8GB ਰੈਮ ਤੇ Snapdragon 835 ਪ੍ਰੋਸੈਸਰ ਦੇ ਨਾਲ ਲੈਸ ਹੋਵੇਗਾ OnePlus 5

02/28/2017 6:52:34 PM

ਜਲੰਧਰ: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨ ਪਲੱਸ ਹਰ ਵਾਰ ਵਧੀਆ ਡਿਜ਼ਾਈਨ ਅਤੇ ਚੰਗੇ ਪਰਫਾਰਮੈਂਸ ਵਾਲੇ ਸਮਾਰਟਫੋਨ ਲਾਂਚ ਕਰਦੀ ਹੈ। ਹਾਲਹੀ ''ਚ ਮਿਲੀ ਜਾਣਕਾਰੀ ਮੁਤਾਬਕ ਵਨ ਪਲੱਸ ਦਾ ਅਗਲਾ ਫਲੈਗਸ਼ਿਪ OnePlus  5 ਹੋਵੇਗਾ। ਇਸ ਕੰਪਨੀ ਨੂੰ ਘੱਟ ਕੀਮਤ ''ਚ ਦਮਦਾਰ ਸਪੈਸੀਫਿਕੇਸ਼ਨ ਅਤੇ ਡਿਜ਼ਾਈਨ ਦੇ ਲਈ ਮੰਨਿਆ ਜਾਂਦਾ ਹੈ, ਇਸ ਲਈ ਜ਼ਾਹਰ ਹੈ ਕਿ ਇਸ ਦੇ ਫਲੈਗਸ਼ਿਪ ਸਮਾਰਟਫੋਨ ''ਚ ਦਮਦਾਰ ਸਪੈਸੀਫਿਕੇਸ਼ਨ ਹੀ ਹੋਣਗੇ। 

ਰਿਪੋਰਟ ਮੁਤਾਬਕ OnePlus 5 ਦੀ ਸਭ ਤੋਂ ਵੱਡੀ ਖਾਸੀਅਤ ਇਸ ''ਚ ਦਿੱਤੀ ਜਾਣ ਵਾਲੀ ਡਿਊਲ ਕਵਰਡ ਡਿਸਪਲੇ ਹੋ ਸਕਦੀ ਹੈ ਜੋ Galaxy S7 Edge ''ਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਦੀ ਬਾਡੀ Mi Mix ਦੀ ਤਰ੍ਹਾਂ ਬੇਜ਼ਲ ਨਹੀਂ ਹੋਵੇਗੀ ਅਤੇ ਸਿਰਫ ਸਕਰੀਨ ਹੀ ਹੋਵੇਗੀ । ਇਸ ਦੇ ਇਲਾਵਾ ਇਸ ''ਚ ਕਵਾਲਕਮ ਦਾ ਫਲੈਗਸ਼ਿਪ ਪ੍ਰੋਸੈਸਰ Snapdragon835 ਹੋਵੇਗਾ ਅਤੇ ਇਸ ''ਚ 8 ਜੀ. ਬੀ. ਦਾ ਰੈਮ ਦਿੱਤੀ ਜਾਵੇਗੀ। ਇਸ ਦੀ ਇੰਟਰਨਲ ਮੈਮਰੀ 256 ਜੀ. ਬੀ. ਹੋ ਸਕਦੀ ਹੈ। 

ਰਿਪੋਰਟ ''ਚ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਦਾ ਰਿਅਰ ਕੈਮਰਾ 23MP ਹੋਵੇਗਾ ਜਦ ਕਿ ਸੈਲਫੀ ਦੇ ਲਈ ਇਸ ''ਚ 16MP ਦਾ ਫਰੰਟ ਫੇਸਿੰਗ ਕੈਮਰਾ ਹੋਵੇਗਾ, ਜਿਸ ਦੀ ਬੈਟਰੀ 4,000 mAh ਦੀ ਹੋ ਸਕਦੀ ਹੈ ਅਤੇ ਪਿਛਲੇ ਵੈਰਿਐਂਟ ਦੀ ਤਰ੍ਹਾਂ ਇਸ ''ਚ ਵੀ USB Type C ਦਿੱਤਾ ਜਾਵੇਗਾ। ਜ਼ਾਹਰ ਹੈ ਕਿ ਹੁਣ ਨਵੇਂ ਫਲੈਗਸ਼ਿਪ ਐਂਡਰਾਇਡ ਸਮਾਰਟਫੋਨ ਨੂਗਟ ਨੂੰ ਸਪੋਟ ਕਰੇਗਾ।