਦੇ ਲਈ E-invitation ਹੋਣਾ ਜ਼ਰੂਰੀ ਸੀ। ਹਾਲਾਂਕਿ ਵਨਪਲੱਸ 3 ਦੇ ਲਾਂਚ ਦੇ ਬਾਅਦ ਨਾਲ ਕੰਪਨੀ ਨੇ Invited ਸਿਸਟਮ ਨੂੰ ਛੱਡ ਦਿੱਤਾ ਸੀ  ਅਤੇ ਵਨਪਲੱਸ 5 ਦੇ ਨਾਲ ਵੀ ਲਾਗੂ ਕੀਤਾ ਜਾਵੇਗਾ। ਕੰਪਨੀ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਵਨਪਲੱਸ 5 ਸਾਰਿਆਂ ਦੇ ਲਈ ਖੁੱਲਿਆ ਰਹੇਗਾ।ਵਨਪਲੱਸ 5 ਸਮਾਰਟਫੋਨ  ਭਾਰਤ 'ਚ 22 ਜੂਨ ਨੂੰ ਲਾਂਚ ਹੋਵੇਗਾ। ਜਿਸ ਨੂੰ ਲੈ ਕੇ ਖਬਰ ਆ ਰਹੀਂ ਸੀ ਕਿ ਵਨਪਲੱਸ ਦਾ ਮੁੰਬਈ 'ਚ ਹੋਣ ਵਾਲੇ ਇਹ Event Fans ਵੀ ਅਟੈਂਡ ਕਰ ਸਕਦੇ ਹੈ। ਇਸ ਦੇ ਲਈ 999 ਰੁਪਏ ਦਾ ਇੰਵਾਇਟ ਖਰੀਦਣਾ ਹੋਵੇਗਾ ਪਰ  IBTimes ਦੀ ਰਿਪੋਰਟ ਦੇ ਅਨੁਸਾਰ ਇਹ ਟਿਕਟ 22 ਜੂਨ ਨੂੰ ਐੱਮ.ਐੱਫ.ਸੀ.ਆਈ. ਡੋਮ (ਮੁੰਬਈ) 'ਚ ਪ੍ਰਵੇਸ਼ ਦੇ ਲਈ ਹੈ। ਜਦੋਂ ਸਮਾਰਟਫੋਨ ਦਾ ਐਕਸਪੋਜ਼ਰ ਕੀਤਾ ਜਾਵੇਗਾ। ਸਪੈਸਲ ਐਂਟਰੀ ਟਿਕਟ ਪ੍ਰਸ਼ੰਸਕਾਂ ਨੂੰ ਮੁਫਤ ਗਿਫਟ ਜਿਵੇਂ-ਟੀ-ਸ਼ਰਟ, ਟ੍ਰੈਵਲ ਬੈਂਗ ਅਤੇ ਧੁੱਪ ਦਾ ਚਸ਼ਮਾ ਆਦਿ ਮਿਲ ਸਕਦਾ ਹੈ। ਇਸ ਇੰਨਵਾਇਟ ਤੋਂ ਫੋਨ ਦੀ ਖਰੀਦਾਰੀ ਦਾ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।
ਹੁਣ ਤੱਕ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਵਨਪਲੱਸ 5 ਨੂੰ ਕੰਪਨੀ ਕਵਾਲਕਾਮ ਦੇ ਸਨੈਪਡ੍ਰੈਗਨ 835 ਚਿਪਸੈਟ ਦੇ ਨਾਲ ਪੇਸ਼ ਕਰ ਸਕਦੀ ਹੈ। ਵਨਪਲੱਸ 5 ਦੇ ਡਿਜ਼ਾਇੰਨ ਅਤੇ ਲੁਕ ਨਾਲ ਜੁੜੇ ਕੁਝ ਕਾਂਨਸੈਪਟ ਇਮੇਜ ਅਤੇ ਵੀਡੀਓ ਵੀ ਸਾਹਮਣੇ ਆਈ ਹੈ। ਜਿਸਦੇ ਮੁਤਾਬਿਕ ਇਹ ਸਮਾਰਟਫੋਨ ਦੇਖਣ 'ਚ ਕਾਫੀ ਹੱਦ ਤੱਕ ਵਨਪਲੱਸ 3 ਟੀ ਦੇ ਬਰਾਬਰ ਹੋ ਸਕਦਾ ਹੈ। ਇਸ 'ਚ ਖਾਸ ਫੀਚਰ ਦੇ ਤੌਰ 'ਤੇ ਫੋਟੋਗ੍ਰਾਫੀ ਦੇ ਲਈ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ। ਪਿਛਲੇ ਸਾਲ ਕੰਪਨੀ ਨੇ 6GB ਰੈਮ ਦੇ ਨਾਲ ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਲੀਕ ਖਬਰਾਂ ਦੇ ਮੁਤਾਬਿਕ ਇਸ ਸਾਲ ਲਾਂਚ ਹੋਣ ਵਾਲੇ ਵਨਪਲੱਸ 5 'ਚ 8GB ਰੈਮ ਉਪਲੱਬਧ ਹੋ ਸਕਦੀ ਹੈ। ਪਿਛਲੇ ਦਿਨਾਂ 'ਚ ਇਹ ਸਮਾਰਟਫੋਨ Geekbuying ਸਾਈਟ 'ਤੇ ਲਿਸਟ ਹੋਇਆ ਸੀ ਅਤੇ ਲਿਸਟਿੰਗ 'ਚ ਇਸ ਸਮਾਰਟਫੋਨ 'ਚ 8GB ਰੈਮ ਦੇ ਨਾਲ ਦਰਸਾਇਆ ਗਿਆ ਸੀ। ਹਾਲ ਹੀ 'ਚ Antutu ਬੈਂਚਮਾਰਕਿੰਗ ਸਾਈਟ 'ਤੇ ਲਿਸਟ ਹੋਏ ਵਨਪਲੱਸ 5 ਦੇ ਫੀਚਰਸ 'ਚ 6GB ਦੀ ਜਾਣਕਾਰੀ ਦਿੱਤੀ ਗਈ ਹੈ।
ਵਨਪਲੱਸ 5 ਸਮਾਰਟਫੋਨ 'ਚ ਆਈਪੀ 68 ਸਰਟੀਫਾਇਡ ਹੋ ਸਕਦਾ ਹੈ ਜੋ ਕਿ ਪਾਣੀ, ਧੂਲ ਅਤੇ ਮਿੱਟੀ ਰੋਧਕ ਬਣਾਉਦਾ ਹੈ। ਇਸ ਸਮਾਰਟਫੋਨ 'ਚ ਕਵਿੱਕ ਚਾਰਜ 4.0 ਸਪੋਟ ਦੇ ਨਾਲ 4,000mAh ਦੀ ਬੈਟਰੀ ਹੋ ਸਕਦੀ ਹੈ। ਇਸਦੇ ਡਿਸਪਲੇ ਦੀ ਗੱਲ ਕਰੀਏ ਤਾਂ ਇਸ 'ਚ ਵੀ ਗੈਲੇਕਸੀ ਐੱਸ.7 ਐਜ ਦੇ ਬਰਾਬਰ ਡਿਊਲ ਕਵਰਡ ਐਡ ਡਿਸਪਲੇ ਉਪਲੱਬਧ ਹੋਵੇਗਾ। ਵਨਪਲੱਸ 5 'ਚ 5.5 ਇੰਚ ਦਾ QHD  ਅਮੋਲਡ ਡਿਸਪਲੇ ਹੋਵੇਗਾ। ਜਿਸ 'ਚ 3 ਜੀ. ਸਟ੍ਰੀਮਿੰਗ ਵੀਡੀਓ ਤਕਨੀਕ ਦਾ ਉਪਯੋਗ ਹੋ ਸਕਦਾ ਹੈ। ਇਹ ਸਮਾਰਟਫੋਨ ਐਂਡਰਾਈਡ 7.0 ਨਾਗਟ 'ਤੇ ਪੇਸ਼ ਹੋ ਸਕਦਾ ਹੈ। ਇਸ ਦੇ ਇਲਾਵਾ ਰਿਪੋਰਟ ਦੇ ਅਨੁਸਾਰ ਇਹ ਸਮਾਰਟਫੋਨ 6 ਜੀ.ਬੀ ਰੈਮ ਅਤੇ 8 ਜੀ.ਬੀ ਦੋ ਰੈਮ ਵੇਂਰੀਅੰਟ 'ਚ ਲਾਂਚ ਹੋ ਸਕਦਾ ਹੈ।  ਜਿਸ 'ਚ ਕੁਵਿੱਕ ਚਾਰਜ ਦੇ ਲਈ ਡੈਸ਼ ਸਪੋਟ ਉਪਲੱਬਧ ਹੋਵੇਗਾ। ਸਮਾਰਟਫੋਨ 'ਚ ਆਈਰਿਸ ਸਕੈਨਰ ਅਤੇ ਰੇਟਿਨਾ ਸਕੈਨਰ ਵਰਗੇ ਫੀਚਰਸ ਵੀ ਉਪਲੱਬਧ ਹੋਣਗੇ।