ਜਲਦ ਹੀ ਲਾਂਚ ਹੋ ਸਕਦਾ ਹੈ OnePlus 5 ਸਮਾਰਟਫੋਨ,ਜਾਣੋ ਫੀਚਰਸ

Tuesday, Apr 11, 2017 - 10:26 AM (IST)

ਜਲੰਧਰ-OnePlus 3T ਦੀ ਲਾਂਚਿੰਗ ਦੇ ਕੁਝ ਮਹੀਨਿਆਂ ਬਾਅਦ ਹੀ ਕੰਪਨੀ ਨੇ ਇਸ ਫੋਨ ਦੀ ਅਪਗ੍ਰੇਡ ਵਰਜ਼ਨ ਲਿਆਉਣ ਦੀ ਤਿਆਰੀ ਕਰ ਰਹੀਂ ਹੈ। ਖਬਰਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ OnePlus 5 ''ਚ ਪਹਿਲਾਂ ਹੀ ਜਿਆਦਾ ਵਿਆਪਕ ਅਪਡੇਟ ਦਿੱਤਾ ਜਾ ਸਕਦਾ ਹੈ। ਚਾਨੀਜ਼ ਪਬਲੀਕੇਸ਼ਨ PCPop ਦੀ ਨਵੀਂ ਰਿਪੋਰਟ ਦੇ ਮੁਤਾਬਿਕ ਇਸ ਸਮਾਰਟਫੋਨ ''ਚ 8 ਜੀ. ਬੀ. ਰੈਮ ਦਿੱਤੀ ਗਈ ਹੈ। ਨਾਲ ਹੀ ਇਹ ਫੋਨ ਕਵਾਲਕਾਮ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੈਸੈਸਰ ''ਚ ਲੈਸ ਹੋ ਸਕਦਾ ਹੈ। ਗ੍ਰਾਫਿਕਸ ਦੇ ਲਈ ਇਸ ''ਚ ਅਡ੍ਰੈਨੋ 540 ਜੀ. ਪੀ. ਯੂ. ਦਿੱਤਾ ਜਾ ਸਕਦਾ ਹੈ।

OnePlus 5 ''ਚ ਕੀ ਹੋ ਸਕਦਾ ਹੈ ਖਾਸ?

OnePlus 5 ਪਹਿਲਾਂ ਤੋਂ ਜਿਅਦਾ ਬੇਹਤਰ ਡਿਜ਼ਾਇਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਫ੍ਰੰਟ ਡਿਸਪਲੇ ਫੁਲ ਐੱਚ. ਡੀ. ਦੀ ਜਗ੍ਹਾਂ ਕਵਾਡ ਐੱਚ. ਡੀ. ''ਚ ਲੈਸ ਹੋਣ ਦੀ ਸੰਭਾਵਨਾ ਹੈ। ਇਸ ਦਾ ਪਿਕਸਲ ਰੇਜੋਲੂਸ਼ਨ 1440x2560 ਹੋ ਸਕਦਾ ਹੈ। iPhone 7 ਅਤੇ LG G6 ਦੀ ਤਰ੍ਹਾਂ ਇਹ ਫੋਨ ਡਿਊਲ ਕੈਮਰਾ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਰਿਪੋਰਟ ''ਚ ਇਹ ਦੱਸਿਆ ਗਿਆ ਹੈ ਕਿ OnePlus 5 ਇਸ ਸਾਲ ਦੀ ਦੂਜੀ ਛਿਮਾਹੀ ''ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 500 ਡਾਲਰ ਮਤਲਬ ਕਿ ਕਰੀਬ 32,000 ਰੁਪਏ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਕੰਪਨੀ ਨੇ OnePlus 3T ਦਾ ਮਿਨਾਇਟ ਬਲੈਕ ਵੇਂਰਿਅੰਟ ਲਾਂਚ ਕੀਤਾ ਸੀ। ਇਸ ਦੀ ਕੀਮਤ 34,999 ਰੁਪਏ ਹੈ। ਇਹ ਫੋਨ  128 ਜੀ. ਬੀ. ਵੇਂਰਿਅੰਟ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਹ ਫੋਨ 2.35 ਗੀਗਾਹਰਟਜ਼ ਸਨੈਪਡ੍ਰੈਗਨ 821 ਪ੍ਰੋਸੈਸਰ ਅਤੇ 6 ਜੀ. ਬੀ. ਰੈਮ ''ਚ ਲੈਸ ਹਨ। ਫੋਟੋਗਾ੍ਰਫੀ ਦੇ ਲਈ ਇਸ ''ਚ 16 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। 16 ਮੈਗਾਪਿਕਸਲ ਦਾ ਹੀ ਫ੍ਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਸ ਫੋਨ ''ਚ 4k ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਇਸ ''ਚ 3400 mAh ਦੀ ਬੈਟਰੀ ਦਿੱਤੀ ਗਈ ਹੈ, ਜੋ ਡੈਸ਼ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ।


Related News