OnePlus 5 ਤੇ 5T ਨੂੰ ਮਿਲਣੀ ਸ਼ੁਰੂ ਹੋਈ OxygenOS ਅਪਡੇਟ

11/12/2018 10:48:29 AM

ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਦੋ ਸਮਾਰਟਫੋਨਜ਼ ਵਨਪਲੱਸ 5 ਅਤੇ ਵਨਪਲੱਸ 5ਟੀ ਲਈ ਨਵੀਂ ਸਾਫਟਵੇਅਰ ਅਪਡੇਟ OxygenOS 5.1.7 ਰੋਲ-ਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਅਪਡੇਟ ਦੇ ਨਾਲ ਅਕਤੂਬਰ 2018 ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਪਡੇਟ ’ਚ Project Treble ਨੂੰ ਵੀ ਐਡ ਕੀਤਾ ਗਿਆ ਹੈ। ਗੂਗਲ ਦਾ ਪ੍ਰਾਜੈੱਕਟ ਟ੍ਰੈਬਲ ਇਹ ਯਕੀਨੀ ਕਰਦਾ ਹੈ ਕਿ ਫੋਨ ’ਚ ਸਮੇਂ-ਸਮੇਂ ’ਤੇ ਅਪਡੇਟ ਆਉਂਦੇ ਰਹਿਣ। ਅਪਡੇਟ ਤੋਂ ਬਾਅਦ ਜੇਕਰ ਇਸ ਫੋਨ ’ਤੇ Android 9.0 Pie ਜੇਨੇਰਿਕ ਸਿਸਟਮ ਨੂੰ ਡਾਊਨਲੋਡ ਕਰ ਦਿੱਤਾ ਜਾਵੇ ਤਾਂ ਇਹ ਯੂਜ਼ਰ ਨੂੰ ਗੂਗਲ ਪਿਕਸਲ ਵਾਲਾ ਫੀਲ ਦੇਵੇਗਾ। ਇਸ ਤੋਂ ਇਲਾਵਾ ਵੋਡਾਫੋਨ-ਆਈਡੀਆ ਯੂਜ਼ਰ ਹੁਣ ਇਸ ’ਤੇ ਬਾਈ ਡਿਫਾਲਟ VoLTE ਸਰਵਿਸ ਦਾ ਲਾਭ ਲੈ ਸਕਣਗੇ।

ਪਹਿਲਾਂ ਇਸ ਫੋਨ ਦਾ ਬਲੂਟੁੱਥ ਕਾਰ ਦੇ ਬਲੂਟੁੱਥ ਨਾਲ ਜਲਦੀ ਪੇਅਰ ਨਹੀਂ ਹੁੰਦਾ ਸੀ, ਜਿਸ ਕਾਰਨ ਵਨਪਲੱਸ 5 ਅਤੇ 5ਟੀ ਦੇ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਹੁੰਦੀ ਸੀ। ਨਵੀਂ ਅਪਡੇਟ ਦੇ ਨਾਲ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ ਜੋ ਵੀ ਬਗਸ ਸਨ ਉਨ੍ਹਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਨਪਲੱਸ 5 ਅਤੇ 5ਟੀ ਦੀ ਨਵੀਂ ਅਪਡੇਟ ਇਨ੍ਹਾਂ ਫੋਨਜ਼ ’ਤੇ ਆਟੋਮੈਟਿਕਲੀ ਡਿਟੈਕਟ ਹੋ ਜਾਂਦੀ ਹੈ ਪਰ ਜੇਕਰ ਕੁਝ ਡਿਵਾਈਸਿਜ਼ ’ਤੇ ਇਹ ਆਟੋਮੈਟਿਕਲੀ ਡਿਟੈਕਟ ਨਾ ਕਰੇ ਤਾਂ ਤੁਸੀਂ ਆਪਣੇ ਫੋਨ ਦੇ ਸਿਸਟਮ ਅਪਡੇਟ ਆਪਸ਼ਨ ’ਚ ਜਾ ਕੇ ਇਸ ਨੂੰ ਚੈਕ ਕਰ ਸਕਦੇ ਹੋ।