ਐਮਾਜ਼ਾਨ ਇੰਡੀਆ ''ਤੇ ਵਨਪਲੱਸ 3T, ਆਈਫੋਨ 7 ਸਮੇਤ ਕਈ ਸਮਾਰਟਫੋਨ ''ਤੇ ਮਿਲ ਰਹੀ ਹੈ ਭਾਰੀ ਛੂਟ

03/29/2017 5:31:01 PM

ਜਲੰਧਰ- ਐਮਾਜ਼ਾਨ ਇੰਡੀਆ ''ਤੇ 29 ਮਾਰਚ ਤੋਂ 30 ਮਾਰਚ ਤੱਕ ਮੋਬਾਇਲ ਕਾਰਨੀਵਾਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਾਰਨੀਵਾਲ ਦੇ ਤਹਿਤ ਕਈ ਸਮਾਰਟਫੋਨ ''ਤੇ ਡੀਲ ਹੋਰ ਛੂਟ ਮਿਲ ਰਹੀ ਹੈ। ਵਨਪਲੱਸ 3ਟੀ. ਆਈਫੋਨ7, ਸ਼ਿਓਮੀ ਰੈੱਡਮੀ 4ਏ, ਹਾਨਰ 6 ਐਕਸ ਅਤੇ ਸੈਮਸੰਗ ਗਲੈਕਸੀ ਆਨ 7 ਪ੍ਰੋ ਸਮੇਤ ਕਈ ਫੋਨ ''ਤੇ ਸ਼ਾਨਦਾਰ ਆਫਰ ਹੈ। ਵਨਪਲੱਸ 3ਟੀ ਦੀ ਗੱਲ ਕਰੀਏ ਤਾਂ ਐਮਾਜ਼ਾਨ ਇੰਡੀਆ ਇਸ ਫੋਨ ਨੂੰ ਕ੍ਰੇਡਿਟ ਕਾਰਡ ਈ. ਐੱਮ. ਆਈ. ਆਪਸ਼ਨ ਨਾਲ ਖਰੀਦਦੇ ਹਨ ਤਾਂ 64 ਜੀ. ਬੀ. ਜਾਂ 128 ਜੀ. ਬੀ. ਵੇਰਿਅੰਟ ''ਚ 1,250 ਰੁਪਏ ਦਾ ਕੈਸ਼ਬੈਕ ਐਮਾਜ਼ਾਨ ਪੇ ਬੈਲੇਂਸ ਦੇ ਤੌਰ ''ਤੇ ਦੇਵੇਗੀ। ਇਸ ਤੋਂ ਇਲਾਵਾ ਵੋਡਾਫੋਨ 1 ਜੀ. ਬੀ. ਦੇ ਰੀਚਾਰਜ ''ਤੇ 14 ਜੀ. ਬੀ. ਜ਼ਿਆਦਾਤਰ ਡਾਟਾ ਅਤੇ ਐਮਾਜ਼ਾਨ 500 ਰੁਪਏ ਦੀ ਕਿੰਡਲ ਈ-ਬੁੱਕ ਪ੍ਰਮੋਸ਼ਨ ਕ੍ਰੇਡਿਟ ਦੇ ਰਹੀ ਹੈ। ਇਸ ਨਾਲ ਹੀ ਰਾਕੇਟ ਕਾਮਰਸ ਐੱਲ. ਐੱਲ. ਪੀ. ਦਾ ਵਨਪਲੱਸ 3ਟੀ ਡਿਵਾਈਸ ਖਰੀਦਦੇ ਹੋ ਤਾਂ ਵਨਪਲੱਸ 3 ਕਾਰਬਨ ਜਾਂ ਸੈਂਡਸਟੋਨ ਕੇਸ ''ਤੇ 100 ਰੁਪਏ ਬਚਾ ਸਕਦੇ ਹੋ। ਨਾਸ ਹੀ ਜੇਕਰ ਤੁਸੀਂ ਵਨਪਲੱਸ 3ਟੀ ''ਤੇ ਪ੍ਰਾਈਮ ਵੀਡੀਓ ਐਪ ਸਟ੍ਰੀਮ ਕਰਦੇ ਹੋ ਤਾਂ 250 ਰੁਪਏ ਦਾ ਐਮਾਜ਼ਾਨ ਪੇ ਬੈਲੇਂਸ ਵੀ ਮਿਲੇਗਾ। ਐਮਾਜ਼ਾਨ ਇਸ ਤੋਂ ਇਲਾਵਾ ਇਕ ਕੰਟੈਸਟ ਵੀ ਚਲਾ ਰਹੀ ਹੈ, ਜਿਸ ਦੇ ਤਹਿਤ ਗਾਹਕਾਂ ਕੋਲ ਇਕ ਕਰੋੜ ਰੁਪਏ ਤੱਕ ਜਿੱਤਣ ਦਾ ਮੌਕਾ ਹੈ। ਇਸ ਕੰਟੈਸਟ ਦੀ ਸਾਰੀ ਜਾਣਕਾਰੀ ਇਸ ਲਿੰਕ ''ਤੇ ਕਲਿੱਕ ਕਰ ਕੇ ਪੜ ਸਕਦੇ ਹੋ। 

ਆਈਫੋਨ 7 ਅਤੇ ਆਈਫੋਨ 7 ਪਲੱਸ ਸਮਾਰਟਫੋਨ ਦੇ ਸਾਰੇ ਵੇਰਿਅੰਟ ''ਤੇ 10,000 ਰੁਪਏ ਦੀ ਛੂਟ ਮਿਲ ਰਹੀ ਹੈ ਅਤੇ ਇਨ੍ਹਾਂ ਸਾਰਿਆਂ ਦੇ ਬਾਰੇ ''ਚ ਇੱਥੇ ਜਾਣਕਾਰੀ ਮਿਲੇਗੀ। ਐਮਾਜ਼ਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਹਾਲ ਹੀ ''ਚ ਲਾਂਚ ਹੋਇਆ ਰੈੱਡਮੀ ਨੋਟ 4ਏ 30 ਮਾਰਚ ਨੂੰ ਦੁਪਹਿਰ ਨੂੰ 12 ਵਜੇ ਦੁਬਾਰਾ ਸਟਾਕ ''ਚ ਉਪਲੱਬਧ ਹੋਵੇਗਾ। ਇਸ ਡਿਵਾਈਸ ਦੀ ਕੀਮਤ 5,999 ਰੁਪਏ ਹੈ ਅਤੇ ਆਈਡੀਆ ਸਾਰੇ ਖਰੀਦਦਾਰਾਂ ਨੂੰ 28 ਜੀ. ਬੀ. 4 ਜੀ. ਡਾਟਾ ਅਤੇ ਅਨਲਿਮਟਿਡ ਕਾਲ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਐਮਾਜ਼ਾਨ ਇੰਡੀਆ 100 ਰੁਪਏ ਦੀ ਕੀਮਤ ਵਾਲੇ ਕਿੰਡਲ ਪ੍ਰਮੋਸ਼ਨ ਕ੍ਰੇਡਿਟ ਵੀ ਦੇ ਰਹੀ ਹੈ। ਸੇਲ ਲਈ ਇੱਥੇ ਰਜਿਸਟ੍ਰੇਸ਼ਨ ਕਰਾਇਆ ਜਾ ਸਕਦਾ ਹੈ।
ਐਮਾਜ਼ਾਨ ਇੰਡੀਆ ਮੋਬਾਇਲ ਕਾਰਨੀਵਾਲ ''ਚ ਇਸ ਤੋਂ ਇਲਾਵਾ ਮੋਚੋ ਐਕਸ ਫੋਰਸ, ਲੇਨੋਵੋ ਜ਼ੈੱਡ 2 ਪਲੱਸ, ਮੋਟੋ ਜੀ4 ਪਲੱਸ, ਨੂਬੀਆ ਜ਼ੈੱਡ 11 ਮਿੰਨੀ, ਸੈਮਸੰਗ ਆਨ 7 ਪ੍ਰੋ, ਸੈਮਸੰਗ ਆਨ 5 ਪ੍ਰੋ ਵਰਗੇ ਸਮਾਰਟਫੋਨ ''ਤੇ ਵੀ ਡਿਸਕਾਊਂਟ ਅਤੇ ਡੀਲ ਮਿਲ ਰਹੀ ਹੈ। ਖਰੀਦਦਾਰੀ ਕਰਨ ਲਈ ਐਮਾਜ਼ਾਨ ਇੰਡੀਆ ''ਤੇ ਰਜਿਸਟ੍ਰੇਸ਼ਨ ਸੁਨਿਸ਼ਚਿਤ ਕਰ ਲਓ ਅਤੇ ਆਪਣੀ ਸ਼ਿਪਿੰਗ ਅਤੇ ਕਾਰਡ ਡਿਟੇਲ ਵੀ ਆਸਾਨ ਚੈੱਕਆਊਟ ਲਈ ਪਹਿਲਾਂ ਤੋਂ ਭਰ ਲਓ।