ਬਿਹਤਰ ਗੇਮਿੰਗ ਮੋਡ ਨਾਲ ਵਨਪਲੱਸ 5 ਤੇ 5ਟੀ ਨੂੰ ਮਿਲੀ ਨਵੀਂ ਬੀਟਾ ਅਪਡੇਟ

01/29/2019 12:17:47 PM

ਗੈਜੇਟ ਡੈਸਕ- ਚੀਨੀ ਸਮਾਰਟਫੋਨ ਮੇਕਰ OnePlus ਆਪਣੇ ਫਲੈਗਸ਼ਿਪ ਕਿਲਰ ਸਮਾਰਟਫੋਨਸ ਲਈ ਜਾਣਿਆ ਜਾਂਦਾ ਹੈ ਤੇ ਨਾਲ ਹੀ ਕੰਪਨੀ ਸਮਾਰਟਫੋਨ ਨੂੰ ਜਲਦ ਤੋਂ ਜਲਦ ਲੇਟੈਸਟ ਅਪਡੇਟ ਦੇਣ ਲਈ ਵੀ ਕਾਫ਼ੀ ਪਾਪੂਲਰ ਹੈ। ਕੰਪਨੀ ਨੇ ਆਪਣੇ ਸਾਫਟਵੇਅਰ ਬਿਲਡ ਦਾ Open Beta ਵੀ ਰਿਲੀਜ ਕੀਤਾ ਹੈ, ਜਿਸ 'ਚ ਯੂਜ਼ਰਸ ਸਟੇਬਲ ਅਪਡੇਟ 'ਚ ਆਉਣ ਤੋਂ ਪਹਿਲਾਂ ਹੀ ਨਵੇਂ ਫੀਚਰਸ ਤੇ ਬਦਲਾਵਾਂ ਨੂੰ ਐਕਸਪੀਰੀਅੰਸ ਕਰ ਸਕਦੇ ਹਨ। ਭਲੇ ਹੀ ਕੰਪਨੀ ਨੇ ਹਾਲ ਹੀ 'ਚ ਆਪਣਾ ਲੇਟੈਸਟ ਸਮਾਰਟਫੋਨ ਵਨਪਲਸ 6ਟੀ ਲਾਂਚ ਕਰ ਦਿੱਤਾ ਹੈ ਪਰ ਕੰਪਨੀ ਅਜੇ ਵੀ ਆਪਣੇ ਦੋ ਸਾਲ ਪੁਰਾਣੇ ਸਮਾਰਟਫੋਨ ਵਨਪਲੱਸ 5 ਤੇ 5T ਨੂੰ ਨਹੀਂ ਭੁੱਲੀ ਹੈ।

ਵਨਪਲੱਸ ਨੇ ਇਸ ਦੋਨਾਂ ਸਮਾਰਟਫੋਨਸ ਲਈ ਐਂਡ੍ਰਾਇਡ 9 ਪਾਈ ਬੇਸਡ ਲੇਟੈਸਟ OxygenOS ਓਪਨ Beta ਰਿਲੀਜ ਕੀਤੀ ਹੈ। ਇਨ੍ਹਾਂ 'ਚੋਂ ਵਨਪਲੱਸ 5 ਨੂੰ Open Beta 26 ਤੇ ਵਨਪਲੱਸ 5ਟੀ ਨੂੰ Open Beta 24 ਮਿਲ ਰਿਹਾ ਹੈ। ਅਪਡੇਟ ਪਹਿਲਾਂ ਦੀ ਅਪਡੇਟ 'ਚ ਆਈ ਕਈ ਸਮੱਸਿਆਵਾਂ ਨੂੰ ਫਿਕਸ ਕਰਦੀ ਹੈ ਤੇ ਸਮਾਰਟਫੋਨ 'ਚ ਕਈ ਸੁਧਾਰ ਵੀ ਲੈ ਕੇ ਆਉਂਦੀ ਹੈ। ਅਪਡੇਟ 'ਚ ਸਮਾਰਟਫੋਨ ਲਈ ਕਈ ਸਿਸਟਮ ਲੈਵਲ ਬਦਲਾਅ ਵੀ ਕੀਤੇ ਗਏ ਹਨ। ਇਨ੍ਹਾਂ 'ਚ ਸਕ੍ਰੀਨਸ਼ਾਟ ਫੰਗਸ਼ਨ 'ਚ ਸੁਧਾਰ ਤੇ ਲੈਂਡਸਕੇਪ ਮੋਡ 'ਚ ਵੀਡੀਓ ਵੇਖਦੇ ਹੋਏ ਕਵਿੱਕ ਰਿਪਲਾਈ ਸਪੋਰਟ ਜੋੜਨਾ ਸ਼ਾਮਲ ਹੈ। ਚੇਂਜਲਾਗ ਮੁਤਾਬਕ, ਸਮਾਰਟਫੋਨ 'ਚ ਪਹਿਲਾਂ ਤੋਂ ਬਿਹਤਰ ਗੇਮਿੰਗ ਮੋਡ ਵੀ ਜੋੜਿਆ ਗਿਆ ਹੈ, ਪਰ ਇਸ ਬਦਲਾਅ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।  

ਜੇਕਰ ਫਿਰ ਵੀ ਤੁਸੀਂ ਇਸ 2eta ਵਰਜਨ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਵਨਪਲੱਸ ਦੀ ਆਫਿਸੀਅਲ ਵੈੱਬਸਾਈਟ ਦੇ ਪੇਜ(oneplus.in/support/softwareupgrade) 'ਚ ਜਾ ਕੇ ਇਸ ਦੀ Beta ROM ਡਾਊਨਲੋਡ ਕਰ ਸਕਦੇ ਹੋ।