OnePlus 5 ਤੇ 5T ਲਈ ਐਂਡਰਾਇਡ ਪਾਈ ਬੀਟਾ ਅਪਡੇਟ ਜਾਰੀ

12/12/2018 3:40:28 PM

ਗੈਜੇਟ ਡੈਸਕ– ਵਨਪਲੱਸ 5 ਅਤੇ 5ਟੀ ਸਮਾਰਟਫੋਨ ਲਈ ਐਂਡਰਾਇਡ 9 ਪਾਈ ਆਧਾਰਿਤ ਆਕਸੀਜਨ ਓਪਨ ਬੀਟਾ 22 ਅਤੇ ਐਂਡਰਾਇਡ 9 ਪਾਈ ਆਧਾਰਿਤ ਆਕਸੀਜਨ ਓਪਨ ਬੀਟਾ 20 ਨੂੰ ਜਾਰੀ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਵਨਪਲੱਸ 5 ਅਤੇ ਵਨਪਲੱਸ 5ਟੀ ਯੂਜ਼ਰਜ਼ ਲਈ ਐਂਡਰਾਇਡ 9 ਪਾਈ ਆਧਾਰਿਤ ਹਾਈਡ੍ਰੋਜਨ ਓ.ਐੱਸ. 9.0 ਪਬਲਿਕ ਬੂਟਾ ਅਪਡੇਟ ਜਾਰੀ ਕੀਤੀ ਸੀ। ਚੇਂਜਲਾਗ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਨਵੀਂ ਬੀਟਾ ਅਪਡੇਟ ਨਵੇਂ ਯੂ.ਆਈ., ਨੈਵੀਗੇਸ਼ਨ ਜੈਸਚਰ, ਨਵੇਂ ਡੀ.ਐੱਨ.ਡੀ. ਮੋਡ ਅਤੇ ਹੋਰ ਫੀਚਰਜ਼ ਦੇ ਨਾਲ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਵਨਪਲੱਸ 6 ਅਤੇ 6ਟੀ ਸਮਾਰਟਫੋਨ ਐਂਡਰਾਇਡ ਪਾਈ ’ਤੇ ਚੱਲਦੇ ਹਨ। ਵਨਪਲੱਸ ਨੇ ਫੋਰਮ ਪੇਜ ’ਤੇ ਐਲਾਨ ਕਰਦੇ ਹੋਏ ਦੱਸਿਆ ਕਿ ਵਨਪਲੱਸ 5 ਲਈ ਐਂਡਰਾਇਡ ਪਾਈ ਆਧਾਰਿਤ ਆਕਸੀਜਨ ਓ.ਐੱਸ. ਓਪਨ ਬੀਟਾ 22 ਅਤੇ ਵਨਪਲੱਸ 5ਟੀ ਲਈ ਐਂਡਰਾਇਡ 9 ਪਾਈ ਆਧਾਰਿਤ ਆਕਸੀਜਨ ਓਪਨ ਬੀਟਾ 20 ਨੂੰ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਵਨਪਲੱਸ ਐਂਡਰਾਇਡ ਪੀ ਬੀਟਾ ਪ੍ਰੋਗਰਾਮ ਦਾ ਹਿੱਸਾ ਹੈ।

ਇਹ ਬੀਟਾ ਅਪਡੇਟ ਹੈ ਤਾਂ ਹੋ ਸਕਦਾ ਹੈ ਕਿ ਇਸ ਵਿਚ ਕਈ ਬਗ ਵੀ ਹੋਣ। ਜੇਕਰ ਤੁਸੀਂ ਐਂਡਰਾਇਡ ਪਾਈ ਆਧਾਰਿਤ ਆਕਸੀਜਨ ਓ.ਐੱਸ. ਓਪਨ ਬੀਟਾ ਅਪਡੇਟ ਨੂੰ ਟਰਾਈ ਕਰਨ ਦਾ ਵਿਚਾਰ ਕਰ ਰਹੇ ਹੋ ਤਾਂ ਇਨ੍ਹਾਂ ਨਿਰਦੇਸ਼ਾਂ ਨੂੰ ਪਹਿਲਾਂ ਧਿਆਨ ਨਾਲ ਪੜ ਲਓ। ਵਨਪਲੱਸ 5 ਅਤੇ 5ਟੀ ਨੂੰ ਮਿਲੇ ਬੀਟਾ ਅਪਡੇਟ ਦੇ ਨਾਲ ਕੰਪਨੀ ਨੇ ਵੈਦਰ ਐਪ, ਇੰਪਰੂਵ ਸਰਚ ਫੰਕਸ਼ਨ ਅਤੇ ਕਈ ਬਗਸ ਨੂੰ ਫਿਕਸ ਕੀਤਾ ਹੈ। ਪੈਰੇਲਲ ਐਪਸ ’ਚ ਟੈਲੀਗ੍ਰਾਮ, ਡਿਸਕੋਰਡ, ਆਈ.ਐੱਮ.ਓ., ਉਬਰ ਅਤੇ ਓਲਾ ਸਪੋਰਟ ਨੂੰ ਵੀ ਜੋੜਿਆ ਗਿਆ ਹੈ।

ਦੱਸ ਦੇਈਏ ਕਿ ਸਪੀਡ ਡਾਇਲ, ਐਮਰਜੈਂਸੀ ਰੈਸਕਿਊ, ਕਾਲਿੰਗ ਇੰਟਰਫੇਸ ਆਦਿ ਲਈ ਅਪਡੇਟ ਨਵੇਂ ਡੂ ਨਾਟ ਡਿਸਟਰਬ ਮੋਡ ਅਤੇ ਯੂ.ਆਈ. ਇੰਪਰੂਵਮੈਂਟ ਦੇ ਨਾਲ ਆ ਰਹੀ ਹੈ। ਓਪਨ ਬੀਟਾ ਤੋਂ ਬਾਅਦ ਉਮੀਦ ਹੈ ਕਿ ਕੰਪਨੀ ਇਨ੍ਹਾਂ ਸਮਾਰਟਫੋਨਜ਼ ਲਈ ਜਲਦੀ ਹੀ ਸਟੇਬਲ ਅਪਡੇਟ ਵੀ ਜਾਰੀ ਕਰੇਗੀ।