OnePlus 10R 5G ’ਤੇ ਮਿਲ ਰਹੀ ਹੈ 4,000 ਰੁਪਏ ਤਕ ਦੀ ਛੋਟ, ਜਾਣੋ ਕੀ ਹੈ ਆਫਰ

07/18/2022 4:37:21 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਵਨਪਲੱਸ ਦੇ ਕਿਸੇ ਫੋਨ ਨੂੰ ਖਰੀਦਣ ਲਈ ਕਿਸੇ ਆਫਰ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। OnePlus 10R 5G ਨੂੰ ਘੱਟ ਕੀਮਤ ’ਚ ਖਰੀਦਣ ਦਾ ਤੁਹਾਡੇ ਕੋਲ ਮੌਕਾ ਹੈ. OnePlus 10R 5G ਭਾਰਤ ਦਾ ਪਹਿਲਾ ਅਜਿਹਾ ਫੋਨ ਦੇ ਜਿਸ ਦੇ ਨਾਲ 150W ਦੀ ਰੈਪਿਡ ਚਾਰਜਿੰਗ ਦਾ ਸਪੋਰਟ ਹੈ। OnePlus 10R 5G ਦੀ 4500mAh ਦੀ ਬੈਟਰੀ ਨੂੰ 0 ਤੋਂ 100 ਫੀਸਦੀ ਚਾਰਜ ਹੋਣ ’ਚ 17 ਮਿੰਟਾਂ ਦਾ ਸਮਾਂ ਲੱਗੇਗਾ। 

OnePlus 10R 5G ’ਤੇ ਮਿਲਣ ਵਾਲੇ ਆਫਰ

OnePlus 10R 5G ਇਸੇ ਸਾਲ ਅਪ੍ਰੈਲ ’ਚ ਲਾਂਚ ਕੀਤਾ ਗਿਆ ਸੀ। ਲਾਂਚਿੰਗ ਦੌਰਾਨ ਇਸਦੀ ਕੀਮਤ 38,999 ਰੁਪਏ ਸੀ ਪਰ ਹੁਣ ਇਸ ਫੋਨ ’ਤੇ 3,000 ਰੁਪਏ ਦੀ ਛੋਟ ਮਿਲ ਰਹੀ ਹੈ ਜੋ ਕਿ ਐਮਾਜ਼ੋਨ ਕੂਪਨ ਦੇ ਰੂਪ ’ਚ ਮਿਲੇਗੀ ਅੇਤ ਜੇਕਰ ਤੁਹਾਡੇ ਕੋਲ ICICI ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ 1,000 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸ ਤਰ੍ਹਾਂ ਕੁੱਲ ਮਿਲਾ ਕੇ ਇਸ ਫੋਨ ’ਤੇ 4,000 ਰੁਪਏ ਦੀ ਛੋਟ ਮਿਲ ਰਹੀ ਹੈ ਜਿਸ ਤੋਂ ਬਾਅਦ ਫੋਨ ਦੀ ਕੀਮਤ 34,999 ਰੁਪਏ ਹੋ ਜਾਵੇਗੀ। ਇਸ ਕੀਮਤ ’ਚ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਫੋਨ ਦੇ ਹੋਰ ਵੇਰੀਐਂਟ ’ਤੇ ਵੀ ਛੋਟ ਮਿਲ ਰਹੀ ਹੈ।

OnePlus 10R 5G ਦੇ ਫੀਚਰਜ਼

OnePlus 10R 5G ਦੇ ਨਾਲ ਐਂਡਰਾਇਡ 12 ਆਧਾਰਿਤ ColorOS 12.1 ਹੈ। ਇਸ ਵਿਚ 6.7 ਇੰਚ ਦੀ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080X2412 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120Hz ਹੈ। ਇਸਦੀ ਬ੍ਰਾਈਟਨੈੱਸ 950 ਨਿਟਸ ਹੈ ਅਤੇ ਡਿਸਪਲੇਅ ’ਤੇ 2.5D ਕਰਵਡ ਗੋਰਿਲਾ ਗਲਾਸ 5 ਦਾ ਪ੍ਰੋਟੈਕਸ਼ਨ ਹੈ। 

OnePlus 10R 5G ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ। ਇਸ ਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ (OIS) ਦਾ ਵੀ ਸਪੋਰਟ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ Sony IMX355 ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ GC02M1 ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਸੈਮਸੰਗ ISOCELL S5K3P9 ਸੈਂਸਰ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ USB ਟਾਈਪ-C ਪੋਰਟ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿਚ 4500mAh ਦੀ ਡਿਊਲ ਸੈੱਲ ਬੈਟਰੀ ਹੈ ਜਿਸ ਦੇ ਨਾਲ 150W ਦੀ ਸੁਪਰ ਫਲੈਸ਼ ਫਾਸਟ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News