ਵਨਪਲਸ 3ਟੀ ''ਚ ਮਿਲੇਗਾ ਨਵਾਂ ਫਾਸਟ ਪ੍ਰੋਸੈਸਰ - ਰਿਪੋਰਟ

10/22/2016 6:19:01 PM

ਜਲੰਧਰ-ਵਨਪਲਸ 3 ਦੇ ਬਾਰੇ ''ਚ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀ ਹਨ। ਹੁਣ ਇਕ ਤਾਜ਼ਾ ਰਿਪੋਰਟ ''ਚ ਜਾਣਕਾਰੀ ਮਿਲੀ ਹੈ ਕਿ ਇਸ ਸਮਾਰਟਫੋਨ ਦਾ ਨਵਾਂ ਵੇਰਿਅੰਟ ਵਨਪਲਸ 3ਟੀ ਦੇ ਨਾਮ ਨਾਲ ਜਾਣਿਆ ਜਾਵੇਗਾ ਅਤੇ ਇਸ ''ਚ ਵਨਪਲਸ 3 ਤੋਂ ਫਾਸਟ ਪ੍ਰੋਸੈਸਰ ਲਗਾ ਹੋਵੇਗਾ।

 

ਫੋਨ ਰਡਾਰ ਦੀ ਇਕ ਰਿਪੋਰਟ ਦੇ ਮੁਤਾਬਕ ਵਨਪਲਸ 3ਟੀ ਵੇਰਿਅੰਟ ''ਚ 2.4 ਗੀਗਾਹਰਟਜ ਸਨੈਪਡ੍ਰੈਗਨ 821 ਪ੍ਰੋਸੈਸਰ ਦਿੱਤਾ ਜਾਵੇਗਾ ਜੋ ਕਿ ਵਨਪਲਸ 3 ''ਚ ਦਿੱਤੇ ਗਏ 2.15 ਗੀਗਾਹਰਟਜ ਸਨੈਪਡ੍ਰੈਗਨ 820 ਪ੍ਰੋਸੈਸਰ ਤੋਂ ਬਿਹਤਰ ਹੋਵੇਗਾ। ਇਸ ਬਦਲਾਵ ਦੇ ਕਾਰਨ ਨਵੇਂ ਵਨਪਲਸ 3ਟੀ ਵੇਰਿਅੰਟ ਦੀ ਪਰਫਾਰਮੇਨਸ ਪਿਛਲੇ ਵੇਰਿਅੰਟ ਦੀ ਤੁਲਨਾ ''ਚ 10 ਫੀਸਦੀ ਜ਼ਿਆਦਾ ਬਿਹਤਰ ਹੋਵੇਗੀ

 

ਕੰਪਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਐਕਸ ਸੀਰੀਜ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਹ ਹਰ ਸਾਲ ਸਿਰਫ ਇਕ ਫਲੈਗਸ਼ਿਪ ਸਮਾਰਟਫੋਨ ਹੀ ਬਣਾਏਗੀ। ਇਹ ਫੈਸਲਾ ਕੰਪਨੀ ਦੀ ਕੁਆਲਿਟੀ ਅਤੇ ਈਮੇਜ਼ ਨੂੰ ਧਿਆਨ ''ਚ ਰੱਖ ਕੇ ਲਿਆ ਗਿਆ ਹੈ। ਹਾਲਾਂਕਿ,  ਕਾਗਜ਼ੀ ਤੌਰ ''ਤੇ ਵੇਖਿਆ ਜਾਵੇ ਤਾਂ ਨਵੇਂ ਵੇਰਿਅੰਟ ''ਚ ਪ੍ਰੋਸੈਸਰ ਤੋਂ ਇਲਾਵਾ ਕੋਈ ਵੀ ਕ੍ਰਾਂਤੀਵਾਦੀ ਬਦਲਾਵ ਨਹੀਂ ਕੀਤਾ ਗਿਆ ਹੈ । ਇਸ ਤੋਂ ਇਲਾਵਾ ਫੋਨ ਆਉਟ ਆਫ ਬਾਕਸ ਐਂਡ੍ਰਾਇਡ 7.0 ਨਾਗਟ ''ਤੇ ਆਧਾਰਿਤ ਆਕਸੀਜਨ ਓ. ਐੱਸ ''ਤੇ ਚੱਲੇਗਾ।