ਵਨਪਲਸ ਨੇ ਜਾਰੀ ਕੀਤਾ ਆਕਸੀਜਨ ਓ.ਐੱਸ ਦਾ ਨਵਾਂ ਵਰਜ਼ਨ, ਫੋਨ ''ਚ ਹੋਵੇਗਾ ਸੁਧਾਰ

Monday, Mar 07, 2016 - 02:07 PM (IST)

ਵਨਪਲਸ ਨੇ ਜਾਰੀ ਕੀਤਾ ਆਕਸੀਜਨ ਓ.ਐੱਸ ਦਾ ਨਵਾਂ ਵਰਜ਼ਨ, ਫੋਨ ''ਚ ਹੋਵੇਗਾ ਸੁਧਾਰ

ਜਲੰਧਰ : ਵਨਪਲਸ 2 ਨੇ ਦਿਸੰਬਰ ''ਚ ਆਕਸੀਜਨ ਓ. ਐੱਸ 2.2.0 ਅਪਡੇਟ ਪੇਸ਼ ਕੀਤਾ ਸੀ ਜਿਸ ''ਚ ਬਹੁਤ ਸਾਰੇ ਬਗਜ਼ ਨੂੰ ਫਿਕਸ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਨੇ ਆਕਸੀਜਨ 2.2.1 ਦਾ ਨਵਾਂ ਵਰਜਨ ਅਪਡੇਟ ਲਈ ਸੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ।  ਇਸ ਨਵੇਂ ਅਪਡੇਟ ''ਚ ਕੈਮਰਾ ਡਿਪਾਰਟਮੈਂਟ ''ਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ।

ਆਕਸੀਜਨ ਓ. ਐਸ 2.2.1  ਦੇ ਅਪਡੇਟ ਨਾਲ ਵਨਪਲਸ 2 ਦਾ ਕੈਮਰਾ ਹੁਣ RAW ਫਾਇਲ ਨੂੰ ਵੀ ਸਪੋਰਟ ਕਰੇਗਾ ਬਸ ਇਸ ਦੇ ਲਈ ਕੈਮਰਾ ਐਪ ਦੀ ਜਰੂਰਤ ਪਵੇਗੀ।  ਨਵੇਂ ਓ. ਐੱਸ ਅਪਡੇਟ ''ਚ ਬਲੂਟੁੱਥ compatibility,  ਰੋਮਿੰਗ issues ਅਤੇ ਅਲਟਰਾ ਸਿਮ compatibility ਫੀਚਰਸ ''ਚ ਸੁਧਾਰ ਦੇਖਣ ਨੂੰ ਮਿਲੇਗਾ। ਇਸ ਨਵੇਂ ਅਪਡੇਟ ''ਚ ਸਕਿਊਰਿਟੀ ''ਚ ਵੀ ਸੁਧਾਰ ਕੀਤਾ ਗਿਆ ਹੈ।

ਵਨਪਲਸ 2 ਨੂੰ ਆਕਸੀਜਨ ਓ. ਐੱਸ 2.2.1 ਨਾਲ ਅਪਗ੍ਰੇਡ ਕਰਨ ਲਈ ਆਪਣੇ ਫੋਨ ਦੀ ਸੈਟਿੰਗਸ  >  ਅਬਾਊਟ ਫੋਨ  >  ਸਿਸਟਮ ਅਪਡੇਟ ''ਚ ਜਾ ਕੇ ਅਪਡੇਟ ਕਰ ਫੋਨ ''ਚ ਸੁਧਾਰ ਕਰ ਸਕਦੇ ਹੋ।


Related News